ਕਾਰੋਬਾਰ ਦੀ ਰਾਹ ਆਸਾਨ ਕਰਨਗੇ ਭਾਰਤ-ਅਮਰੀਕਾ

09/19/2018 3:33:29 PM

ਨਵੀਂ ਦਿੱਲੀ—ਭਾਰਤ ਅਤੇ ਅਮਰੀਕਾ ਦੇ ਵਿਚਕਾਰ ਕਾਰੋਬਾਰ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਹੀ ਖਿੱਚੋਤਾਨ ਖਤਮ ਹੋ ਸਕਦੀ ਹੈ। ਸੂਤਰਾਂ ਮੁਤਾਬਕ ਇਸ ਸਮੇਂ ਦੋਵਾਂ ਦੇਸ਼ਾਂ ਦੇ ਵਿਚਕਾਰ ਕਾਰੋਬਾਰ ਪੈਕੇਜ 'ਤੇ ਗੱਲਬਾਤ ਚੱਲ ਰਹੀ ਹੈ, ਜਿਸ ਦਾ ਫਾਇਦਾ ਮੁੱਖ ਰੂਪ ਨਾਲ ਭਾਰਤ ਦੇ ਕਿਸਾਨਾਂ ਅਤੇ ਅਮਰੀਕਾ ਦੇ ਮੈਡੀਕਲ ਉਪਕਰਣ ਵਿਨਿਰਮਾਤਾਵਾਂ ਨੂੰ ਹੋ ਸਕਦਾ ਹੈ। ਸਟੀਲ ਅਤੇ ਐਲੂਮੀਨੀਅਮ 'ਤੇ ਅਮਰੀਕਾ ਵਲੋਂ ਡਿਊਟੀ ਲਗਾਏ ਜਾਣ ਤੋਂ ਬਾਅਦ ਭਾਰਤ ਨੇ ਕੁਝ ਅਮਰੀਕੀ ਖੇਤੀਬਾੜੀ ਉਤਪਾਦਾਂ 'ਤੇ ਡਿਊਟੀ ਲਗਾਉਣ ਦੀ ਘੋਸ਼ਣਾ ਕੀਤੀ ਹੈ। ਉਸ ਤੋਂ ਬਾਅਦ ਜੂਨ ਤੋਂ ਹੀ ਦੋਵਾਂ ਦੇਸ਼ਾਂ 'ਚ ਗੱਲਬਾਤ ਚੱਲ ਰਹੀ ਹੈ। ਭਾਰਤ ਨੂੰ ਸਟੀਲ ਅਤੇ ਐਲੂਮੀਨੀਅਮ 'ਤੇ ਅਮਰੀਕੀ ਟੈਕਸ ਨਾਲ ਅਤੇ ਅਮਰੀਕੀ ਨੂੰ ਆਯਾਤਿਤ ਆਈ.ਟੀ. ਉਪਕਰਣਾਂ 'ਤੇ ਭਾਰਤੀ ਡਿਊਟੀ 'ਤੇ ਚਿੰਤਾ ਹੈ। 
ਦੋਵਾਂ ਦੇਸ਼ਾਂ ਦੇ ਵਿਚਕਾਰ ਚੱਲ ਰਹੀ ਗੱਲਬਾਤ ਨਾਲ ਜੁੜੇ ਸੂਤਰਾਂ ਨੇ ਕਿਹਾ ਕਿ ਅਸੀਂ ਕਾਰੋਬਾਰ ਦੇ ਮਸਲੇ 'ਤੇ ਇਕ ਪੈਕੇਜ 'ਤੇ ਗੱਲਬਾਤ ਕਰ ਰਹੇ ਹਾਂ। ਇਹ ਬਹਤ ਵਿਵਹਾਰਿਕ ਸਮਝੌਤਾ ਹੋਵੇਗਾ। ਇਸ ਸਿਲਸਿਲੇ 'ਚ ਪੁੱਛੇ ਜਾਣ 'ਤੇ ਅਮਰੀਕਾ ਅਤੇ ਭਾਰਤ 'ਚ ਵਣਜ ਮੰਤਰਾਲਿਆਂ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਮਿਲੀ ਹੈ। ਸੂਤਰ ਨੇ ਕਿਹਾ ਕਿ ਦੋਵੇਂ ਪੱਖ ਅਗਲੇ ਕੁਝ ਹਫਤੇ 'ਚ ਸਮਝੌਤਾ ਕਰ ਸਕਦੇ ਹਨ। ਬਹੁਪੱਖੀ ਕਾਰੋਬਾਰ ਸਮਝੌਤੇ ਨੂੰ ਪਸੰਦ ਨਾ ਕਰਨ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਕਿਹਾ ਸੀ ਕਿ ਭਾਰਤ ਨੇ ਕਾਰੋਬਾਰੀ ਸੌਦਾ ਸ਼ੁਰੂ ਕਰਨ ਲਈ ਅਮਰੀਕਾ ਨਾਲ ਸੰਪਰਕ ਕੀਤਾ ਹੈ, ਪਰ ਇਸ ਦਾ ਕੋਈ ਬਿਓਰਾ ਨਹੀਂ ਦਿੱਤਾ ਸੀ। 
ਦੋਵੇਂ ਪੱਖਾਂ ਨਾਲ ਜੁੜੇ ਸੂਤਰਾਂ ਨੇ ਕਿਹਾ ਕਿ ਮੌਜੂਦਾ ਗੱਲਬਾਤ ਕਾਰੋਬਾਰ ਨੂੰ ਲੈ ਕੇ ਹੋਣ ਵਾਲੀਆਂ ਰੁਕਾਵਟਾਂ ਦੂਰ ਕਰਨ ਨੂੰ ਲੈ ਕੇ ਹੈ, ਨਾ ਕਿ ਦੋ-ਪੱਖੀ ਮੁਕਤ ਵਪਾਰ ਸਮਝੌਤਾ ਕਰਨ ਨੂੰ ਲੈ ਕੇ ਹੈ। ਚੀਨ ਅਤੇ ਯੂਰਪੀ ਸੰਘ ਦੇ ਨਾਲ ਕਾਰੋਬਾਰ ਵਿਵਾਦ 'ਚ ਉਲਝੇ ਟਰੰਪ ਨੇ ਪਹਿਲਾਂ ਭਾਰਤ ਦੇ ਉੱਪਰ ਅਨੁਚਿਤ ਕਾਰੋਬਾਰੀ ਗਤੀਵਿਧੀ ਦਾ ਦੋਸ਼ ਲਗਾਇਆ ਸੀ। ਪਿਛਲੇ ਸਾਲ ਭਾਰਤ ਅਤੇ ਅਮਰੀਕਾ ਦੇ ਵਿਚਕਾਰ 126 ਅਰਬ ਡਾਲਰ ਦਾ ਕਾਰੋਬਾਰ ਹੋਇਆ ਸੀ, ਜੋ ਚੀਨ ਦੇ ਨਾਲ ਅਮਰੀਕੀ ਕਾਰੋਬਾਰ ਦਾ ਪੰਜਵਾਂ ਹਿੱਸਾ ਹੈ।