ਡਬਲਯੂ. ਟੀ. ਓ. ’ਚ ਨਵੀਂ ਜਾਨ ਪਾਉਣ ਲਈ ਸਮੂਹਿਕ ਰੂਪ ਨਾਲ ਕੰਮ ਕਰੋ : ਪ੍ਰਭੂ

09/19/2018 12:03:46 AM

ਨਵੀਂ ਦਿੱਲੀ-ਵਣਜ ਅਤੇ ਉਦਯੋਗ ਮੰਤਰੀ ਸੁਰੇਸ਼ ਪ੍ਰਭੂ ਨੇ ਵਿਸ਼ਵ ਵਪਾਰ ਸੰਗਠਨ (ਡਬਲਯੂ. ਟੀ. ਓ.) ’ਚ ਸਹਿਮਤੀ ਦੇ ਆਧਾਰ ’ਤੇ ਅੱਗੇ ਵਧਣ, ਮਿਲ ਕੇ ਅਤੇ ਪਾਰਦਰਸ਼ਿਤਾ ਦੇ ਮੂਲ ਸਿਧਾਂਤ ’ਚ ਛੇੜਛਾੜ ਕੀਤੇ ਬਿਨਾਂ ਨਵੀਂ ਜਾਨ ਪਾਉਣ ਲਈ ਸਮੂ ਨਾਲ ਕੰਮ ਕਰਨ ਦਾ ਐਲਾਨ ਕੀਤਾ ਹੈ। ਪ੍ਰਭੂ ਨੇ ਜੀ-20 ਵਪਾਰ ਮੰਤਰੀਆਂ ਦੀ ਅਰਜਨਟੀਨਾ ਦੇ ਮਾਰ ਡੇਲ ਪਲਾਟਾ ’ਚ  ਬੈਠਕ ’ਚ ਇਹ ਗੱਲ ਕਹੀ।  ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕੁੱਝ ਦੇਸ਼ਾਂ ਦੇ ਹਿਫਾਜ਼ਤਵਾਦੀ ਉਪਰਾਲੇ ਅਤੇ ਕੁੱਝ ਦੇਸ਼ਾਂ ਦੇ ਇਕਤਰਫਾ ਕਦਮ ਕਾਰਨ ਵਪਾਰ ਸਬੰਧਾਂ ’ਚ ਤਣਾਅ ਕਾਰਨ ਕੌਮਾਂਤਰੀ ਵਪਾਰ ਅਤੇ ਅਰਥਵਿਵਸਥਾ ਫਿਲਹਾਲ ਸੰਕਟ ਦੇ ਦੌਰ ’ਚੋਂ ਲੰਘ ਰਹੀ ਹੈ। ਮੰਤਰੀ ਨੇ ਗੱਲਬਾਤ ਅਤੇ ਸਹਿਯੋਗ ਰਾਹੀਂ ਕੌਮਾਂਤਰੀ ਵਪਾਰ ’ਚ ਭਰੋਸਾ ਵਧਾਉਣ ਲਈ ਨਾਲ ਮਿਲ ਕੇ ਕੰਮ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵਪਾਰ ਟਕਰਾਅ ਦੇ ਕਾਰਨ ਵਿਕਾਸਸ਼ੀਲ ਅਤੇ ਘੱਟ ਵਿਕਸਿਤ ਦੇਸ਼ਾਂ ਨੂੰ ਜ਼ਿਆਦਾ ਨੁਕਸਾਨ ਹੁੰਦਾ ਹੈ। ਗੱਲਬਾਤ ਰਾਹੀਂ ਮਤਭੇਦਾਂ ਦੇ ਹੱਲ ’ਤੇ ਜ਼ੋਰ ਦੇਣਾ ਚਾਹੀਦਾ ਹੈ।