ਭਾਰਤ ਨੇ ਹੁਣ ਚੀਨ ਤੋਂ ਆਉਣ ਵਾਲੇ ਟਾਇਰਾਂ ''ਤੇ ਲਗਾਈ ਐਂਟੀ-ਡੰਪਿੰਗ ਡਿਊਟੀ

09/20/2017 2:43:03 PM

ਨਵੀਂ ਦਿੱਲੀ—ਘਰੇਲੂ ਮੈਨਿਊਫੈਕਚਰਿੰਗ ਇੰਡਸਟਰੀ ਨੂੰ ਚੀਨ ਤੋਂ ਹੋਣ ਵਾਲੇ ਸਸਤੇ ਦਰਾਮਦ ਤੋਂ ਬਚਾਉਣ ਲਈ ਸਰਕਾਰ ਨੇ ਇਕ ਹੋਰ ਉਤਪਾਦ 'ਤੇ ਐਂਟੀ-ਡੰਪਿੰਗ ਡਿਊਟੀ ਲਗਾ ਦਿੱਤੀ ਹੈ। ਵਿੱਤ ਮੰਤਰਾਲੇ ਨੇ ਚੀਨੀ ਰੇਡੀਅਮ ਟਾਇਰਾਂ 'ਤੇ ਐਂਟੀ ਡੰਪਿੰਗ ਡਿਊਟੀ ਲਗਾਈ ਹੈ। ਇਹ ਟਾਇਰ ਬੱਸ, ਲਾਰੀ ਅਤੇ ਟਰੱਕਾਂ 'ਚ ਵਰਤੋਂ ਕੀਤੇ ਜਾਂਦੇ ਹਨ।
ਇਹ ਐਂਟੀ-ਡੰਪਿੰਗ ਡਿਊਟੀ 5 ਸਾਲ ਲਈ ਲਗਾਈ ਗਈ ਹੈ। ਹਾਲਾਂਕਿ ਸਰਕਾਰ ਚਾਹੇ ਤਾਂ ਉਹ ਇਸ ਨੂੰ ਪਹਿਲਾਂ ਵੀ ਖਤਮ ਕਰ ਸਕਦੀ ਹੈ। ਸੰਬੰਧਤ ਅਥਾਰਿਟੀ ਵਲੋਂ ਸੁਝਾਅ ਮਿਲਣ ਤੋਂ ਬਾਅਦ ਵਿੱਤ ਮੰਤਰਾਲੇ ਨੇ ਇਹ ਕਦਮ ਚੁੱਕਿਆ ਹੈ। ਰੈਵਨਿਊ ਡਿਪਾਰਟਮੈਂਟ ਨੇ 245.35 ਡਾਲਰ ਪ੍ਰਤੀ ਟਨ ਤੋਂ 452.33 ਡਾਲਰ ਪ੍ਰਤੀ ਟਨ ਐਂਟੀ-ਡੰਪਿੰਗ ਡਿਊਟੀ ਲਗਾਈ ਹੈ।
ਆਯੋਮੋਟਿਵ ਟਾਇਰ ਮੈਨਿਊਫੈਕਟਰਿੰਗ ਨੇ ਅਪੋਲੋ ਟਾਇਰਸ, ਜੇ.ਕੇ. ਟਾਇਰ ਇੰਡਸਟਰੀਜ਼ ਅਤੇ ਸੀਏਟ ਲਿਮਟਿਡ ਦੀ ਤਰ੍ਹਾਂ ਤੋਂ ਪਟੀਸ਼ਨ ਦਾਇਰ ਕੀਤੀ ਸੀ। ਇਸ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ ਹੈ। ਇਸ ਤੋਂ ਪਹਿਲਾਂ ਅਗਸਤ 'ਚ ਸਕਰਾਕ ਨੇ ਚੀਨ ਤੋਂ ਆਉਣ ਵਾਲੇ ਕੈਮੀਕਲ ਕੰਪਾਊਂਡ ਪੀ. ਟੀ. ਐੱਫ. ਈ. ਅਤੇ ਨਾਨ-ਸਟਿਕ ਕੋਟਿੰਗ 'ਤੇ ਲਗਾਈ ਗਈ ਐਂਟੀ-ਡੰਪਿੰਗ ਡਿਊਟੀ ਨੂੰ ਵੀ 5 ਸਾਲ ਲਈ ਵਧਾ ਦਿੱਤਾ ਸੀ। ਇਹ ਕਦਮ ਵੀ ਘਰੇਲੂ ਮੈਨਿਊਫੈਕਚਰਿੰਗ ਇੰਡਸਟਸਰੀ ਦੇ ਹਿੱਤ ਦੇ ਲਈ ਲਿਆ ਗਿਆ ਸੀ।