ਜਰਮਨੀ ਨੂੰ ਪਛਾੜ ਕੇ 2026 ’ਚ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਸਕਦੈ ਭਾਰਤ

12/29/2019 10:54:13 PM

ਨਵੀਂ ਦਿੱਲੀ (ਭਾਸ਼ਾ)-ਭਾਰਤ 2026 ’ਚ ਜਰਮਨੀ ਨੂੰ ਪਛਾੜ ਕੇ ਵਿਸ਼ਵ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਅਤੇ ਸਾਲ 2034 ’ਚ ਜਾਪਾਨ ਨੂੰ ਪਿੱਛੇ ਛੱਡ ਕੇ ਵਿਸ਼ਵ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਸਕਦਾ ਹੈ। ਇਕ ਰਿਪੋਰਟ ’ਚ ਇਹ ਕਿਹਾ ਗਿਆ ਕਿ ਭਾਰਤ 2026 ਤੱਕ 5000 ਅਰਬ ਡਾਲਰ ਦੀ ਅਰਥਵਿਵਸਥਾ ਬਣ ਸਕਦਾ ਹੈ। ਹਾਲਾਂਕਿ, ਸਰਕਾਰ ਨੇ ਦੇਸ਼ ਨੂੰ 2024 ਤੱਕ 5000 ਅਰਬ ਡਾਲਰ ਦੀ ਅਰਥਵਿਵਸਥਾ ਬਣਾਉਣ ਦਾ ਟੀਚਾ ਤੈਅ ਕੀਤਾ ਹੈ।

ਬ੍ਰਿਟੇਨ ਸਥਿਤ ਸੈਂਟਰ ਫਾਰ ਇਕਾਨਮਿਕਸ ਐਂਡ ਬਿਜ਼ਨੈੱਸ ਰਿਸਰਚ (ਸੀ. ਈ. ਬੀ. ਆਰ.) ਦੀ ਰਿਪੋਰਟ ‘ਵਰਲਡ ਇਕਾਨਮਿਕ ਲੀਗ ਟੇਬਲ 2020’ ਦੇ ਅਨੁਸਾਰ, ‘‘ਭਾਰਤ 2019 ’ਚ ਬ੍ਰਿਟੇਨ ਅਤੇ ਫ਼ਰਾਂਸ ਦੋਵਾਂ ਨੂੰ ਨਿਰਣਾਇਕ ਤੌਰ ’ਤੇ ਪਛਾੜ ਕੇ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ।’’ ਸੀ. ਈ. ਬੀ. ਆਰ. ਨੇ ਕਿਹਾ ਕਿ ਜਾਪਾਨ, ਜਰਮਨੀ ਅਤੇ ਭਾਰਤ ’ਚ ਅਗਲੇ 15 ਸਾਲਾਂ ਤੱਕ ਤੀਸਰੇ ਸਥਾਨ ਲਈ ਮੁਕਾਬਲੇਬਾਜ਼ੀ ਚੱਲੇਗੀ।

Karan Kumar

This news is Content Editor Karan Kumar