ਟੈਕਸ ਚੋਰੀ ਕਾਰਨ ਭਾਰਤ ਨੂੰ ਹਰ ਸਾਲ ਹੁੰਦੈ ਕਰੀਬ 70 ਹਜ਼ਾਰ ਕਰੋੜ ਦਾ ਨੁਕਸਾਨ

11/21/2020 3:02:56 AM

ਨਵੀਂ ਦਿੱਲੀ - ਅੰਤਰਰਾਸ਼ਟਰੀ ਕਾਰਪੋਰੇਟ ਟੈਕਸ ਅਤੇ ਨਿੱਜੀ ਟੈਕਸ ਚੋਰੀ ਕਾਰਨ ਭਾਰਤ ਨੂੰ ਹਰ ਸਾਲ ਕਰੀਬ 70 ਹਜ਼ਾਰ ਕਰੋੜ (10.3 ਬਿਲੀਅਨ ਡਾਲਰ) ਦਾ ਨੁਕਸਾਨ ਹੁੰਦਾ ਹੈ। ਉਥੇ ਹੀ, ਜੇਕਰ ਪੂਰੀ ਦੁਨੀਆ ਦੀ ਗੱਲ ਕਰੀਏ ਤਾਂ ਇਹ ਨੁਕਸਾਨ 427 ਬਿਲੀਅਨ ਡਾਲਰ ਤੋਂ ਜ਼ਿਆਦਾ ਦਾ ਹੋ ਜਾਂਦਾ ਹੈ। ਇੱਕ ਅਧਿਐਨ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ।

ਟੈਕਸ ਜਸਟਿਸ ਨੈੱਟਵਰਕ, ਗਲੋਬਲ ਅਲਾਇੰਸ ਫਾਰ ਟੈਕਸ ਜਸਟਿਸ ਅਤੇ ਟ੍ਰੇਡ-ਯੂਨੀਅਨ ਸਮੂਹ ਦੀ ਰਿਪੋਰਟ ਮੁਤਾਬਕ, ਕੋਰੋਨਾ ਕਾਲ 'ਚ ਕਈ ਦੇਸ਼ ਮਹਾਮਾਰੀ ਨਾਲ ਜੂਝ ਰਹੇ ਹਨ ਅਤੇ ਸੁੱਸਤ ਅਰਥ ਵਿਵਸਥਾ ਅਤੇ ਮਜ਼ਦੂਰਾਂ ਦਾ ਸਮਰਥਨ ਕਰ ਰਹੇ ਹਨ। ਅਜਿਹੇ 'ਚ ਟੈਕਸ  ਦੀ ਚੋਰੀ ਕਰਨਾ ਠੀਕ ਨਹੀਂ ਹੈ। ਕੋਰੋਨਾ ਕਾਲ 'ਚ ਪੈਦਾ ਹੋਈਆਂ ਮੁਸ਼ਕਲਾਂ ਵਿਚਾਲੇ ਟੈਕਸ ਚੋਰੀ ਦੇ ਮਾਮਲੇ ਵੀ ਸਾਹਮਣੇ ਆਏ ਹਨ।

ਰਿਪੋਰਟ ਮੁਤਾਬਕ, ਅਮਰੀਕਾ 'ਚ ਸਭ ਤੋਂ ਜ਼ਿਆਦਾ ਟੈਕਸ ਦਾ ਨੁਕਸਾਨ ਹੋਇਆ ਹੈ। ਇੱਥੇ ਇੱਕ ਸਾਲ 'ਚ ਟੈਕਸ 'ਚ ਲੱਗਭੱਗ 90 ਬਿਲੀਅਨ ਡਾਲਰ ਦੀ ਕਮੀ ਆਈ ਹੈ। ਇਸ ਨਾਲ ਦੇਸ਼ ਦੀ ਅਰਥ ਵਿਵਸਥਾ 'ਚ ਤਗੜਾ ਝਟਕਾ ਲੱਗਾ ਹੈ। ਟੈਕਸ ਦੀ ਦੁਰਵਰਤੋ ਕਈ ਦੇਸ਼ਾਂ ਨੂੰ ਤੱਤਕਾਲ ਜ਼ਰੂਰੀ ਟੈਕਸ ਤੋਂ ਵਾਂਝਾ ਕਰ ਰਿਹਾ ਹੈ ਅਤੇ ਇਕ ਬਿਹਤਰ, ਸਿਹਤਮੰਦ, ਵਧੀਆ ਸਮਾਜ ਦੀ ਸਿਰਜਣਾ ਲਈ ਸਾਨੂੰ ਸਾਰਿਆਂ ਨੂੰ ਪਿੱਛੇ ਛੱਡ ਰਹੀ ਹੈ।

Inder Prajapati

This news is Content Editor Inder Prajapati