ਭਾਰਤ ਢੁੱਕਵੀਂ ਸੰਸਥਾਗਤ ਮੈਚਿਓਰਿਟੀ ਵਾਲਾ ਲੇਬਰ-ਰਿਚ ਦੇਸ਼, 8 ਫੀਸਦੀ ਦਾ ਵਿਕਾਸ ਸੰਭਵ : ਸੁਮਨ ਬੇਰੀ

12/07/2023 7:11:19 PM

ਨਵੀਂ ਦਿੱਲੀ (ਭਾਸ਼ਾ) – ਨੀਤੀ ਆਯੋਗ ਦੇ ਉੱਪ-ਪ੍ਰਧਾਨ ਸੁਮਨ ਬੇਰੀ ਨੇ ਕਿਹਾ ਕਿ ਭਾਰਤ ’ਚ 8 ਫੀਸਦੀ ਦੀ ਦਰ ਨਾਲ ਵਿਕਾਸ ਕਰਨ ਦੀ ਸਮਰੱਥਾ ਹੈ, ਦੇਸ਼ ’ਚ ਲੋੜੀਂਦਾ ਵਰਕਫੋਰਸ ਹੈ ਅਤੇ ਕੰਮਕਾਜ ਦੇ ਲਿਹਾਜ ਨਾਲ ਸੰਸਥਾਗਤ ਪੱਧਰ ’ਤੇ ਉਹ ਕਾਫੀ ਮੈਚਿਓਰ ਹੈ। ਬੇਰੀ ਨੇ ਅਪੀਲ ਕੀਤੀ ਕਿ ਅਸਲੀਅਤ ਇਹ ਹੈ ਕਿ ਭਾਰਤ ਦਾ ਉੱਤਰੀ ਖੇਤਰ ਰਵਾਇਤੀ ਤੌਰ ’ਤੇ ਭਾਰਤ ਦੇ ਦੱਖਣੀ ਖੇਤਰ ਨਾਲੋਂ ਬਿਹਤਰ ਪ੍ਰਦਰਸ਼ਨ ਨਹੀਂ ਕਰ ਰਿਹਾ ਹੈ। ਇਸ ਨਾਲ ਸੰਘੀ ਰਾਜਵਿਵਸਥਾ ਵਿਚ ਤਣਾਅ ਪੈਦਾ ਹੋ ਸਕਦਾ ਹੈ।

ਇਹ ਵੀ ਪੜ੍ਹੋ :     ਅਮਰੀਕੀ ਜਾਂਚ 'ਚ ਅਡਾਨੀ ਪਾਸ ਤੇ ਹਿੰਡਨਬਰਗ ਹੋਇਆ ਫ਼ੇਲ੍ਹ, ਸਰਕਾਰ ਕਰੇਗੀ 4500 ਕਰੋੜ ਦਾ ਨਿਵੇਸ਼

ਭਾਕਤੀ ਉਦਯੋਗ ਸੰਘ (ਸੀ. ਆਈ. ਆਈ.) ਅਤੇ ਵਿੱਤ ਮੰਤਰਾਲਾ ਵਲੋਂ ਆਯੋਜਿਤ ਗਲੋਬਲ ਆਰਥਿਕ ਨੀਤੀ ਮੰਚ 2023 ਵਿਚ ਬੇਰੀ ਨੇ ਕਿਹਾ ਕਿ ਇਸ ਨਾਲ ਅੱਠ ਫੀਸਦੀ ਦਾ ਵਾਧਾ ਜਾਂ ਇਸ ਦੇ ਆਲੇ-ਦੁਆਲੇ ਰਹਿਣ ਦਾ ਮਤਲਬ ਲਗਾਤਾਰ ਬਦਲਾਅ ਹੈ, ਜਿਸ ਨੂੰ ਰਾਜਨੀਤਿਕ ਤੌਰ ’ਤੇ ਵਿਵਸਥਿਤ ਕਰਨ ਦੀ ਲੋੜ ਹੈ। ਬੇਰੀ ਦਾ ਮੰਨਣਾ ਹੈ ਕਿ ਭਾਰਤ ਦੀ ਆਧੁਨਿਕੀਕਰਨ ਯਾਤਰਾ ਅਸਾਧਾਰਣ ਅਤੇ ਵਿਲੱਖਣ ਹੈ।

ਇਹ ਵੀ ਪੜ੍ਹੋ :      ਹੁਣ ਰਿਜ਼ਰਵ ਸੀਟ 'ਤੇ ਨਹੀਂ ਬੈਠ ਸਕਣਗੇ ਵੇਟਿੰਗ ਲਿਸਟ ਵਾਲੇ ਯਾਤਰੀ, ਦਰਜ ਹੋਵੇਗੀ ਸ਼ਿਕਾਇਤ

ਇਹ ਵੀ ਪੜ੍ਹੋ :     ਬੀਮਾਰੀਆਂ ਦਾ ਕਾਰਨ ਬਣੇ Branded ਕੰਪਨੀਆਂ ਦੇ ਉਤਪਾਦ, 35 ਹਜ਼ਾਰ ਉਤਪਾਦ ਜਾਂਚ 'ਚ ਫ਼ੇਲ੍ਹ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur