ਮਨੁੱਖੀ ਵਿਕਾਸ ਸੂਚਕ ਰੈਂਕਿੰਗ ''ਚ ਭਾਰਤ ਇਕ ਸਥਾਨ ਉੱਪਰ ਚੜ੍ਹਿਆ :UNDP

12/10/2019 5:19:01 PM

ਨਵੀਂ ਦਿੱਲੀ — ਭਾਰਤ ਨੇ ਆਪਣੇ ਮਨੁੱਖੀ ਵਿਕਾਸ ਸੂਚਕਾਂਕ (Human Development Index) ਦੇ ਮਾਮਲੇ ਇਸ ਵਾਰ ਇਕ ਸਥਾਨ ਦਾ ਸੁਧਾਰ ਕਰ ਲਿਆ ਹੈ।  ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (UNDP) ਦੇ ਸਾਲ 2019 ਲਈ ਜਾਰੀ ਕੀਤੀ ਮਨੁੱਖੀ ਵਿਕਾਸ ਰੈਂਕਿੰਗ ਵਿਚ ਭਾਰਤ ਦਾ 189 ਵਿਚੋਂ 129 ਨੰਬਰ ਹੈ। ਇਸ ਤੋਂ ਜ਼ਿਆਦਾ ਰਾਹਤ ਦੀ ਗੱਲ ਇਹ ਹੈ ਕਿ ਦੇਸ਼ ਨੇ ਮਨੁੱਖੀ ਵਿਕਾਸ ਦੇ ਮੁੱਲ ਦੇ ਲਿਹਾਜ਼ ਨਾਲ ਕਰੀਬ 50 ਫੀਸਦੀ ਦਾ ਸੁਧਾਰ ਕੀਤਾ ਹੈ। ਹੁਣ ਭਾਰਤ ਨੂੰ ਮੱਧ ਸ਼੍ਰੇਣੀ ਦੇ ਦੇਸ਼ਾਂ ਵਿਚ ਰੱਖਿਆ ਜਾ ਰਿਹਾ ਹੈ, ਪਹਿਲਾਂ ਇਸ ਨੂੰ ਹੇਠਲੇ ਪੱਧਰ ਦੇ ਦੇਸ਼ਾਂ ਵਿਚ ਰੱਖਿਆ ਜਾਂਦਾ ਸੀ।

ਲੋਕਾਂ ਦੀ ਸਥਿਤੀ 'ਚ ਆਇਆ ਸੁਧਾਰ

UNDP ਮੁਤਾਬਕ ਭਾਰਤ ਦੀ ਸਥਿਤੀ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ ਅਤੇ ਭਾਰਤ ਨੂੰ ਲੱਖਾਂ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਣ ਦੀ ਦਿਸ਼ਾ 'ਚ ਤਰੱਕੀ ਕਰਨ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਹਾਲਾਂਕਿ --- ਨੇ ਭਾਰਤ 'ਚ ਜਾਰੀ ਮੌਜੂਦਾ ਆਰਥਿਕ ਸੁਸਤੀ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਗਰੀਬਾਂ ਨੂੰ ਮੁਫਤ ਹੈਲਥਕੇਅਰ, ਸਿੱਖਿਆ ਅਤੇ ਘਰ ਦੇਣ ਦੇ ਰਸਤੇ 'ਚ ਚੁਣੌਤੀ ਭਰਿਆ ਦੱਸਿਆ ਹੈ।

ਰਿਪੋਰਟ ਵਿਚ UNDP ਦੇ ਭਾਰਤ ਦੇ ਨੁਮਾਇੰਦੇ ਸ਼ੋਕੋ ਨੋਢਾ ਨੇ ਦੱਸਿਆ ਕਿ ਭਾਰਤ ਨੇ 2005-06 ਤੋਂ 2015-16 ਦੇ ਦਹਾਕੇ ਵਿਚ 27.1 ਕਰੋੜ ਲੋਕਾਂ ਨੂੰ ਗਰੀਬੀ ਵਿਚੋਂ ਬਾਹਰ ਕੱਢਿਆ। ਇਹ ਸੁਧਾਰ ਤਿੰਨ ਦਹਾਕਿਆਂ 'ਚ ਭਾਰਤ ਵਲੋਂ ਕੀਤੇ ਗਏ ਆਰਥਿਰ ਵਿਕਾਸ ਕਾਰਨ ਆਏ। ਗਰੀਬੀ ਘਟਾਉਣ ਦੇ ਨਾਲ-ਨਾਲ ਜੀਵਨ, ਸਿੱਖਿਆ ਅਤੇ ਸਿਹਤ ਦੇ ਪੱਧਰ 'ਚ ਵੀ ਸੁਧਾਰ ਹੋਇਆ ਹੈ।

ਪਰ ਚਿੰਤਾ ਦੀ ਗੱਲ ਇਹ ਹੈ ਕਿ 28 ਫੀਸਦੀ ਨਾਗਰਿਕ 130 ਕਰੋੜ ਵਿਚੋਂ ਅਜੇ ਵੀ ਗਰੀਬੀ ਦੀ ਮਾਰ ਝੇਲ ਰਹੇ ਹਨ। 162 ਦੇਸ਼ਾਂ ਦੇ ਲੈਗਿੰਗ ਵਿਕਾਸ ਸੂਚਕ ਵਿਚ ਭਾਰਤ ਨੂੰ 122ਵÎਾਂ ਸਥਾਨ ਦਿੱਤਾ ਗਿਆ। ਇਥੇ ਭਾਰਤ ਦੀ ਸੁਸਤ ਵਿਕਾਸ ਦਰ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਗਈ।

ਪ੍ਰਮੁੱਖ ਦੇਸ਼ ਅਤੇ ਐਚ.ਡੀ.ਆਈ. ਸੂਚਕ ਅੰਕ

ਰੈਂਕ            ਦੇਸ਼ 
1             ਨਾਰਵੇ
2             ਸਵਿੱਟਜ਼ਰਲੈਂਡ
3             ਆਸਟ੍ਰੇਲਿਆ
4             ਆਇਰਲੈਂਡ
5             ਜਰਮਨੀ
6             ਆਈਸਲੈਂਡ
7             ਹਾਂਗਕਾਂਗ
8            ਸਵੀਡਨ 
9            ਸਿੰਗਾਪੁਰ
10          ਨੀਦਰਲੈਂਡ

ਪਾਕਿਸਤਾਨ ਦਾ 147ਵਾਂ ਸਥਾਨ

ਦੂਜੇ ਪਾਸੇ ਗੁਆਂਢੀ ਦੇਸ਼ ਪਾਕਿਸਤਾਨ ਤਿੰਨ ਸਥਾਨ ਦੀ ਛਲਾਂਗ ਲਗਾਉਂਦੇ ਹੋਏ 150 ਤੋਂ 147ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਬੰਗਲਾਦੇਸ਼ 2 ਸਥਾਨ ਉੱਪਰ ਚੜ੍ਹ ਕੇ 134ਵੇਂ ਸਥਾਨ 'ਤੇ ਹੈ।