ਭਾਰਤ ਦੀ FTA ਦੇ ਤਹਿਤ ਚਮੜੇ ਦੇ ਸਾਮਾਨ ਲਈ ਡਿਊਟੀ ਮੁਕਤ ਬਾਜ਼ਾਰ ਦੀ ਮੰਗ

11/18/2021 1:44:16 PM

ਨਵੀਂ ਦਿੱਲੀ (ਭਾਸ਼ਾ) – ਵਪਾਰ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਭਾਰਤ ਨੇ ਫ੍ਰੀ ਟਰੇਡ ਐਗਰੀਮੈਂਟ (ਐੱਫ. ਟੀ. ਏ.) ਦੇ ਤਹਿਤ ਚਮੜੇ ਦੇ ਸਾਮਾਨ ਲਈ ਵਿਦੇਸ਼ੀ ਬਾਜ਼ਾਰ ’ਚ ਡਿਊਟੀ ਮੁਕਤ ਪਹੁੰਚ ਦੀ ਮੰਗ ਕੀਤੀ ਹੈ। ਭਾਰਤ ਨੇ ਇਹ ਮੰਗ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.), ਬ੍ਰਿਟੇਨ ਅਤੇ ਆਸਟ੍ਰੇਲੀਆ ਸਮੇਤ ਉਨ੍ਹਾਂ ਦੇਸ਼ਾਂ ਨਾਲ ਕੀਤੀ ਗਈ ਹੈ, ਜਿਨ੍ਹਾਂ ਨਾਲ ਐੱਫ. ਟੀ. ਏ. ਸਮਝੌਤੇ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਨੇ ਇਹ ਵੀ ਉਮੀਦ ਪ੍ਰਗਟਾਈ ਕਿ ਜੀ. ਸੀ. ਸੀ. (ਖਾੜ੍ਹੀ ਸਹਿਯੋਗ ਪਰਿਸ਼ਦ) ਸਮੂਹ ਨਾਲ ਇਸੇ ਤਰ੍ਹਾਂ ਦੇ ਸਮਝੌਤੇ ਲਈ ਗੱਲਬਾਤ ਅਗਲੇ ਸਾਲ ਜਨਵਰੀ ਜਾਂ ਫਰਵਰੀ ’ਚ ਸ਼ੁਰੂ ਕੀਤੀ ਜਾਵੇਗੀ। ਜੀ.ਸੀ. ਸੀ. ਦੇ ਮੈਂਬਰ ਦੇਸ਼ਾਂ ’ਚ ਬਹਿਰੀਨ, ਕੁਵੈਤ, ਓਮਾਨ, ਕਤਰ, ਸਊਦੀ ਅਰਬ ਅਤੇ ਯੂ. ਏ. ਈ. ਸ਼ਾਮਲ ਹਨ।

ਗੋਇਲ ਨੇ ਚਮੜਾ ਬਰਾਮਦ ਪ੍ਰਮੋਸ਼ਨ (ਸੀ. ਐੱਲ. ਈ.) ਵਲੋਂ ਇੱਥੇ ਆਯੋਜਿਤ ਨੈਸ਼ਨਲ ਐਕਸਪੋਰਟ ਐਕਸੀਲੈਂਸ ਪੁਰਸਕਾਰ ਸਮਾਰੋਹ ’ਚ ਕਿਹਾ ਕਿ ਅਸੀਂ ਆਪਣੇ ਚਮੜਾ ਉਦਯੋਗ ਲਈ ਹੋਰ ਦੇਸ਼ਾਂ ਦੇ ਬਾਜ਼ਾਰ ’ਚ ਡਿਊਟੀ ਮੁਕਤ ਪਹੁੰਚ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਯੂ. ਏ. ਈ., ਬ੍ਰਿਟੇਨ ਅਤੇ ਆਸਟ੍ਰੇਲੀਆ ਨਾਲ ਗੱਲਬਾਤ ’ਚ ਇਹ ਸਾਡੇ ਪ੍ਰਮੁੱਖ ਪ੍ਰਸ਼ਨਾਂ ’ਚੋਂ ਇਕ ਹੈ। ਮੈਨੂੰ ਉਮੀਦ ਹੈ ਕਿ ਇਜ਼ਰਾਈਲ ਵੀ ਸਾਡੇ ਚਮੜੇ ਦੇ ਉਤਪਾਦਾਂ ਲਈ ਆਪਣੇ ਦਰਵਾਜ਼ੇ ਖੋਲ੍ਹ ਸਕਦਾ ਹੈ।

Harinder Kaur

This news is Content Editor Harinder Kaur