ਲਗਾਤਾਰ ਵਧ ਰਹੀਆਂ ਦੁੱਧ ਦੀਆਂ ਕੀਮਤਾਂ ਨੇ ਵਧਾਈ ਆਮ ਲੋਕਾਂ ਦੀ ਪਰੇਸ਼ਾਨੀ, 13 ਫ਼ੀਸਦੀ ਮਹਿੰਗਾ ਹੋ ਚੁੱਕੈ ਦੁੱਧ

02/05/2023 2:47:56 PM

ਨਵੀਂ ਦਿੱਲੀ - ਲਗਾਤਾਰ ਵਧ ਰਹੀਆਂ ਦੁੱਧ ਦੀਆਂ ਕੀਮਤਾਂ ਨੇ ਆਮ ਲੋਕਾਂ ਦੀ ਪਰੇਸ਼ਾਨੀ ਵਿਚ ਵਾਧਾ ਕਰ ਦਿੱਤਾ ਹੈ। ਪਿਛਲੇ 10 ਮਹੀਨਿਆਂ ਵਿਚ ਦੁੱਧ ਦੀਆਂ ਕੀਮਤਾਂ ਪ੍ਰਤੀ ਲੀਟਰ 7 ਤੋਂ 8 ਰੁਪਏ ਤੱਕ ਵਧ ਗਈਆਂ ਹਨ। ਪਿਛਲੇ ਸਾਲ ਇਨ੍ਹਾਂ ਦਿਨਾਂ ਵਿਚ ਦੁੱਧ ਦੀ ਕੀਮਤ 58 ਰੁਪਏ ਪ੍ਰਤੀ ਲੀਟਰ ਤੋਂ 66 ਰੁਪਏ ਪ੍ਰਤੀ ਲੀਟਰ ਤੱਕ ਹੋ ਗਈਆਂ ਹਨ। ਦੁੱਧ ਅਤੇ ਦੁੱਧ ਨਾਲ ਬਣੇ ਉਤਪਾਦਾਂ ਦੀ ਕੀਮਤ ਅਤੇ ਮੰਗ ਦੋਵੇਂ ਤੇਜ਼ੀ ਨਾਲ ਵਧ ਰਹੇ ਹਨ। ਦੇਸ਼ ਵਿਚ ਮੌਜੂਦਾ ਸਮੇਂ ਲਗਭਗ 30 ਕਰੋੜ ਦੁਧਾਰੂ ਪਸ਼ੂ ਹਨ ਜਿਹੜੇ ਕਿ ਦੇਸ਼ ਦੀ ਦੁੱਧ ਦੀ ਮੰਗ ਨੂੰ ਪੂਰਾ ਕਰਨ ਲਈ ਕਾਫ਼ੀ ਨਹੀਂ ਹਨ। ਸਾਲ ਦੇ ਅੰਤ ਤੱਕ ਹੀ ਇਸ ਪਾੜੇ ਦੇ ਕੁਝ ਹੱਦ ਤੱਕ ਪੂਰੇ ਹੋਣ ਦੇ ਆਸਾਰ ਹਨ। ਇਸ ਤੋਂ ਬਾਅਦ ਹੀ ਦੁੱਧ ਦੀਆਂ ਕੀਮਤਾਂ ਵਿਚ ਵਾਧੇ ਨੂੰ ਲਗਾਮ ਲੱਗਣ ਦੀ ਆਸ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : 10 ਦਿਨਾਂ 'ਚ ਅਰਸ਼ ਤੋਂ ਫਰਸ਼ 'ਤੇ ਪਹੁੰਚੇ ਅਡਾਨੀ ਦੇ ਸ਼ੇਅਰ; ਹਿੰਡਨਬਰਗ ਖ਼ਿਲਾਫ਼ SC 'ਚ ਪਟੀਸ਼ਨ

ਇਸ ਕਾਰਨ ਵਧ ਰਹੀਆਂ ਦੁੱਧ ਦੀਆਂ ਕੀਮਤਾਂ

ਪਿਛਲੇ ਸਾਲ ਲੰਪੀ ਬੀਮਾਰੀ ਕਾਰਨ ਬਹੁਤ ਸਾਰੇ ਪਸ਼ੂ ਮਾਰੇ ਗਏ ਸਨ। ਇਸ ਬੀਮਾਰੀ ਕਾਰਨ ਕਿਸਾਨ ਅਜੇ ਤੱਕ ਆਪਣੇ ਘਟੇ ਪਸ਼ੂਆਂ ਦੀ ਗਿਣਤੀ ਪੂਰੀ ਨਹੀਂ ਕਰ ਸਕੇ। ਇਸ ਕਾਰਨ ਪਸ਼ੂਆਂ ਦੀ ਘੱਟ ਸੰਖਿਆਂ ਦੁੱਧ ਦੀ ਘੱਟ ਰਹੀ ਸਪਲਾਈ ਦਾ ਕਾਰਨ ਬਣੀ ਹੋਈ ਹੈ। 
ਇਸ ਦੇ ਨਾਲ ਹੀ ਪਸ਼ੂਆਂ ਦੀ ਖ਼ੁਰਾਕ ਵੀ ਮਹਿੰਗੀ ਹੋ ਗਈ ਹੈ। ਸਾਲ 2021 ਵਿਚ 16 ਤੋਂ 17 ਰੁਪਏ ਪ੍ਰਤੀ ਕਿਲੋਗ੍ਰਾਮ ਵਿਕਣ ਵਾਲਾ ਚਾਰਾ 20 ਤੋਂ 22 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ ਹੈ।
ਸਾਲ 2020-21 ਵਿਚ 15,600 ਟਨ , ਸਾਲ 2021-22 ਵਿਚ 33,017 ਟਨ ਮਿਲਕ ਫੈਟ ਨਿਰਯਾਤ ਹੋਇਆ 
ਅਪ੍ਰੈਲ ਤੋਂ ਨਵੰਬਰ 2022 ਦਰਮਿਆਨ 13,360 ਮੀਟ੍ਰਿਕ ਟਨ ਮਿਲਕ ਫੈਟ ਨਿਰਯਾਤ ਹੋ ਚੁੱਕਾ ਹੈ। 
ਮਿਲਕ ਫੈਟ ਦੇ ਅੰਤਰਰਾਸ਼ਟਰੀ ਭਾਅ 1 ਸਤੰਬਰ 2022 ਨੂੰ 2,663 ਡਾਲਰ ਟਨ ਸਨ ਜਿਹੜੇ ਕਿ ਇਸ ਸਾਲ ਵਧ ਕੇ 2,842 ਡਾਲਰ ਟਨ ਹੋ ਚੁੱਕੇ ਹਨ। 

ਇਹ ਵੀ ਪੜ੍ਹੋ : ਰਿਲਾਇੰਸ ਇੰਡਸਟਰੀਜ਼ ਨੂੰ ਵੀ ਲੱਗ ਚੁੱਕਾ ਹੈ ਗੌਤਮ ਅਡਾਨੀ ਤੋਂ ਪਹਿਲਾਂ ਵੱਡਾ ਝਟਕਾ, ਜਾਣੋ 40 ਸਾਲ ਪੁਰਾਣੇ ਮਾਮਲੇ ਬਾਰੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 

Harinder Kaur

This news is Content Editor Harinder Kaur