ਗੋਲਡ ETF ''ਚ ਛੇ ਸਾਲ ਬਾਅਦ ਵਧਿਆ ਨਿਵੇਸ਼

01/09/2020 5:16:33 PM

ਨਵੀਂ ਦਿੱਲੀ—ਸੰਸਾਰਕ ਬਾਜ਼ਾਰਾਂ 'ਚ ਨਰਮੀ ਅਤੇ ਸ਼ੇਅਰ ਅਤੇ ਕਰਜ਼ ਪੱਤਰ ਬਾਜ਼ਾਰਾਂ 'ਚ ਉਥਲ-ਪੁਥਲ ਦੇ ਖਦਸ਼ੇ ਦੌਰਾਨ 2019 'ਚ ਛੇ ਸਾਲ ਬਾਅਦ ਨਿਵੇਸ਼ਕਾਂ ਨੇ ਗੋਲਡ ਈ.ਟੀ.ਐੱਫ. 'ਚ ਪੈਸਾ ਲਗਾਇਆ ਹੈ। ਨਿਵੇਸ਼ਕਾਂ ਨੇ ਪਿਛਲੇ ਸਾਲ ਗੋਲਡ ਈ.ਟੀ.ਐੱਫ. 'ਚ 16 ਕਰੋੜ ਰੁਪਏ ਦਾ ਨਿਵੇਸ਼ ਕੀਤਾ। ਮਾਰਨਿੰਗਸਟਾਰ ਇੰਵੈਸਟਮੈਂਟ
ਐਡਵਾਈਜ਼ਰ ਇੰਡੀਆ ਦੇ ਸੀਨੀਅਰ ਵਿਸ਼ਲੇਸ਼ਣ ਪ੍ਰਬੰਧਨ ਹਿੰਮਾਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਗੋਲਡ ਈ.ਟੀ.ਐੱਫ. 'ਚ ਨਿਵੇਸ਼ 'ਚ ਹੋਰ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕੀ ਅਤੇ ਈਰਾਨ ਦੇ ਵਿਚਕਾਰ ਪੈਨਪੇ ਹਾਲੀਆ ਤਣਾਅ ਨਾਲ ਸੰਸਾਰਕ ਅਰਥਵਿਵਸਥਾ ਨੂੰ ਹੋ ਸਕਣ ਵਾਲੇ ਜੋਖਮ ਨੂੰ ਦੇਖਦੇ ਹੋਏ ਨਿਵੇਸ਼ਕ ਸੋਨਾ ਈ.ਟੀ.ਐੱਫ. ਦਾ ਰੁਖ ਕਰ ਸਕਦੇ ਹਨ। ਐਸੋਸੀਏਸ਼ਨ ਆਫ ਮਿਊਚੁਅਲ ਫੰਡਸ ਇਨ ਇੰਡੀਆ ਦੇ ਅੰਕੜਿਆਂ ਮੁਤਾਬਕ ਦਸੰਬਰ 2019 'ਚ ਗੋਲਡ ਫੰਡਾਂ ਵਲੋਂ ਪ੍ਰਬੰਧਿਤ ਸੰਪਤੀ ਸਾਲ ਭਰ ਪਹਿਲਾਂ ਦੇ 4,571 ਕਰੋੜ ਰੁਪਏ ਦੀ ਤੁਲਨਾ 'ਚ 26 ਫੀਸਦੀ ਵਧ ਕੇ 5,768 ਕਰੋੜ ਰੁਪਏ 'ਤੇ ਪਹੁੰਚ ਗਈ। ਖੁਦਰਾ ਨਿਵੇਸ਼ਕ ਇਕਵਿਟੀ ਤੋਂ ਬਿਹਤਰ ਆਮਦਨ ਹੋਣ ਦੇ ਕਾਰਨ ਪਿਛਲੇ ਕੁਝ ਸਾਲ ਤੋਂ ਗੋਲਡ ਈ.ਟੀ.ਐੱਫ. ਦੀ ਤੁਲਨਾ 'ਚ ਇਕਵਿਟੀ 'ਚ ਜ਼ਿਆਦਾ ਨਿਵੇਸ਼ ਕਰ ਰਹੇ ਹਨ। ਅੰਕੜਿਆਂ ਮੁਤਾਬਕ 2019 'ਚ ਨਿਵੇਸ਼ਕਾਂ ਨੇ 14 ਗੋਲਡ ਈ.ਟੀ.ਐੱਫ. 'ਚ 16 ਕਰੋੜ ਨਿਵੇਸ਼ ਕੀਤੇ। ਇਸ ਤੋਂ ਪਹਿਲਾਂ ਉਨ੍ਹਾਂ ਨੇ 2018 'ਚ 571 ਕਰੋੜ ਰੁਪਏ, 2017 'ਚ 730 ਕਰੋੜ ਰੁਪਏ, 2016 'ਚ 942 ਕਰੋੜ ਰੁਪਏ, 2015 'ਚ 891 ਕਰੋੜ ਰੁਪਏ, 2014 'ਚ 1651 ਕਰੋੜ ਰੁਪਏ ਅਤੇ 2013 'ਚ 1815 ਕਰੋੜ ਰੁਪਏ ਕੱਢੇ ਸਨ। ਜਦੋਂਕਿ ਇਸ ਤੋਂ ਪਹਿਲਾਂ 2012 'ਚ ਨਿਵੇਸ਼ਕਾਂ ਨੇ ਗੋਲਡ ਈ.ਟੀ.ਐੱਫ. 'ਚ 1826 ਕਰੋੜ ਰੁਪਏ ਲਗਾਏ ਸਨ। ਸ਼੍ਰੀਵਾਸਤਵ ਨੇ ਕਿਹਾ ਕਿ ਸੰਸਾਰਕ ਬਾਜ਼ਾਰਾਂ 'ਚ ਨਰਮੀ ਦੇ ਖਦਸ਼ੇ ਦੇ ਚੱਲਦੇ ਹਾਲੀਆ ਸਮੇਂ 'ਚ ਸੁਰੱਖਿਅਤ ਨਿਵੇਸ਼ ਦੇ ਰੂਪ 'ਚ ਗੋਲਡ ਈ.ਟੀ.ਐੱਫ. ਦੀ ਚਮਕ ਵਾਪਸ ਆਈ ਹੈ।

Aarti dhillon

This news is Content Editor Aarti dhillon