ਅਮਰੀਕੀ ਬਾਜ਼ਾਰ ''ਚ ਗਿਰਾਵਟ, ਡਾਓ ਜੋਂਸ 167 ਅੰਕ ਡਿੱਗਾ

02/22/2018 7:57:38 AM

ਵਾਸ਼ਿੰਗਟਨ— ਬੁੱਧਵਾਰ  ਦੇ ਕਾਰੋਬਾਰੀ ਸਤਰ ਵਿੱਚ ਅਮਰੀਕੀ ਬਾਜ਼ਾਰਾਂ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ।ਅਮਰੀਕੀ ਬਾਜ਼ਾਰ 0.25-0.7 ਫੀਸਦੀ ਤੱਕ ਡਿੱਗ ਕੇ ਬੰਦ ਹੋਏ ਹਨ।ਉੱਥੇ ਹੀ ਅਮਰੀਕੀ ਫੈਡਰਲ ਰਿਜ਼ਰਵ ਦੇ ਵੇਰਵੇ ਤੋਂ ਵਿਆਜ ਦਰਾਂ ਵਿੱਚ ਵਾਧੇ ਦੇ ਸੰਕੇਤ ਮਿਲ ਰਹੇ ਹਨ। ਫੈਡਰਲ ਰਿਜ਼ਰਵ ਨੇ ਮਹਿੰਗਾਈ ਵਧਣ ਦਾ ਖਦਸ਼ਾ ਜਤਾਇਆ ਹੈ।ਸੈਂਟਰਲ ਬੈਂਕ ਨੇ ਕਿਹਾ ਕਿ ਉਸ ਨੂੰ ਲੱਗਦਾ ਹੈ ਕਿ ਮਹਿੰਗਾਈ 2 ਫੀਸਦੀ ਤਕ ਪਹੁੰਚ ਸਕਦੀ ਹੈ ਪਰ ਇਹ ਨਹੀਂ ਹੈ ਕਿ ਮਹਿੰਗਾਈ ਵਸੋਂ ਬਾਹਰ ਹੋ ਰਹੀ ਹੈ। ਇਸ ਦੇ ਇਲਾਵਾ ਅਮਰੀਕਾ ਵਿੱਚ ਬਾਂਡ ਯੀਲਡ 4 ਸਾਲ ਦੇ ਉੱਚੇ ਪੱਧਰ 2.95 'ਤੇ ਪਹੁੰਚ ਗਿਆ ਹੈ। 

ਵਿਆਜ ਦਰਾਂ ਵਧਾਏ ਜਾਣ ਦੇ ਖਦਸ਼ੇ ਕਾਰਨ ਅਮਰੀਕੀ ਬਾਜ਼ਾਰਾਂ 'ਚ ਵਿਕਵਾਲੀ ਦੇਖੀ ਗਈ। ਇਸ ਦੇ ਮੱਦੇਨਜ਼ਰ ਡਾਓ ਜੋਂਸ 167 ਅੰਕ ਯਾਨੀ 0.7 ਫੀਸਦੀ ਦੀ ਕਮਜ਼ੋਰੀ ਨਾਲ 24,798 ਦੇ ਪੱਧਰ 'ਤੇ ਬੰਦ ਹੋਇਆ ਹੈ।ਨੈਸਡੈਕ 16 ਅੰਕ ਯਾਨੀ 0.25 ਫੀਸਦੀ ਡਿੱਗ ਕੇ 7,218.3 ਦੇ ਪੱਧਰ 'ਤੇ ਬੰਦ ਹੋਇਆ ਹੈ।ਐੱਸ. ਐਂਡ. ਪੀ.-500 ਇੰਡੈਕਸ 15 ਅੰਕ ਯਾਨੀ 0.5 ਫੀਸਦੀ ਦੀ ਗਿਰਾਵਟ ਦੇ ਨਾਲ 2,701.3 ਦੇ ਪੱਧਰ 'ਤੇ ਬੰਦ ਹੋਇਆ ਹੈ।