ਕੇਂਦਰੀ ਕਰਮਚਾਰੀਆਂ ਦਾ ਮਹਿੰਗਾਈ ਭੱਤਾ ਵਧਾਉਣ ਦੀ ਤਿਆਰੀ 'ਚ ਸਰਕਾਰ

07/18/2018 2:11:12 PM

ਨਵੀਂ ਦਿੱਲੀ—ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਭੋਗੀਆਂ ਨੂੰ ਮਿਲਣ ਵਾਲਾ ਮਹਿੰਗਾਈ ਭੱਤਾ ਵਧਾਇਆ ਜਾ ਸਕਦਾ ਹੈ। ਲੇਬਰ ਮਿਨੀਸਟਰੀ ਇੰਡਸਟਰੀਅਲ ਵਰਕਰਸ ਲਈ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੀ ਨਵੀਂ ਸੀਰੀਜ਼ 'ਤੇ ਕੰਮ ਕਰ ਰਹੀ ਹੈ। ਇਸ ਸੀਰੀਜ਼ ਦੀ ਵਰਤੋਂ ਮਹਿੰਗਾਈ ਭੱਤਾ ਤੈਅ ਕਰਨ 'ਚ ਹੋਵੇਗੀ। ਇਸ ਕਦਮ ਨਾਲ ਕੇਂਦਰ ਸਰਕਾਰ ਦੇ 1.1 ਕਰੋੜ ਕਰਮਚਾਰੀਆਂ ਅਤੇ ਪੈਨਸ਼ਨਭੋਗੀਆਂ ਨੂੰ ਫਾਇਦਾ ਹੋ ਸਕਦਾ ਹੈ। 
ਡੀ.ਏ. ਦੀ ਗਣਨਾ ਨਾਗਰਿਕ ਦੀ ਬੇਸਿਕ ਤਨਖਾਹ ਦੇ ਪ੍ਰਤੀਸ਼ਤ ਦੇ ਰੂਪ 'ਚ ਕੀਤੀ ਜਾਂਦੀ ਹੈ। ਮਹਿੰਗਾਈ ਦਾ ਅਸਰ ਘੱਟ ਕਰਨ ਲਈ ਡੀ.ਏ. ਦਿੱਤਾ ਜਾਂਦਾ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਲੇਬਰ ਐਂਡ ਇੰਪਲਾਇਮੈਂਟ ਮਿਨਿਸਟਰੀ ਦੇ ਤਹਿਤ ਕੰਮ ਕਰਨ ਵਾਲੇ ਲੇਬਰ ਬਿਊਰੋ ਨੇ ਇੰਡਸਟਰੀਅਲ ਵਰਕਰਸ ਲਈ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੀ ਨਵੀਂ ਸੀਰੀਜ਼ 2016 ਨੂੰ ਬੇਸ ਈਅਰ ਮੰਨਦੇ ਹੋਏ ਫਾਈਨਲ ਕਰ ਦਿੱਤੀ ਹੈ। ਮੌਜੂਦਾ ਇੰਡੈਕਸ 'ਚ ਬੇਸ ਈਅਰ 2001 ਹੈ। 
ਬੇਸ ਈਅਰ ਨੂੰ ਹਰ ਛੇ ਸਾਲ 'ਤੇ ਬਦਲਿਆ ਜਾਵੇਗਾ ਤਾਂ ਜੋ ਜਿੰਦਗੀ ਦੇ ਖਰਚ 'ਚ ਬਦਲਾਵਾਂ ਦੇ ਅਸਰ ਨੂੰ ਜ਼ਿਆਦਾ ਚੰਗੀ ਤਰ੍ਹਾਂ ਨਾਲ ਸ਼ਾਮਲ ਕੀਤਾ ਜਾ ਸਕੇ। ਬੇਸ ਈਅਰ 'ਚ ਪਿਛਲਾ ਬਦਲਾਅ 2006 ਦੇ ਛੇਵੇਂ ਸੈਟਰਲ ਪੇਅ ਕਮੀਸ਼ਨ ਨੇ ਕੀਤਾ ਸੀ ਉਸ ਨੇ ਬੇਸ ਈਅਰ ਨੂੰ 1982 ਤੋਂ ਬਦਲ ਕੇ 2001 ਕਰ ਦਿੱਤਾ ਸੀ। ਨਵੇਂ ਇੰਡਸਟਰੀਅਲ ਸੈਂਟਰਲ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਤਰ੍ਹਾਂ ਇਸ 'ਚ ਸ਼ਾਮਲ ਅਜਿਹੇ ਸੈਂਟਰਾਂ ਦੀ ਗਿਣਤੀ 78 ਤੋਂ ਵਧ ਕੇ 88 ਹੋ ਜਾਵੇਗਾ।
ਪਿਛਲੇ 15 ਸਾਲਾਂ 'ਚ ਇੰਡਸਟਰੀਅਲ ਵਰਕਰਸ ਦੀ ਜੀਵਨਸ਼ੈਲੀ 'ਚ ਆਵੇ ਬਦਲਾਵਾਂ ਦਾ ਅਸਰ ਸ਼ਾਮਲ ਕਰਨ ਲਈ ਲਿਸਟ ਦੇ ਕਾਰ ਅਤੇ ਮੋਬਾਇਲ ਸਮੇਤ ਕਈ ਆਈਟਮ ਜੋੜੇ ਜਾ ਰਹੇ ਹਨ। ਅਧਿਕਾਰੀ ਨੇ ਕਿਹਾ ਕਿ ਹੁਣ ਤੱਕ ਟ੍ਰੈਂਡ ਇਹ ਰਿਹਾ ਹੈ ਕਿ ਇੰਡਸਟਰੀਅਲ ਵਰਕਰ ਦੇ ਮਾਸਿਕ ਖਰਚ 'ਚ ਨਵੀਂ ਸੀਰੀਜ਼ 'ਚ ਟਰਾਂਸਪੋਰਟ, ਹੈਲਥਕੇਅਰ ਅਤੇ ਹਾਊਸਿੰਗ ਦਾ ਭਾਰ ਕਈ ਗੁਣਾ ਵਧ ਗਿਆ ਹੈ। ਅਜਿਹਾ ਮੁੱਖ ਤੌਰ 'ਤੇ ਪੈਟਰੋਲ ਅਤੇ ਡੀਜ਼ਲ ਦੀ ਵਰਤੋਂ ਅਤੇ ਕਾਰਾਂ ਨੂੰ ਇਸ 'ਚ ਸ਼ਾਮਲ ਕਰਨ ਨਾਲ ਹੋਇਆ ਹੈ। ਉੱਧਰ ਓਵਰਆਲ ਫੂਡ ਬਾਸਕੇਟ 'ਚ ਗਿਰਾਵਟ ਹੈ, ਜਿਸ ਵਿਭਿੰਨਤਾ ਕੀਤੀ ਜਾ ਰਹੀ ਹੈ। ਲਿਹਾਜ਼ਾ ਫਿਊਲ ਪ੍ਰਾਈਸੇਜ਼, ਹੈਲਥਕੇਅਰ ਅਤੇ ਹਾਊਸਿੰਗ ਕਾਸਟ 'ਚ ਵਾਧੇ ਨੂੰ ਦੇਖਦੇ ਹੋਏ ਨਵੇਂ ਇੰਡੈਕਸ 'ਚ ਕੁਝ ਵਾਧਾ ਹੋ ਸਕਦਾ ਹੈ।