ਜਨਵਰੀ ''ਚ ਹਵਾਈ ਯਾਤਰੀਆਂ ਦੀ ਗਿਣਤੀ 20 ਫੀਸਦੀ ਵਧੀ

02/17/2018 4:53:06 PM

ਨਵੀਂ ਦਿੱਲੀ—ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ ਜਨਵਰੀ 'ਚ ਲਗਾਤਾਰ ਚੌਥੇ ਮਹੀਨੇ ਇਕ ਕਰੋੜ ਦੇ ਪਾਰ ਰਹੀ। ਪਿਛਲੇ ਮਹੀਨੇ ਦੇਸ਼ 'ਚ ਇਕ ਕਰੋੜ 14 ਲੱਖ 65 ਹਜ਼ਾਰ ਲੋਕਾਂ ਨੇ ਹਵਾਈ ਯਾਤਰਾ ਕੀਤੀ ਜੋ ਹੁਣ ਤੱਕ ਦਾ ਰਿਕਾਰਡ ਹੈ। ਇਹ ਪਿਛਲੇ ਸਾਲ ਜਨਵਰੀ ਦੇ 95 ਲੱਖ 79 ਹਜ਼ਾਰ ਦੀ ਤੁਲਨਾ 'ਚ 19.69 ਫੀਸਦੀ ਜ਼ਿਆਦਾ ਹੈ।
ਜਨਵਰੀ 'ਚ ਵੀ ਇੰਡੀਗੋ ਦੀ ਬਾਜ਼ਾਰ ਹਿੱਸੇਦਾਰੀ ਸਭ ਤੋਂ ਜ਼ਿਆਦਾ 39.7 ਫੀਸਦੀ ਰਹੀ ਅਤੇ 45 ਲੱਖ 57 ਹਜ਼ਾਰ ਯਾਤਰੀਆਂ ਨੇ ਯਾਤਰਾ ਲਈ ਉਸ ਨੂੰ ਚੁਣਿਆ। ਬਾਜ਼ਾਰ ਹਿੱਸੇਦਾਰੀ 'ਚ 14.3 ਫੀਸਦੀ ਦੇ ਨਾਲ ਜੈੱਟ ਏਅਰਵੇਜ਼ ਦੂਜੇ, 13.3 ਫੀਸਦੀ ਦੇ ਨਾਲ ਸਰਕਾਰ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ ਤੀਜੇ ਦਿਨ ਅਤੇ 12.6 ਫੀਸਦੀ ਦੇ ਨਾਲ ਸਪਾਈਸਜੈੱਟ ਚੌਥੇ ਸਥਾਨ 'ਤੇ ਰਹੀ। 
ਭਰੀਆਂ ਸੀਟਾਂ ਦੇ ਨਾਲ ਉੱਡਾਣ ਭਰਨ ਭਾਵ ਪੈਸੇਂਜਰ ਲੋਡ ਫੈਕਟਰ (ਪੀ.ਐੱਲ.ਐੱਫ) ਦੇ ਮਾਮਲੇ 'ਚ ਕਿਫਾਇਤੀ ਜਹਾਜ਼ ਸੇਵਾ ਕੰਪਨੀ ਸਪਾਈਸਜੈੱਟ ਇਕ ਵਾਰ ਫਿਰ ਚੋਟੀ 'ਤੇ ਰਹੀ। ਜਨਵਰੀ 'ਚ ਉਸ ਦਾ ਪੀ.ਐੱਲ.ਐੱਫ. 95 ਫੀਸਦੀ ਰਿਹਾ। ਗੋਏਅਰ 90 ਫੀਸਦੀ ਦੇ ਨਾਲ ਦੂਜੇ ਸਥਾਨ 'ਤੇ ਰਹੀ ਜਦਕਿ ਇਸ ਦੇ ਬਾਅਦ 89.7 ਫੀਸਦੀ ਦੇ ਨਾਲ ਜੈੱਟਲਾਈਟ ਅਤੇ ਇੰਡੀਗੋ ਰਹੀ।