ਅਮਰੀਕੀ ਪ੍ਰਸ਼ਾਸਨ ਦੇ ਸਾਹਮਣੇ ਵੀਜ਼ਾ ਮੁੱਦੇ ਨੂੰ ਚੁੱਕਣਗੇ: ਪ੍ਰਭੂ

04/25/2018 10:24:45 AM

ਨਵੀਂ ਦਿੱਲੀ—ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਨੇ ਐੱਚ-1 ਬੀ ਵੀਜ਼ਾ ਨਿਯਮਾਂ ਨੂੰ ਸਖਤ ਕਰਨ ਦੇ ਅਮਰੀਕੀ ਸਰਕਾਰ ਦੇ ਪ੍ਰਸਤਾਵ 'ਤੇ ਨਿਰਾਸ਼ਾ ਜਤਾਈ। ੁਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਟਰੰਪ ਪ੍ਰਸ਼ਾਸਨ ਦੇ ਸਾਹਮਣੇ ਚੁੱਕਣਗੇ। ਵਪਾਰਕ ਅਤੇ ਉਦਯੋਗ ਮੰਤਰੀ ਪ੍ਰਭੂ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਅਮਰੀਕੀ ਪ੍ਰਸ਼ਾਸਨ ਦੇ ਕੁਝ ਕਦਮ ਤੋਂ ਬਹੁਤ ਨਿਰਾਸ਼ ਹਾਂ। 
ਐੱਚ-1 ਬੀ ਵੀਜ਼ਾ ਗੈਰ-ਆਵਾਸੀ ਵੀਜ਼ਾ ਹੈ। ਇਸ 'ਚ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਕਰਮਚਾਰੀਆਂ ਨੂੰ ਉਸ ਤਰ੍ਹਾਂ ਦੇ ਖੇਤਰ 'ਚ ਨਿਯੁਕਤ ਕਰਨ ਦੀ ਆਗਿਆ ਹੁੰਦੀ ਹੈ ਜਿਥੇ ਥਰੈਟੀਕਲ ਜਾਂ ਤਕਨੀਕੀ ਵਿਸ਼ੇਸ਼ਕਾਂ ਦੀ ਲੋੜ ਹੈ। ਉਦਯੋਗਿਕੀ ਕੰਪਨੀਆਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਜ਼ਾਰਾਂ ਕਰਮਚਾਰੀਆਂ ਦੀ ਨਿਯੁਕਤੀ 'ਤੇ ਨਿਰਭਰ ਹੈ। 
ਪ੍ਰਭੂ ਨੇ ਕਿਹਾ ਕਿ ਇਸ ਗੱਲ ਦੇ ਸਬੂਤ ਹਨ ਕਿ ਭਾਰਤੀਆਂ ਨੇ ਅਮਰੀਕੀ ਅਰਥਵਿਵਸਥਾ 'ਚ ਵਾਧੇ 'ਚ ਵਰਣਨਯੋਗ ਯੋਗਦਾਨ ਦਿੱਤਾ। ਇਸ ਤੋਂ ਇਲਾਵਾ ਭਾਰਤੀ ਕੰਪਨਆਂ ਨੇ ਅਮਰੀਕਾ 'ਚ ਨਿਵੇਸ਼ ਕੀਤਾ ਜਿਸ ਨਾਲ ਨਵੇਂ ਰੋਜ਼ਗਾਰ ਸਿਰਜਤ ਹੋਏ। ਜੇਕਰ ਭਾਰਤ ਆਈ.ਟੀ. ਪੇਸ਼ੇਵਰਾਂ ਦੇ ਪਤੀ ਜਾਂ ਪਤੀ ਯੋਗ ਹੈ ਉਹ ਅਰਥਵਿਵਸਥਾ 'ਚ ਯੋਗਦਾਨ ਹੀ ਕਰਨਗੇ ਨਾ ਕਿ ਸਥਾਨਕ ਲੋਕਾਂ ਦੇ ਰੋਜ਼ਗਾਰ ਖੋਹਣਗੇ। 
ਟਰੰਪ ਪ੍ਰਸ਼ਾਸਨ ਐੱਚ-1 ਬੀ ਵੀਜ਼ਾਧਾਰਕਾਂ ਦੇ ਪਤੀ ਜਾਂ ਪਤਨੀਆਂ ਦੇ ਕੰਮਕਾਜੀ ਵੀਜ਼ਾ ਖਤਮ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਨਾਲ ਹਜ਼ਾਰਾਂ ਭਾਰਤੀਆਂ 'ਤੇ ਅਸਰ ਪਏਗਾ।