ਦਸੰਬਰ ’ਚ ਉਦਯੋਗਿਕ ਉਤਪਾਦਨ ਦਾ ਵਿਕਾਸ ਘਟ ਕੇ 4.3 ਫੀਸਦੀ ’ਤੇ ਆਇਆ

02/11/2023 10:09:59 AM

ਨਵੀਂ ਦਿੱਲੀ– ਦੇਸ਼ ਦੇ ਉਦਯੋਗਿਕ ਉਤਪਾਦਨ (ਆਈ. ਆਈ. ਪੀ.) ਦਾ ਵਿਕਾਸ ਦਸੰਬਰ 2022 ’ਚ ਘਟ ਕੇ 4.3 ਫੀਸਦੀ ਰਹਿ ਗਿਆ ਹੈ। ਨਵੰਬਰ 2022 ’ਚ ਉਦਯੋਗਿਕ ਉਤਪਾਦਨ 7.3 ਫੀਸਦੀ ਵਧਿਆ ਸੀ। ਸ਼ੁੱਕਰਵਾਰ ਨੂੰ ਜਾਰੀ ਅਧਿਕਾਰਕ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਹਾਲਾਂਕਿ ਸਾਲਾਨਾ ਆਧਾਰ ’ਤੇ ਤੁਲਣਾ ਕੀਤੀ ਜਾਵੇ ਤਾਂ ਉਦਯੋਗਿਕ ਉਤਪਾਦਨ ਦਾ ਵਿਕਾਸ ਵਧਿਆ ਹੈ। ਦਸੰਬਰ 2021 ’ਚ ਉਦਯੋਗਿਕ ਉਤਪਾਦਨ ਇਕ ਫੀਸਦੀ ਵਧਿਆ ਸੀ।

ਇਹ ਵੀ ਪੜ੍ਹੋ- ਭਾਰਤ ਦੇ 40,000 ਅਰਬ ਡਾਲਰ ਦੀ ਅਰਥਵਿਵਸਥਾ ਬਣਨ ਦੀ ਰਾਹ 'ਚ ਰੁਕਾਵਟ ਹੈ ਤਸਕਰੀ : ਰਿਪੋਰਟ
ਨੈਸ਼ਨਲ ਸਟੈਟਿਕਸ ਆਫਿਸ (ਐੱਨ. ਐੱਸ. ਓ.) ਵਲੋਂ ਜਾਰੀ ਅੰਕੜਿਆਂ ਮੁਤਾਬਕ ਦਸੰਬਰ 2022 ’ਚ ਨਿਰਮਾਣ ਖੇਤਰ ਦੇ ਉਤਪਾਦਨ ’ਚ 2.6 ਫੀਸਦੀ ਦਾ ਵਾਧਾ ਹੋਇਆ। ਇਕ ਸਾਲ ਪਹਿਲਾਂ ਇਸ ਖੇਤਰ ਦਾ ਉਤਪਾਦਨ 0.6 ਫੀਸਦੀ ਵਧਿਆ ਸੀ। ਨਵੰਬਰ 2022 ’ਚ ਨਿਰਮਾਣ ਖੇਤਰ ਦੇ ਉਤਪਾਦਨ ’ਚ 6.4 ਫੀਸਦੀ ਦਾ ਵਾਧਾ ਹੋਇਆ ਸੀ। ਸਮੀਖਿਆ ਅਧੀਨ ਮਹੀਨੇ ’ਚ ਮਾਈਨਿੰਗ ਉਤਪਾਦਨ 9.8 ਫੀਸਦੀ ਵਧਿਆ। ਬਿਜਲੀ ਖੇਤਰ ਦੇ ਉਤਪਾਦਨ ’ਚ 10.4 ਫੀਸਦੀ ਦਾ ਵਾਧਾ ਹੋਇਆ।

ਇਹ ਵੀ ਪੜ੍ਹੋ- LIC ਦਾ ਵੱਡਾ ਐਲਾਨ-ਅਡਾਨੀ ਗਰੁੱਪ 'ਚ ਨਹੀਂ ਘਟਾਉਣਗੇ ਨਿਵੇਸ਼, ਲੈਂਦੇ ਰਹਿਣਗੇ ਯੋਜਨਾਵਾਂ ਦੀ ਜਾਣਕਾਰੀ
ਵਰਤੋਂ ਆਧਾਰਿਤ ਵਰਗੀਕਰਣ ਮੁਤਾਬਕ ਪੂੰਜੀਗਤ ਸਾਮਾਨ ਖੇਤਰ ਦਾ ਉਤਪਾਦਨ ਦਸੰਬਰ 2022 ’ਚ 7.6 ਫੀਸਦੀ ਵਧ ਗਿਆ। ਇਕ ਸਾਲ ਪਹਿਲਾਂ ਇਸੇ ਮਹੀਨੇ ’ਚ ਇਸ ’ਚ 3 ਫੀਸਦੀ ਦੀ ਗਿਰਾਵਟ ਆਈ ਸੀ। ਟਿਕਾਊ ਖਪਤਕਾਰ ਸਾਮਾਨ ਖੇਤਰ ਦਾ ਉਤਪਾਦਨ ਸਮੀਖਿਆ ਅਧੀਨ ਮਹੀਨੇ ’ਚ 10.4 ਫੀਸਦੀ ਘਟ ਗਿਆ। ਇਕ ਸਾਲ ਪਹਿਲਾਂ ਇਸੇ ਮਹੀਨੇ ’ਚ ਖੇਤਰ ਦਾ ਉਤਪਾਦਨ 1.9 ਫੀਸਦੀ ਘਟਿਆ ਸੀ।

ਇਹ ਵੀ ਪੜ੍ਹੋ-ਮੁਕੇਸ਼ ਅੰਬਾਨੀ ਕਰਨਗੇ UP 'ਚ 75 ਹਜ਼ਾਰ ਕਰੋੜ ਦਾ ਨਿਵੇਸ਼, 1 ਲੱਖ ਲੋਕਾਂ ਨੂੰ ਮਿਲੇਗਾ ਰੁਜ਼ਗਾਰ
ਖਪਤਕਾਰ ਗੈਰ-ਟਿਕਾਊ ਵਸਤਾਂ ਦੇ ਉਤਪਾਦਨ ’ਚ 7.2 ਫੀਸਦੀ ਦਾ ਵਾਧਾ ਹੋਇਆ। ਸਮੀਖਿਆ ਅਧੀਨ ਮਹੀਨੇ ’ਚ ਬੁਨਿਆਦੀ ਢਾਂਚਾ ਨਿਰਮਾਣ ਵਸਤਾਂ ਦੇ ਉਤਪਾਦਨ ’ਚ 8.2 ਫੀਸਦੀ ਦਾ ਵਾਧਾ ਹੋਇਆ।

ਇਹ ਵੀ ਪੜ੍ਹੋ-PNB ਅਤੇ ਬੈਂਕ ਆਫ ਬੜੌਦਾ ਨੇ ਕਰਜ਼ੇ 'ਤੇ ਵਧਾਈਆਂ ਵਿਆਜ ਦਰਾਂ, ਜਾਣੋ ਹੁਣ ਕਿੰਨੀ ਜ਼ਿਆਦਾ ਦੇਣੀ ਹੋਵੇਗੀ EMI

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 

Aarti dhillon

This news is Content Editor Aarti dhillon