ਵਧਦੀ ਮਹਿੰਗਾਈ ਕਾਰਨ ਆਉਣ ਵਾਲੀ ਮੰਦੀ ਨੂੰ ਰੋਕਣਾ ਜ਼ਰੂਰੀ : ਸੰਜੀਵ ਮਹਿਤਾ

05/05/2022 2:27:23 PM

ਨਵੀਂ ਦਿੱਲੀ–ਸਰਕਾਰ ਨੇ ਜੂਨ ’ਚ ਸਮਾਪਤ ਹੋਣ ਵਾਲੇ ਫਸਲ ਸਾਲ 2021-22 ਲਈ ਕਣਕ ਉਤਪਾਦਨ ਦੇ ਅਨੁਮਾਨ ਨੂੰ 5.7 ਫੀਸਦੀ ਘਟਾ ਕੇ 10.5 ਕਰੋੜ ਟਨ ਕਰ ਦਿੱਤਾ ਹੈ। ਪਹਿਲਾਂ ਕਣਕ ਉਤਪਾਦਨ 11 ਕਰੋੜ 13.2 ਲੱਖ ਟਨ ਰਹਿਣ ਦਾ ਅਨੁਮਾਨ ਲਗਾਇਆ ਗਿਆ ਸੀ। ਅਨੁਮਾਨ ’ਚ ਗਿਰਾਵਟ ਦਾ ਕਾਰਨ ਗਰਮੀ ਦੀ ਛੇਤੀ ਸ਼ੁਰੂਆਤ ਹੋਣ ਕਾਰਨ ਫਸਲ ਉਤਪਾਦਕਤਾ ਪ੍ਰਭਾਵਿਤ ਹੋਣਾ ਹੈ।
ਖੁਰਾਕ ਸਕੱਤਰ ਸੁਧਾਂਸ਼ੂ ਪਾਂਡੇ ਨੇ ਇਕ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਖੇਤੀਬਾੜੀ ਮੰਤਰਾਲਾ ਨੇ ਫਸਲ ਸਾਲ 2021-22 ਲਈ ਕਣਕ ਉਤਪਾਦਨ ਅਨੁਮਾਨ ਨੂੰ ਸੋਧ ਕੇ 10.5 ਕਰੋੜ ਟਨ ਕਰ ਦਿੱਤਾ ਹੈ ਜੋ ਪਹਿਲਾਂ 11.13 ਕਰੋੜ ਟਨ ਸੀ। ਫਸਲ ਸਾਲ 2020-21 (ਜੁਲਾਈ-ਜੂਨ) ਵਿਚ ਭਾਰਤ ਦਾ ਕਣਕ ਉਤਪਾਦਨ 10 ਕਰੋੜ 95.9 ਲੱਖ ਟਨ ਰਿਹਾ ਸੀ। ਹਾਲਾਂਕਿ ਪਾਂਡੇ ਨੇ ਕਿਹਾ ਕਿ ਕਣਕ ਦੀ ਬਰਾਮਦ ਨੂੰ ਕੰਟਰੋਲ ਕਰਨ ਦਾ ਕੋਈ ਮਾਮਲਾ ਨਹੀਂ ਬਣਦਾ ਹੈ।
ਕਈ ਕਾਰਨਾਂ ਕਰ ਕੇ ਸਰਕਾਰ ਦੀ ਕਣਕ ਖਰੀਦ ਮਾਰਕੀਟਿੰਗ ਸਾਲ 2022-23 (ਅਪ੍ਰੈਲ-ਮਾਰਚ) ਵਿਚ ਘਟ ਕੇ 1.95 ਕਰੋੜ ਟਨ ਰਹਿਣ ਦੀ ਉਮੀਦ ਹੈ, ਜੋ ਪਿਛਲੇ ਸਾਲ ਦੀ ਤੁਲਨਾ ’ਚ ਬਹੁਤ ਘੱਟ ਹੈ। ਇਨ੍ਹਾਂ ਕਈ ਕਾਰਨਾਂ ’ਚ ਘੱਟੋ-ਘੱਟ ਸਮਰਨਥ ਮੁੱਲ (ਐੱਮ. ਐੱਸ. ਪੀ.) ਦੀ ਤੁਲਨਾ ’ਚ ਕੁੱਝ ਸੂਬਿਆਂ ’ਚ ਕਣਕ ਦੀ ਬਾਜ਼ਾਰ ਕੀਮਤ ਵੱਧ ਹੋਣਾ ਹੈ। ਇਸ ਤੋਂ ਇਲਾਵਾ ਕੁੱਝ ਸੂਬਿਆਂ ’ਚ ਅਨੁਮਾਨ ਤੋਂ ਘੱਟ ਉਤਪਾਦਨ ਹੋਣ ਕਾਰਨ ਕੀਮਤਾਂ ’ਚ ਹੋਰ ਜ਼ਿਆਦਾ ਵਾਧਾ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਕਿਸਾਨਾਂ ਅਤੇ ਵਪਾਰੀਆਂ ਵਲੋਂ ਸਟਾਕ ਨੂੰ ਬਚਾ ਕੇ ਰੱਖਿਆ ਜਾ ਰਿਹਾ ਹੈ।
ਸੂਬਿਆਂ ਨੂੰ ਕਣਕ ਦੀ ਥਾਂ ’ਤੇ 55 ਲੱਖ ਟਨ ਵਾਧੂ ਚੌਲ ਅਲਾਟ ਕੀਤੇ
ਪਾਂਡੇ ਨੇ ਕਿਹਾ ਕਿ ਮੁਫਤ ਰਾਸ਼ਨ ਯੋਜਨਾ ਪੀ. ਐੱਮ. ਜੀ. ਕੇ. ਏ. ਵਾਈ. ਦੇ ਤਹਿਤ ਵੰਡ ਲਈ ਸਰਕਾਰ ਨੇ ਸੂਬਿਆਂ ਨੂੰ ਕਣਕ ਦੀ ਥਾਂ ’ਤੇ 55 ਲੱਖ ਟਨ ਵਾਧੂ ਚੌਲ ਅਲਾਟ ਕੀਤੇ ਹਨ। ਕੇਂਦਰ ਨੇ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਲੋਕਾਂ ਦੀਆਂ ਮੁਸ਼ਕਲਾਂ ਨੂੰ ਘੱਟ ਕਰਨ ਦੇ ਆਪਣੇ ਯਤਨਾਂ ਤਹਿਤ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਦੇ ਘੇਰੇ ’ਚ ਆਉਣ ਵਾਲੇ 80 ਕਰੋੜ ਤੋਂ ਵੱਧ ਲਾਭਪਾਤਰੀਆਂ ਨੂੰ ਮੁਫਤ ਅਨਾਜ ਦੇਣ ਲਈ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (ਪੀ. ਐੱਮ. ਜੀ. ਕੇ. ਏ. ਵਾਈ.) ਸ਼ੁਰੂ ਕੀਤੀ ਹੈ।
ਇਸ ਯੋਜਨਾ ਦੇ ਤਹਿਤ ਕੇਂਦਰ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ 5 ਕਿਲੋਗ੍ਰਾਮ ਅਨਾਜ ਮੁਫਤ ਦਿੰਦਾ ਹੈ। ਵਾਧੂ ਮੁਫਤ ਅਨਾਜ ਐੱਨ. ਐੱਫ. ਐੱਸ. ਏ. ਦੇ ਤਹਿਤ ਦਿੱਤੇ ਜਾਣ ਵਾਲੇ ਆਮ ਕੋਟੇ ਤੋਂ ਇਲਾਵਾ 2-3 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਵਾਧੂ ਰਿਆਇਤੀ ਦਰ ’ਤੇ ਦਿੱਤਾ ਜਾਂਦਾ ਹੈ।

Aarti dhillon

This news is Content Editor Aarti dhillon