31 ਦਸੰਬਰ ਤੱਕ ਨਿਪਟਾ ਲਓ ਇਹ ਜ਼ਰੂਰੀ ਕੰਮ, ਨਹੀਂ ਤਾਂ ਨਵੇਂ ਸਾਲ ''ਚ ਹੋਵੋਗੇ ਪ੍ਰੇਸ਼ਾਨ

12/21/2019 2:22:22 PM

ਬਿਜ਼ਨੈੱਸ ਡੈਸਕ—ਸਾਲ 2019 ਦੇ ਖਤਮ ਹੋਣ ਅਤੇ ਨਵਾਂ ਸਾਲ ਸ਼ੁਰੂ ਹੋਣ 'ਚ ਸਿਰਫ ਕੁਝ ਹੀ ਦਿਨ ਬਚੇ ਹਨ। ਤੁਹਾਨੂੰ ਦੱਸ ਦੇਈਏ ਕਿ 31 ਦਸੰਬਰ ਤੋਂ ਪਹਿਲਾਂ ਜੇਕਰ ਤੁਸੀਂ ਇਹ 4 ਕੰਮ ਨਹੀਂ ਨਿਪਟਾਏ ਤਾਂ ਤੁਸੀਂ ਪ੍ਰੇਸ਼ਾਨੀ 'ਚ ਪੈ ਸਕਦੇ ਹੋ। ਇਹ ਕੰਮ ਤੁਹਾਡੇ ਬੈਂਕ, ਆਮਦਨ ਟੈਕਸ, ਏ.ਟੀ.ਐੱਮ., ਪੈਨ ਕਾਰਡ ਨਾਲ ਜੁੜੇ ਹੋਏ ਹਨ।
ਐੱਸ.ਬੀ.ਆਈ. ਦਾ ਏ.ਟੀ.ਐੱਮ. ਕਾਰਡ
ਜੇਕਰ ਤੁਹਾਡਾ ਵੀ ਸਟੇਟ ਬੈਂਕ ਆਫ ਇੰਡੀਆ 'ਚ ਅਕਾਊਂਟ ਹੈ ਅਤੇ ਬੈਂਕ ਦੇ ਏ.ਟੀ.ਐੱਮ.-ਡੈਬਿਟ ਕਾਰਡ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਐੱਸ.ਬੀ.ਆਈ. ਬੈਂਕ ਨੇ ਟਵੀਟ ਕਰਕੇ ਕਿਹਾ ਕਿ ਗਾਹਕ ਆਪਣੇ ਪੁਰਾਣੇ ਮੈਗਨੇਟਿਕ ਏ.ਟੀ.ਐੱਮ-ਡੈਬਿਟ ਕਾਰਡ ਨੂੰ ਬਦਲਵਾ ਲੈਣ। ਗਾਹਕਾਂ ਨੂੰ ਇਹ ਕੰਮ 31 ਦਸੰਬਰ 2019 ਤੱਕ ਕਰਨਾ ਹੈ ਕਿਉਂਕਿ ਉਹ ਨਲੇਂ ਸਾਲ ਤੋਂ ਆਪਣੇ ਏ.ਟੀ.ਐੱਮ.-ਡੈਬਿਟ ਕਾਰਡ ਤੋਂ ਪੈਸੇ ਨਹੀਂ ਕੱਢ ਪਾਓਗੇ ਭਾਵ ਤੁਹਾਡੇ ਕੋਲ ਕਰੀਬ 15 ਦਿਨ ਦਾ ਸਮਾਂ ਨਵਾਂ ਏ.ਟੀ.ਐੱਮ.-ਕ੍ਰੈਡਿਟ ਕਾਰਡ ਅਪਲਾਈ ਕਰਨ ਲਈ ਬਚਿਆ ਹੈ।


ਨਹੀਂ ਤਾਂ ਬੇਕਾਰ ਹੋ ਜਾਵੇਗਾ ਤੁਹਾਡਾ ਪੈਨ ਕਾਰਡ
ਸਥਾਈ ਖਾਤਾ ਗਿਣਤੀ (ਪੈਨ) ਨੂੰ ਇਸ ਸਾਲ 31 ਦਸੰਬਕ ਤੱਕ ਆਧਾਰ ਨਾਲ ਜ਼ਰੂਰੀ ਤੌਰ 'ਤੇ ਜੋੜਨਾ ਹੋਵੇਗਾ। ਆਮਦਨ ਵਿਭਾਗ ਨੇ ਐਤਵਾਰ ਨੂੰ ਇਸ ਬਾਰੇ 'ਚ ਜਨਤਕ ਸੂਚਨਾ ਜਾਰੀ ਕੀਤੀ ਹੈ। ਵਿਭਾਗ ਨੇ ਕਿਹਾ ਕਿ ਬਿਹਤਰ ਕੱਲ ਲਈ ਇਨਕਮ ਟੈਕਸ ਨਾਲ ਜੁੜੀਆਂ ਸੇਵਾਵਾਂ ਦਾ ਲਾਭ ਲੈਣ ਲਈ ਪੈਨ ਨੂੰ ਆਧਾਰ ਨਾਲ ਜੋੜਨ ਦਾ ਕੰਮ 31 ਦਸੰਬਰ 2019 ਤੱਕ ਪੂਰਾ ਕਰ ਲਓ। ਸੂਚਨਾ 'ਚ ਕਿਹਾ ਗਿਆ ਹੈ ਕਿ ਪੈਨ ਨੂੰ ਆਧਾਰ ਨਾਲ ਜੋੜਨਾ ਜ਼ਰੂਰੀ ਹੈ।
ਜੇਕਰ ਤੁਸੀਂ 31 ਦਸੰਬਰ ਤੱਕ ਪੈਨ ਅਤੇ ਆਧਾਰ ਕਾਰਡ ਨੂੰ ਲਿੰਕ ਨਹੀਂ ਕੀਤਾ ਤਾਂ ਤੁਹਾਡਾ ਕਾਰਡ ਆਪਰੇਟਿਵ ਨਹੀਂ ਰਹੇਗਾ ਭਾਵ 1 ਜਨਵਰੀ 2020 ਤੋਂ ਤੁਸੀਂ ਆਮਦਨ ਟੈਕਸ, ਵਿਦੇਸ਼ ਜਾਂ ਲੋਨ ਆਦਿ ਨਾਲ ਜੁੜਿਆ ਕੋਈ ਵੀ ਕੰਮ ਨਹੀਂ ਕਰ ਪਾਓਗੇ, ਜਦੋਂ ਤੱਕ ਤੁਸੀਂ ਪੈਨ ਨੂੰ ਆਧਾਰ ਨਾਲ ਲਿੰਕ ਨਹੀਂ ਕਰਦੇ।


ਆਈ.ਟੀ.ਆਰ. ਫਾਈਲ ਕਰਕੇ ਜੁਰਮਾਨੇ ਤੋਂ ਬਚੋ
ਜੇਕਰ ਤੁਸੀਂ 2018-19 ਦੀ ਆਰ.ਟੀ.ਆਈ. ਹੁਣ ਤੱਕ ਨਹੀਂ ਫਾਈਲ ਕੀਤੀ ਹੈ ਤਾਂ ਤੁਸੀਂ ਆਉਣ ਵਾਲੇ ਸਮੇਂ 'ਚ ਭਾਰੀ ਜੁਰਮਾਨੇ ਤੋਂ ਬਚਣ ਲਈ 31 ਦਸੰਬਰ ਤੱਕ ਆਈ.ਟੀ.ਆਰ. ਭਰ ਸਕਦੇ ਹੋ। ਇਸ ਬਿਲੇਟਿਡ ਆਈ.ਟੀ.ਆਰ. ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਂਝ ਤਾਂ  ਬਿਲੇਟਿਡ ਆਈ.ਟੀ.ਆਰ. ਦੀ ਆਖਿਰੀ ਤਾਰੀਕ 31 ਮਾਰਚ 2020 ਤੱਕ ਭਰ ਸਕਦੇ ਹੋ। ਉਹ ਵੀ 10000 ਰੁਪਏ ਦੇ ਜੁਰਮਾਨੇ ਦੇ ਨਾਲ। ਅਜਿਹੇ 'ਚ ਤੁਸੀਂ 31 ਦਸੰਬਰ 2019 ਤੱਕ ਬਿਲੇਟਿਡ ਆਈ.ਟੀ.ਆਰ. ਭਰ ਕੇ 5 ਹਜ਼ਾਰ ਰੁਪਏ ਦਾ ਜੁਰਮਾਨਾ ਬਚਾ ਸਕਦੇ ਹੋ।


ਨਿਪਟਾ ਲਓ ਇਹ ਵਿਵਾਦ
ਜੇਕਰ ਤੁਸੀਂ ਵੀ ਕਿਸੇ ਸਰਵਿਸ ਟੈਕਸ ਜਾਂ ਐਕਸਾਈਜ਼ ਡਿਊਟੀ ਸੰਬੰਧਤ ਵਿਵਾਦ ਨਾਲ ਜੁੜੇ ਹੋ ਤਾਂ ਤੁਹਾਡੇ ਲਈ ਵਧੀਆ ਹੋਵੇਗਾ ਕਿ 31 ਦਸੰਬਰ 2019 ਤੋਂ ਪਹਿਲਾਂ ਇਸ ਦੇ ਹੱਲ ਲਈ ਰਜਿਸਟ੍ਰੇਸ਼ਨ ਕਰਵਾ ਲਓ। ਦੱਸ ਦੇਈਏ ਕਿ ਅਜਿਹੇ ਵਿਵਾਦਾਂ ਤੋਂ ਨਿਪਟਾਰਾ ਕਰਨ ਲਈ ਵਿੱਤ ਮੰਤਰਾਲੇ ਨੇ ਇਸ ਸਕੀਮ ਨੂੰ ਸ਼ੁਰੂ ਕੀਤਾ ਸੀ, ਜਿਸ ਦੀ ਆਖਰੀ ਤਾਰੀਕ 31 ਦਸੰਬਰ 2019 ਹੈ।

Aarti dhillon

This news is Content Editor Aarti dhillon