ਆਈਕੀਆ ਇੰਡੀਆ ਨੇ ਮੁੰਬਈ ''ਚ ਖੋਲ੍ਹਿਆ ਆਨਲਾਈਨ ਸਟੋਰ

08/20/2019 10:39:10 AM

ਮੁੰਬਈ—ਘਰੇਲੂ ਸਾਜ-ਸਜ਼ਾਵਟ ਅਤੇ ਹੋਰ ਸਾਮਾਨ ਦਾ ਕਾਰੋਬਾਰ ਕਰਨ ਵਾਲੀ ਸਵੀਡਨ ਦੀ ਪ੍ਰਮੁੱਖ ਕੰਪਨੀ ਆਈਕੀਆ ਨੇ ਸ਼ਹਿਰ 'ਚ ਆਪਣਾ ਆਨਲਾਈਨ ਸਟੋਰ ਖੋਲ੍ਹਿਆ ਹੈ। ਕੰਪਨੀ ਦੇ ਇਸ ਸਟੋਰ 'ਚ 7,500 ਉਤਪਾਦ ਉਪਲੱਬਧ ਹੋਣਗੇ। ਕੰਪਨੀ ਨੇ ਕਿਹਾ ਹੈ ਕਿ ਅਗਲੇ ਤਿੰਨ ਸਾਲ 'ਚ ਉਸ ਦਾ 10 ਕਰੋੜ ਗਾਹਕਾਂ ਤੱਕ ਪਹੁੰਚ ਬਣਾਉਣ ਦਾ ਟੀਚਾ ਹੈ। ਇਸ ਲਈ ਚੁੱਕੇ ਗਏ ਕਦਮਾਂ 'ਚ ਆਨਲਾਈਨ ਸਟੋਰ ਵੀ ਸ਼ਾਮਲ ਹਨ। ਆਈਕੀਆ ਇੰਡੀਆ ਦੇ ਮੁੱਖ ਕਾਰਜਪਾਲਕ ਅਧਿਕਾਰੀ (ਸੀ.ਈ.ਓ.) ਪੀਟਰ ਬੇਟਜੇਲ ਨੇ ਕਿਹਾ ਕਿ ਵਧਦੇ ਸ਼ਹਿਰੀਕਰਣ ਅਤੇ ਗਾਹਕਾਂ ਦੇ ਵਿਵਹਾਰ 'ਚ ਬਦਲਾਅ ਦੇ ਚੱਲਦੇ ਭਾਰਤ ਦੇ ਖੁਦਰਾ ਖੇਤਰ 'ਚ ਅਭੂਤਪੂਰਵ ਵਿਸਤਾਰ ਦੇਖਣ ਨੂੰ ਮਿਲਿਆ ਹੈ। ਇਸ ਯਾਤਰਾ 'ਚ ਭਾਰਤ ਦਾ ਮੁੱਖ ਸਾਂਝੀਕਾਰੀ ਬਣਨ ਲਈ ਆਈਕੀਆ ਵੀ ਖੁਦ ਨੂੰ ਬਦਲ ਰਿਹਾ ਹੈ। ਮੁੰਬਈ ਦੁਨੀਆ ਭਰ ਦੇ ਉਨ੍ਹਾਂ ਪਹਿਲੇ ਕੁਝ ਬਾਜ਼ਾਰਾਂ 'ਚ ਸ਼ਾਮਲ ਹਨ ਜਿਥੇ ਅਸੀਂ ਇਹ ਬਦਲਾਅ ਕਰ ਰਹੇ ਹਾਂ। ਆਨਲਾਈਨ ਸਟੋਰ 'ਚ 1,000 ਉਤਪਾਦਾਂ ਦੀ ਕੀਮਤ 200 ਰੁਪਏ ਤੋਂ ਵੀ ਘਟ ਹੈ। ਕੰਪਨੀ ਨੇ ਕਿਹਾ ਕਿ ਭਾਰਤ 'ਚ ਆਫਲਾਈਨ ਅਤੇ ਆਨਲਾਈਨ ਸਟੋਰ 'ਚ 1,000 ਉਤਪਾਦਾਂ ਦੀ ਕੀਮਤ 200 ਰੁਪਏ ਤੋਂ ਵੀ ਘਟ ਹੈ। ਕੰਪਨੀ ਨੇ ਕਿਹਾ ਕਿ ਭਾਰਤ 'ਚ ਆਫਲਾਈਨ ਅਤੇ ਆਨਲਾਈਨ ਦੋਵਾਂ ਮੰਚਾਂ 'ਤੇ ਉਸ ਦੇ ਉਤਪਾਦਾਂ ਦੀ ਕੀਮਤ 'ਚ ਕੋਈ ਅੰਤਰ ਨਹੀਂ ਹੈ। ਭਾਰਤ 'ਚ ਆਈਕੀਆ ਦੇ 55 ਤੋਂ ਸਪਲਾਈਕਰਤਾ ਹਨ ਅਤੇ ਉਸ ਦੇ 45,000 ਲੋਕਾਂ ਨੂੰ ਪ੍ਰਤੱਖ ਰੋਜ਼ਗਾਰ ਮਿਲਿਆ ਹੈ। ਉਸ ਦੇ ਸਪਲਾਈ ਲੜੀ 'ਚ ਚਾਰ ਲੱਖ ਲੋਕ ਜੁੜੇ ਹੋਏ ਹਨ। ਕੰਪਨੀ ਨੇ ਕਿਹਾ ਕਿ ਹੈਦਰਾਬਾਦ ਸਥਿਤ ਉਸ ਦੇ ਪਹਿਲੇ ਸਟੋਰ 'ਚ ਹੁਣ ਤੱਕ 30 ਲੱਖ ਤੋਂ ਜ਼ਿਆਦਾ ਗਾਹਕ ਪਹੁੰਚੇ ਹਨ।

Aarti dhillon

This news is Content Editor Aarti dhillon