ਫਟਾਫਟ ਹਾਸਲ ਕਰਨਾ ਚਾਹੁਦੇ ਹੋ ਪੈਨ ਕਾਰਡ ਤਾਂ ਇਹ ਹੈ ਅਪਲਾਈ ਕਰਨ ਦਾ ਸਹੀ ਤਰੀਕਾ

11/06/2019 1:20:01 PM

ਨਵੀਂ ਦਿੱਲੀ — ਅੱਜਕੱਲ੍ਹ ਤੁਹਾਨੂੰ ਬਹੁਤ ਸਾਰੇ ਕੰਮਾਂ ਲਈ ਪੈਨ ਕਾਰਡ ਦੀ ਜ਼ਰੂਰਤ ਹੁੰਦੀ ਹੈ ਜਿਵੇਂ ਕਿ ਇਨਕਮ ਟੈਕਸ ਫਾਈਲ ਕਰਨਾ ਹੋਵੇ, ਬੈਂਕ ਖਾਤਾ ਖੋਲਣਾ ਹੋਵੇ ਜਾਂ ਫਿਰ ਕੋਈ ਵੱਡਾ ਵਿੱਤੀ ਲੈਣ-ਦੇਣ ਕਰਨਾ ਹੋਵੇ। ਪੈਨ ਕਾਰਡ ਦੀ ਹਰ ਥਾਂ ਜ਼ਰੂਰਤ ਪੈਂਦੀ ਹੈ। ਹੁਣ ਤੱਕ ਪੈਨ ਕਾਰਡ ਲੈਣ ਲਈ ਇਕ ਫਾਰਮ ਭਰਿਆ ਜਾਂਦਾ ਸੀ ਅਤੇ ਇਸ ਫਾਰਮ ਨੂੰ ਜਮ੍ਹਾਂ ਕਰਵਾਉਣ ਦੇ 15 ਦਿਨਾਂ ਬਾਅਦ ਪੈਨ ਕਾਰਡ ਮਿਲਦਾ ਸੀ। ਹੁਣ ਤੁਸੀਂ ਆਮਦਨ ਟੈਕਸ ਵਿਭਾਗ ਤੋਂ ਫਟਾਫਟ ਈ-ਪੈਨ ਹਾਸਲ ਕਰ ਸਕਦੇ ਹੋ। ਇਹ ਡਿਜੀਟਲ ਤੌਰ 'ਤੇ ਸਾਈਨ ਕੀਤਾ ਗਿਆ ਪੈਨ ਕਾਰਡ ਹੁੰਦਾ ਹੈ ਅਤੇ ਇਹ ਇਲੈਕਟ੍ਰਾਨਿਕ ਫਾਰਮ 'ਚ ਹੁੰਦਾ ਹੈ ਜਿਸ ਨੂੰ ਆਮਦਨ ਟੈਕਸ ਵਿਭਾਗ ਜਾਰੀ ਕਰਦਾ ਹੈ। ਬਿਨੈਕਾਰ ਨੂੰ ਈ-ਪੈਨ ਲੈਣ ਲਈ ਆਧਾਰ ਨੰਬਰ ਦੀ ਜ਼ਰੂਰਤ ਹੁੰਦੀ ਹੈ।

ਦਰਅਸਲ ਵਿਭਾਗ ਅੱਜਕੱਲ੍ਹ ਰਿਅਲ ਟਾਈਮ ਬੇਸਿਸ 'ਤੇ ਈ-ਪੈਨ ਜਾਰੀ ਕਰਨ ਲਈ ਇਕ ਪ੍ਰੋਸੈਸਿੰਗ ਸੈਂਟਰ 'ਤੇ ਕੰਮ ਕਰ ਰਿਹਾ ਹੈ। ਇਸ ਦੇ ਤਹਿਤ ਲੋਕਾਂ ਨੂੰ ਫਾਇਦਾ ਹੋਵੇਗਾ ਕਿਉਂਕਿ ਹੁਣ ਉਨ੍ਹਾਂ ਨੂੰ ਸਿਰਫ 10 ਮਿੰਟਾਂ 'ਚ ਆਧਾਰ ਬੇਸਡ ਈ-ਕੇਵਾਈਸੀ ਦੇ ਜ਼ਰੀਏ ਈ-ਪੈਨ ਮਿਲ ਜਾਵੇਗਾ। ਇਸ ਨਾਲ ਬਿਨੈਕਾਰਾਂ ਦਾ ਕਾਫੀ ਸਮਾਂ ਬਚੇਗਾ।

ਇਸ ਤਰ੍ਹਾਂ ਮਿਲ ਸਕੇਗਾ 10 ਮਿੰਟਾਂ 'ਚ ਮੁਫਤ ਪੈਨ ਕਾਰਡ

ਹੁਣ ਆਨਲਾਈਨ ਅਪਲਾਈ ਕਰਨ 'ਤੇ 10 ਮਿੰਟਾਂ 'ਚ ਪੈਨ ਕਾਰਡ ਮਿਲ ਸਕੇਗਾ। ਇਸ ਲਈ ਆਧਾਰ ਨੰਬਰ ਤੋਂ ਇਲਾਵਾ ਕਿਸੇ ਤਰ੍ਹਾਂ ਦੇ ਦਸਤਾਵੇਜ਼ ਦੀ ਜ਼ਰੂਰਤ ਨਹੀਂ ਹੋਵੇਗੀ। ਆਨਲਾਈਨ ਆਧਾਰ ਨੰਬਰ ਦੇਣ ਦੇ ਤੁਰੰਤ ਬਾਅਦ ਓ.ਟੀ.ਪੀ.(OTP) ਮਿਲੇਗਾ। OTP ਵੈਰੀਫਿਕੇਸ਼ਨ ਦੇ ਨਾਲ ਹੀ ਈ-ਪੈਨ ਮਿਲ ਜਾਇਆ ਕਰੇਗਾ। ਈ-ਪੈਨ ਲਈ ਕਿਸੇ ਤਰ੍ਹਾਂ ਦਾ ਕੋਈ ਚਾਰਜ ਵੀ ਨਹੀਂ ਲੱਗੇਗਾ। ਈ-ਪੈਨ ਕਾਰਡ 'ਚ ਕਿਊਆਰ ਕੋਡ ਵੀ ਹੋਵੇਗਾ। ਕਿਊਆਰ ਕੋਡ ਸਕੈਨ ਕਰਨ 'ਤੇ ਪੂਰਾ ਵੇਰਵਾ ਮਿਲ ਜਾਵੇਗਾ। ਇਸ ਤੋਂ ਬਾਅਦ ਈ-ਪੈਨ ਦਾ ਪ੍ਰਿੰਟ ਵੀ ਕੱਢਿਆ ਜਾ ਸਕੇਗਾ।
ਇਹ ਜ਼ਰੂਰ ਧਿਆਨ ਰੱਖੋ ਕਿ ਤੁਹਾਡਾ ਆਧਾਰ ਤੁਹਾਡੇ ਮੋਬਾਈਲ ਨੰਬਰ ਨਾਲ ਅਪਡੇਟ ਹੈ ਜਾਂ ਨਹੀਂ। ਕਿਉਂਕਿ ਈ-ਕੇਵਾਈਸੀ ਲਈ ਆਧਾਰ ਨਾਲ ਰਜਿਸਟਰਡ ਮੋਬਾਇਲ ਨੰਬਰ 'ਤੇ ਇਕ ਓ.ਟੀ.ਪੀ. ਭੇਜਿਆ ਜਾਂਦਾ ਹੈ। 

ਕਿਵੇਂ ਕਰੀਏ ਅਪਲਾਈ 

- ਬਿਨੈਕਾਰ ਈ-ਪੈਨ ਲਈ  https://www.pan.utiitsl.com/PAN/newA.do ਦੇ ਜ਼ਰੀਏ ਅਪਲਾਈ ਕਰ ਸਕਦੇ ਹਨ। 
- ਨਵੇਂ ਪੈਨ ਕਾਰਡ ਲਈ ਫਾਰਮ 49ਏ ਵਿਕਲਪ 'ਤੇ ਕਲਿੱਕ ਕਰੋ।
- ਇਸ ਤੋਂ ਬਾਅਦ ਈ-ਪੈਨ ਲੈਣ ਲਈ 'ਡਿਜੀਟਲ ਮੋਡ' ਦਾ ਵਿਕਲਪ ਚੁਣੋ। 
- ਡਿਜੀਟਲ ਮੋਡ ਦੇ ਤਹਿਤ ਬਿਨੇਕਾਰ ਨੂੰ ਫਿਜ਼ੀਕਲ ਕਾਪੀ ਜਮ੍ਹਾਂ ਕਰਵਾਉਣ ਦੀ ਜ਼ਰੂਰਤ ਨਹੀਂ ਹੈ।
- ਇਸ ਲਈ ਆਧਾਰ ਅਧਾਰਿਤ ਈ-ਦਸਤਖਤ ਜਾਂ ਡਿਜੀਟਲ ਦਸਤਖਤ ਦੀ ਵਰਤੋਂ ਕਰਕੇ ਅਰਜ਼ੀ ਫਾਰਮ 'ਤੇ ਦਸਤਖਤ ਕੀਤੇ ਜਾਣਗੇ।
- ਇਸ ਲਈ ਤੁਹਾਡਾ ਆਧਾਰ ਕਾਰਡ ਦਾ ਤੁਹਾਡੇ ਮੋਬਾਈਲ ਨੰਬਰ ਨਾਲ ਅਪਡੇਟ ਹੋਣਾ ਜ਼ਰੂਰੀ ਹੈ ਕਿਉਂਕਿ ਈ-ਕੇਵਾਈਸੀ ਲਈ ਆਧਾਰ ਨਾਲ ਰਜਿਸਟਰਡ ਮੋਬਾਇਲ ਨੰਬਰ 'ਤੇ ਇਕ ਓ.ਟੀ.ਪੀ. ਭੇਜਿਆ ਜਾਂਦਾ ਹੈ। 
- ਇਕ ਹਸਤਾਖਰ ਦੀ ਕਾਪੀ ਅਤੇ ਫੋਟੋ ਅਪਲੋਡ ਕਰਨੀ ਹੋਵੇਗੀ। 
- ਈ-ਪੈਨ ਹਾਸਲ ਕਰਨ ਲਈ ਆਧਾਰ ਨੰਬਰ ਬਹੁਤ ਜ਼ਰੂਰੀ ਹੈ। ਇਸ ਲਈ ਇਸ ਦੀ ਜਾਂਚ ਕਰ ਲਓ ਕਿ ਆਧਾਰ ਦੇ ਸਾਰੇ ਵੇਰਵੇ ਸਹੀ ਹਨ ਜਾਂ ਨਹੀਂ। ਅਜਿਹਾ ਇਸ ਲਈ ਜੇਕਰ ਦੋਵਾਂ 'ਚ ਕਿਸੇ ਤਰ੍ਹਾਂ ਦਾ ਕੋਈ ਫਰਕ ਆਉਂਦਾ ਹੈ ਤਾਂ ਅਰਜ਼ੀ ਰੱਦ ਹੋ ਸਕਦੀ ਹੈ।

ਕੁਝ ਹਫਤਿਆਂ ਤੱਕ ਸ਼ੁਰੂ ਹੋਣ ਵਾਲੀ ਇਸ ਸਰਵਿਸ ਤਹਿਤ 62000 ਈ-ਪੈਨ ਕੀਤੇ ਗਏ ਜਾਰੀ

ਸੂਤਰਾਂ ਮੁਤਾਬਕ ਕੁਝ ਹਫਤਿਆਂ 'ਚ ਇਹ ਸੇਵਾ ਸ਼ੁਰੂ ਹੋ ਸਕਦੀ ਹੈ। ਇਨਕਮ ਟੈਕਸ ਵਿਭਾਗ ਨੇ ਪਾਇਲਟ ਪ੍ਰੋਜੈਕਟ ਦੇ ਤਹਿਤ ਪਿਛਲੇ 8 ਦਿਨਾਂ 'ਚ 62,000 ਤੋਂ ਜ਼ਿਆਦਾ ਈ-ਪੈਨ ਜਾਰੀ ਕੀਤੇ ਹਨ। ਹੁਣ ਇਸ ਨੂੰ ਜਲਦੀ ਹੀ ਪੂਰੇ ਦੇਸ਼ 'ਚ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸੇਵਾ ਦੇ ਸ਼ੁਰੂ ਹੋਣ ਨਾਲ ਬਿਨੇਕਾਰ ਕਿਸੇ ਵੀ ਸਥਾਨ 'ਤੇ ਹੁੰਦੇ ਹੋਏ ਆਨਲਾਈਨ ਪੈਨ ਕਾਰਡ ਹਾਸਲ ਕਰ ਸਕਦਾ ਹੈ।