ਭਾਰੇ ਤੇ ਮਹਿੰਗੇ ਸਿਲੰਡਰ ਤੋਂ ਹੋ ਗਏ ਹੋ ਪਰੇਸ਼ਾਨ ਤਾਂ ਖ਼ਰੀਦੋ ਹਲਕਾ ਤੇ ਸਸਤਾ ਕੰਪੋਜ਼ਿਟ ਸਿਲੰਡਰ, ਜਾਣੋ ਖ਼ਾਸੀਅਤ

01/13/2022 5:40:59 PM

ਨਵੀਂ ਦਿੱਲੀ - ਜੇਕਰ ਤੁਸੀਂ ਵੀ LPG ਸਿਲੰਡਰ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਤੋਂ ਪਰੇਸ਼ਾਨ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਹੁਣ ਤੁਸੀਂ ਸਿਰਫ਼ 633.5 ਰੁਪਏ ਵਿੱਚ LPG ਸਿਲੰਡਰ ਖਰੀਦ ਸਕਦੇ ਹੋ। ਅਸੀਂ ਗੱਲ ਕਰ ਰਹੇ ਹਾਂ ਨਵੇਂ ਕੰਪੋਜ਼ਿਟ ਗੈਸ ਸਿਲੰਡਰ ਦੀ। ਆਓ ਤੁਹਾਨੂੰ ਦੱਸਦੇ ਹਾਂ ਇਸ ਨਵੇਂ ਕੰਪੋਜ਼ਿਟ ਐਲਪੀਜੀ ਸਿਲੰਡਰ ਦੇ ਫਾਇਦੇ।

ਜੇਕਰ ਤੁਸੀਂ ਦਿੱਲੀ, ਬਨਾਰਸ, ਪ੍ਰਯਾਗਰਾਜ, ਫਰੀਦਾਬਾਦ, ਗੁਰੂਗ੍ਰਾਮ, ਜੈਪੁਰ, ਹੈਦਰਾਬਾਦ, ਜਲੰਧਰ, ਜਮਸ਼ੇਦਪੁਰ, ਪਟਨਾ, ਮੈਸੂਰ, ਲੁਧਿਆਣਾ, ਰਾਏਪੁਰ, ਰਾਂਚੀ, ਅਹਿਮਦਾਬਾਦ ਵਰਗੇ ਸ਼ਹਿਰਾਂ ਵਿੱਚ ਰਹਿੰਦੇ ਹੋ ਤਾਂ ਤੁਸੀਂ ਇਸਨੂੰ 633.50 ਰੁਪਏ ਤੋਂ 697 ਰੁਪਏ ਵਿੱਚ ਰੀਫਿਲ ਕਰਵਾ ਸਕਦੇ ਹੋ। ਇਸ ਸਿਲੰਡਰ 'ਚ ਸਿਰਫ 10 ਕਿਲੋ ਗੈਸ ਹੋਵੇਗੀ।

ਇਹ ਵੀ ਪੜ੍ਹੋ : ਟੈਕਸਦਾਤਿਆਂ ਨੂੰ ਵੱਡੀ ਰਾਹਤ, ਸਰਕਾਰ ਨੇ ਇਨਕਮ ਟੈਕਸ ਰਿਟਰਨ ਦੀ ਸਮਾਂ ਮਿਆਦ ਵਧਾਈ

ਜਾਣੋ ਕੰਪੋਜ਼ਿਟ ਸਿਲੰਡਰ ਦੀ ਖਾਸੀਅਤ

ਕੰਪੋਜ਼ਿਟ ਸਿਲੰਡਰ 14.2 ਕਿਲੋਗ੍ਰਾਮ ਗੈਸ ਵਾਲੇ ਭਾਰੀ ਸਿਲੰਡਰ ਨਾਲੋਂ ਪਾਰਦਰਸ਼ੀ ਅਤੇ ਹਲਕਾ ਹੈ। ਇਸ ਦਾ ਭਾਰ ਘੱਟ ਹੋਣ ਕਾਰਨ ਇਸ ਨੂੰ ਇਕ ਥਾਂ ਤੋਂ ਦੂਜੀ ਥਾਂ ਲਿਜਾਣਾ ਆਸਾਨ ਹੈ। ਇਹ ਉਸ ਘਰ ਲਈ ਬਹੁਤ ਫਾਇਦੇਮੰਦ ਹੈ ਜਿੱਥੇ ਗੈਸ ਘੱਟ ਲੱਗਦੀ ਹੈ।

ਜਾਣੋ 10 ਕਿਲੋਗ੍ਰਾਮ ਕੰਪੋਜ਼ਿਟ ਸਿਲੰਡਰ ਦੀਆਂ ਕੀਮਤਾਂ:

ਦਿੱਲੀ - 634
ਮੁੰਬਈ - 634
ਕੋਲਕਾਤਾ - 652
ਚੇਨਈ - 645

ਇਹ ਵੀ ਪੜ੍ਹੋ : ਦੇਸ਼ 'ਚ ਜਲਦ ਸ਼ੁਰੂ ਹੋਵੇਗੀ ਈ-ਪਾਸਪੋਰਟ ਸਹੂਲਤ, ਪਹਿਲਾਂ ਨਾਲੋਂ ਵਧੇਰੇ ਸੁਰੱਖਿਅਤ ਹੋਵੇਗਾ ਪਾਸਪੋਰਟ

ਕੰਪੋਜ਼ਿਟ ਸਿਲੰਡਰ ਦੋ ਰੂਪਾਂ ਵਿੱਚ ਆਉਂਦਾ ਹੈ

ਦੱਸ ਦੇਈਏ ਕਿ ਕੰਪੋਜ਼ਿਟ ਗੈਸ ਸਿਲੰਡਰ ਦੋ ਰੂਪਾਂ ਵਿੱਚ ਆਉਂਦਾ ਹੈ। ਇਸ ਵਿੱਚੋਂ ਇੱਕ 10 ਕਿਲੋ ਅਤੇ ਇੱਕ 5 ਕਿਲੋ ਦਾ ਗੈਸ ਸਿਲੰਡਰ ਹੈ। 10 ਕਿਲੋ ਦੇ ਸਿਲੰਡਰ ਲਈ ਗਾਹਕਾਂ ਨੂੰ 633.50 ਰੁਪਏ ਅਤੇ 5 ਕਿਲੋ ਗੈਸ ਕੰਪੋਜ਼ਿਟ ਐਲਪੀਜੀ ਸਿਲੰਡਰ ਨੂੰ 502 ਰੁਪਏ ਵਿੱਚ ਰੀਫਿਲ ਕਰਨਾ ਹੋਵੇਗਾ। 10 ਕਿਲੋ ਦੇ ਸਿਲੰਡਰ ਲਈ ਗਾਹਕ ਨੂੰ 3350 ਰੁਪਏ ਦੀ ਸਕਿਓਰਿਟੀ ਦੇਣੀ ਪਵੇਗੀ, ਜਦਕਿ 5 ਕਿਲੋ ਦੇ ਸਿਲੰਡਰ ਲਈ 2150 ਰੁਪਏ ਦੀ ਸਕਿਓਰਿਟੀ ਦੇਣੀ ਪਵੇਗੀ।

ਇਹ ਵੀ ਪੜ੍ਹੋ : McDonald ਦਾ 'ਬਰਗਰ ਬੁਆਏ' ਬਣਿਆ ਮੁਕੇਸ਼ ਅੰਬਾਨੀ ਤੋਂ ਅਮੀਰ, ਸਾਊਦੀ ਪ੍ਰਿੰਸ ਕਰ ਰਹੇ ਹਨ ਦੇਖਭਾਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur