BSE ਦੀ ਸਬਸਿਡੀ ''ਚ ਹਿੱਸੇਦਾਰੀ ਖਰੀਦੇਗਾ ICICI ਬੈਂਕ

05/21/2019 10:57:26 AM

ਨਵੀਂ ਦਿੱਲੀ—ਆਈ.ਸੀ.ਆਈ.ਸੀ.ਆਈ. ਬੈਂਕ ਨੇ ਬੀ.ਐੱਸ.ਈ. ਦੇ ਨਾਲ ਸਬਸਿਡੀ ਆਈ.ਐੱਨ.ਐਕਸ.'ਚ 31 ਕਰੋੜ ਰੁਪਏ ਦੀ ਹਿੱਸੇਦਾਰੀ ਖਰੀਦਣ ਨੂੰ ਲੈ ਕੇ ਸਮਝੌਤਾ ਕੀਤਾ ਹੈ। ਇਹ ਇਕਾਈ ਗਿਫਟ ਸਿਟੀ ਗੁਜਰਾਤ 'ਚ ਸਥਿਤ ਹੈ। ਆਈ.ਸੀ.ਆਈ.ਸੀ.ਆਈ. ਬੈਂਕ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਬੀ.ਐੱਸ.ਈ. ਦੀ ਪੂਰਨ ਸਬਸਿਡੀ ਇੰਡੀਆ ਇੰਟਰਨੈਸ਼ਨਲ ਐਕਸਚੇਂਜ (ਆਈ.ਐੱਨ.ਐਕਸ.) ਗਿਫਟ ਸਿਟੀ 'ਚ ਕੌਮਾਂਤਰੀ ਵਿੱਤੀ ਸੇਵਾ ਕੇਂਦਰ (ਆਈ.ਐੱਫ.ਐੱਸ.ਸੀ.) 'ਚ ਦੇਸ਼ ਦਾ ਪਹਿਲਾਂ ਕੌਮਾਂਤਰੀ ਸ਼ੇਅਰ ਬਾਜ਼ਾਰ ਹੈ। ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ 'ਚ ਕਿਹਾ ਕਿ ਨਿਵੇਸ਼ ਰੇਗੂਲੇਟਰੀ ਮਨਜ਼ੂਰੀ 'ਤੇ ਨਿਰਭਰ ਹੈ ਅਤੇ ਇਹ ਸੌਦਾ ਕਰੀਬ 30.5 ਕਰੋੜ ਰੁਪਏ ਦਾ ਹੈ। ਇਸ ਸੌਦੇ ਦੇ ਬਾਅਦ ਬੈਂਕ ਦਾ ਆਈ.ਐੱਨ.ਐਕਸ. 'ਚ 9.9 ਫੀਸਦੀ ਤੱਕ ਹਿੱਸੇਦਾਰੀ ਹੋਵੇਗੀ। ਆਈ.ਐੱਨ.ਐਕਸ ਦਾ ਗਠਨ ਸਤੰਬਰ 2016 'ਚ ਹੋਇਆ ਹੈ ਅਤੇ 2018-19 'ਚ ਉਸ ਨੂੰ 31 ਕਰੋੜ ਰੁਪਏ ਦਾ ਨੁਕਸਾਨ ਹੋਇਆ ਜਦੋਂ ਕਿ ਉਸ ਦੀ ਆਮਦਨ 2.25 ਕਰੋੜ ਰੁਪਏ ਰਹੀ।

Aarti dhillon

This news is Content Editor Aarti dhillon