ਆਮਦਨ ਕਰ ਵਿਭਾਗ ਕਰਦਾਤਿਆਂ ਦੇ ਪੈਨ ਅਤੇ ਹੋਰ ਅੰਕੜੇ ਸੇਬੀ ਨਾਲ ਕਰੇਗਾ ਸਾਂਝੇ

02/13/2020 1:08:06 AM

ਨਵੀਂ ਦਿੱਲੀ (ਭਾਸ਼ਾ)-ਆਮਦਨ ਕਰ ਵਿਭਾਗ ਪੈਨ ਸਮੇਤ ਕਰਦਾਤਿਆਂ ਨਾਲ ਜੁਡ਼ੀਆਂ ਤਮਾਮ ਸੂਚਨਾਵਾਂ ਬਾਜ਼ਾਰ ਰੈਗੂਲੇਟਰੀ ਸੇਬੀ ਨਾਲ ਸਾਂਝੀ ਕਰੇਗਾ। ਇਸ ਨਾਲ ਰੈਗੂਲੇਟਰੀ ਨੂੰ ਸ਼ੇਅਰ ਬਾਜ਼ਾਰ ’ਚ ਗਡ਼ਬਡ਼ੀ ’ਚ ਸ਼ਾਮਲ ਇਕਾਈਆਂ ਖਿਲਾਫ ਆਪਣੀ ਜਾਂਚ ’ਚ ਮਦਦ ਮਿਲੇਗੀ। ਇਕ ਅਧਿਕਾਰਕ ਆਦੇਸ਼ ’ਚ ਇਹ ਕਿਹਾ ਗਿਆ ਹੈ।

ਕੇਂਦਰੀ ਪ੍ਰਤੱਖ ਕਰ ਬੋਰਡ (ਸੀ. ਬੀ. ਡੀ. ਟੀ.) ਨੇ ਆਮਦਨ ਕਰ ਕਾਨੂੰਨ ਦੀ ਧਾਰਾ 138 (1) ਤਹਿਤ ਇਸ ਸੰਦਰਭ ’ਚ 10 ਫਰਵਰੀ ਨੂੰ ਆਦੇਸ਼ ਜਾਰੀ ਕੀਤਾ ਸੀ। ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਨੂੰ ਸੂਚਨਾਵਾਂ 3 ਸ਼੍ਰੇਣੀਆਂ (ਬੇਨਤੀ ਕਰਨ ’ਤੇ, ਸੂਓਮੋਟੋ ਨੋਟਿਸ ਅਤੇ ਸਵੈ-ਆਧਾਰ) ’ਤੇ ਮਿਲਣਗੀਆਂ। ਦੋਵੇਂ ਸੰਗਠਨ ਇਸ ਫੈਸਲੇ ਨੂੰ ਲਾਗੂ ਕਰਨ ਅਤੇ ਅੰਕੜਿਆਂ ਦੇ ਆਦਾਨ-ਪ੍ਰਦਾਨ, ਨਿੱਜਤਾ ਨੂੰ ਬਣਾਏ ਰੱਖਣ ਤੇ ਅੰਕੜਿਆਂ ਦੀ ਹਿਫਾਜ਼ਤ ਅਤੇ ਵਰਤੋਂ ਤੋਂ ਬਾਅਦ ਉਸ ਨੂੰ ਖਤਮ ਕਰਨ ਦੇ ਸੰਦਰਭ ’ਚ ਜਲਦ ਹੀ ਸਮਝੌਤਾ ਮੀਮੋ ’ਤੇ ਹਸਤਾਖਰ ਕਰ ਸਕਦੇ ਹਨ।

ਸੀ. ਬੀ. ਡੀ. ਟੀ. ਨੇ ਕਿਹਾ ਕਿ ਸੂਓਮੋਟੇ ਨੋਟਿਸ ਤਹਿਤ ਸ਼ੇਅਰ ਬਾਜ਼ਾਰ ’ਚ ਗਡ਼ਬਡ਼ੀ ਨਾਲ ਸਬੰਧਤ ਨਿਯਮਾਂ ਦੀ ਉਲੰਘਣਾ ਨਾਲ ਜੁੜੇ ਜਾਂਚ ਵਾਲੇ ਮਾਮਲਿਆਂ ਦੀ ਸੂਚੀ ਅਤੇ ਸੇਬੀ ਲਈ ਜ਼ਰੂਰੀ ਕੋਈ ਹੋਰ ਸੂਚਨਾ ਉਪਲੱਬਧ ਕਰਵਾਈ ਜਾਵੇਗੀ। ਉਥੇ ਹੀ ਬੇਨਤੀ ਦੇ ਆਧਾਰ ’ਤੇ ਕਰ ਵਿਭਾਗ ਪੈਨ (ਸਥਾਈ ਖਾਤਾ ਨੰਬਰ) ਦੀ ਸੂਚਨਾ ਸਾਂਝੀ ਕਰੇਗਾ। ਇਸ ’ਚ ਪੈਨ ਬਣਨ ਲਈ ਅਰਜ਼ੀਆਂ ਜਾਂ ਉਸ ਦੇ ਬਣਨ ਦੀ ਤਰੀਕ, ਪਿਤਾ ਜਾਂ ਪਤੀ ਦਾ ਨਾਂ, ਫੋਟੋਗ੍ਰਾਫ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਆਮਦਨ ਕਰ ਰਿਟਰਨ ’ਚ ਉਪਲੱਬਧ ਸੂਚਨਾ ਜਿਵੇਂ ਆਪਣੇ ਗਾਹਕ ਨੂੰ ਜਾਣੋ (ਕੇ. ਵਾਈ. ਸੀ.), ਈ-ਮੇਲ ਆਈ. ਡੀ., ਮੋਬਾਇਲ ਨੰਬਰ, ਪਤਾ, ਆਈ. ਪੀ. ਐਡਰੈੱਸ, ਕਿਸੇ ਕੰਪਨੀ ਵੱਲੋਂ ਭਰੇ ਗਏ ਆਈ. ਟੀ. ਆਰ. ’ਚ ਉਪਲੱਬਧ ਵਿੱਤੀ ਸੂਚਨਾ, ਕਰ ਆਡਿਟ ਰਿਪੋਰਟ ਆਦਿ ਵਰਗੀਆਂ ਸੂਚਨਾਵਾਂ ਵੀ ਸਾਂਝੀਆਂ ਕੀਤੀਆਂ ਜਾਣਗੀਆਂ।

Karan Kumar

This news is Content Editor Karan Kumar