ਹੁੰਡਈ ਮਈ ''ਚ ''ਵੈਨਿਊ'' ਪੇਸ਼ ਕਰਨ ਲਈ ਤਿਆਰ, ਕਾਰ ''ਚ ਹੋਵੇਗਾ ਵਿਸ਼ੇਸ਼ ਤੌਰ ''ਤੇ ''ਪੈਨਿਕ ਬਟਨ''

03/31/2019 11:37:09 PM

ਆਟੋ ਡੈਸਕ—ਦੱਖਣੀ ਕੋਰੀਆਈ ਕਾਰ ਕੰਪਨੀ ਹੁੰਡਈ ਦੀ ਇਸ ਸਾਲ ਮਈ 'ਚ ਆਪਣੀ ਐੱਸ.ਯੂ.ਵੀ. 'ਵੈਨਿਊ' ਨੂੰ ਭਾਰਤੀ ਬਾਜ਼ਾਰ 'ਚ ਪੇਸ਼ ਕਰਨ ਦੀ ਯੋਜਨਾ ਹੈ। ਕੰਪਨੀ ਇਸ 'ਚ ਇਕ ਵਿਸ਼ੇਸ਼ ਫੀਚਰ 'ਪੈਨਿਕ ਬਟਨ' ਦੇਵੇਗੀ, ਜੋ ਪ੍ਰਤੀਕੂਲ ਪਰਿਸਥਿਤੀਆਂ 'ਚ ਕੰਮ ਕਰੇਗਾ। ਇਸ ਕਾਰ ਨਾਲ ਕੰਪਨੀ ਆਪਣੀ ਵੈਸ਼ਵਿਕ ਤਕਨਾਲੋਜੀ 'ਬਲੂਲਿਕੰ' ਨੂੰ ਵੀ ਭਾਰਤ 'ਚ ਪੇਸ਼ ਕਰੇਗੀ, ਜਿਸ ਦੇ ਚੱਲਦੇ ਇਹ ਇਕ ਨੈੱਟਵਰਕ ਨਾਲ ਜੁੜੀ ਕਾਰ ਹੋਵੇਗੀ। ਕੰਪਨੀ ਦੀ ਬਲੂਲਿੰਕ ਤਕਨੀਕ ਨੂੰ ਭਾਰਤੀ ਬਾਜ਼ਾਰ 'ਚ ਪੇਸ਼ ਕਰਨ ਲਈ ਉਸ ਨੇ ਵੋਡਾਫੋਨ, ਆਈਡੀਆ ਨਾਲ ਸਮਝੌਤਾ ਕੀਤਾ ਹੈ। ਵੋਡਾਫੋਨ-ਆਈਡੀਆ ਇਸ ਤਕਨੀਕ ਲਈ ਨੈੱਟਵਰਕ ਕੁਨੈਕਟੀਵਿਟੀ ਉਪਲੱਬਧ ਕਰਵਾਵੇਗੀ।

ਇਸ ਤੋਂ ਇਲਾਵਾ ਬਲੂਲਿੰਕ 'ਚ ਫੀਚਰਸ ਦੇ ਤੌਰ 'ਤੇ ਰਿਮੋਟ ਵ੍ਹੀਕਲ ਫੰਕਸ਼ਨ ਵਰਗੇ ਜਿਵੇਂ ਰਿਮੋਟ ਇੰਜਣ ਸਟਾਰਟ/ਸਟਾਪ, ਰਿਮੋਟ ਕਲਾਈਮੇਟ ਕੰਟਰੋਲ, ਰਿਮੋਟ ਡੋਰ ਲਾਕ, ਰਿਮੋਟ ਹਾਰਨ ਹਾਨਕ ਅਤੇ ਲਾਈਟ ਅਤੇ ਰਿਮੋਰਟ ਵ੍ਹੀਲਕ ਸਟੇਟਸ ਵੀ ਦਿੱਤੇ ਜਾਣਗੇ। ਇਸ ਤੋਂ ਇਲਾਵਾ ਕਾਰ ਮਾਲਕ ਆਪਣੀ ਇਸ ਕਾਰ ਦੀ ਮਦਦ ਨਾਲ ਆਪਣੇ ਪਰਿਵਾਰ ਦੇ ਮੈਂਬਰ ਅਤੇ ਦੋਸਤਾਂ ਨਾਲ ਵੀ ਜੁੜ ਸਕਦੇ ਹਨ ਤਾਂ ਕਿ ਕਿਸੇ ਐਮਰਜੈਂਸੀ ਸਥਿਤੀ 'ਚ ਨੋਟੀਫਿਕੇਸ਼ਨ ਪਾ ਸਕਣ।

ਕੰਪਨੀ ਨੇ ਭਾਰਤੀ ਕਾਰੋਬਾਰ ਦੇ ਪ੍ਰਬੰਧ ਜੀ ਹਾਂਗ ਬੇਕ ਨੇ ਕਿਹਾ ਕਿ ਵੈਸ਼ਵਿਕ ਬਾਜ਼ਾਰ 'ਚ ਨੈੱਟਵਰਕ ਨਾਲ ਜੁੜੀ (ਕੁਨੈਕਟੇਡ ਕਾਰ) ਤਕਨਾਲੋਜੀ 'ਚ ਹੁੰਡਈ ਦਾ ਲੰਬਾ ਅਨੁਭਵ ਹੈ। ਅਸੀਂ ਇਸ ਤਕਨਾਲੋਜੀ ਢਾਂਚੇ ਦੀ ਵਰਤੋਂ ਇਥੇ ਕਰ ਰਹੇ ਹਾਂ, ਬਸ ਭਾਰਤੀ ਬਾਜ਼ਾਰ ਨੂੰ ਧਿਆਨ 'ਚ ਰੱਖਦੇ ਹੋਏ ਕੁਝ ਵਿਸ਼ੇਸ਼ ਫੀਚਰ ਦੇ ਰਹੇ ਹਾਂ। ਇਹ ਫੀਚਰ ਅਸੀਂ ਕਈ ਅਧਿਅਨਾਂ ਅਤੇ ਅੰਦਰੂਨੀ ਪੱਧਰ 'ਤੇ ਵਿਚਾਰ-ਵਿਮਰਸ਼ ਤੋਂ ਬਾਅਦ ਜੋੜੇ ਹਨ। ਇਸ 'ਚ 10 ਫੀਚਰ ਵਿਸ਼ੇਸ਼ ਤੌਰ 'ਤੇ ਭਾਰਤੀ ਬਾਜ਼ਾਰ 'ਚ ਤਿਆਰ ਕੀਤੇ ਗਏ ਹਨ। ਕੰਪਨੀ ਦੀ ਯੋਜਨਾ ਦੇਸ਼ 'ਚ ਆਪਣੇ ਭਵਿੱਖ ਦੇ ਸਾਰੇ ਮਾਡਲਾਂ 'ਚ ਇਸ ਤਕਨਾਲੋਜੀ ਨੂੰ ਪੇਸ਼ ਕਰਨ ਦੀ ਵੀ ਹੈ। ਉਨ੍ਹਾਂ ਨੇ ਕਿਹਾ ਕਿ ਬਲੂਲਿੰਕ ਉਪਕਰਣ ਲਈ ਵੋਡਾਫੋਨ ਆਈਡੀਆ ਇਕ ਈ-ਸਿਮ ਦੇਵੇਗੀ ਜੋ 4ਜੀ ਨੈੱਟਵਰਕ 'ਤੇ ਕੰਮ ਕਰੇਗੀ।

Karan Kumar

This news is Content Editor Karan Kumar