ਹਾਈਬ੍ਰਿਡ ਮਿਊਚੁਅਲ ਫੰਡ ਨੇ ਕੀਤੀ ਵਾਪਸੀ, ਬੀਤੇ ਵਿੱਤੀ ਸਾਲ 1.45 ਲੱਖ ਕਰੋੜ ਰੁਪਏ ਦਾ ਆਇਆ ਨਿਵੇਸ਼

04/22/2024 10:27:23 AM

ਨਵੀਂ ਦਿੱਲੀ (ਭਾਸ਼ਾ)- ਹਾਈਬ੍ਰਿਡ ਮਿਊਚੁਅਲ ਫੰਡ ਨੇ ਸਕੀਮਾਂ ’ਚ 2023-24 ’ਚ ਵਾਪਸੀ ਕਰ ਲਈ ਹੈ। ਇਸ ’ਚ ਬੀਤੇ ਵਿੱਤੀ ਸਾਲ ’ਚ 1.45 ਲੱਖ ਕਰੋੜ ਰੁਪਏ ਦਾ ਨਿਵੇਸ਼ ਆਇਆ। ਇਸ ਤੋਂ ਪਹਿਲਾਂ ਵਿੱਤੀ ਸਾਲ 2022-23 ’ਚ ਸ਼ੁੱਧ ਨਿਕਾਸੀ ਦੇਖੀ ਗਈ ਸੀ। ਜਾਇਦਾਦ ’ਚ ਵਾਧਾ ਨਿਵੇਸ਼ਕਾਂ ਦੀ ਗਿਣਤੀ ਵਧਣ ਕਾਰਨ ਹੋਇਆ ਹੈ।

ਇਹ ਵੀ ਪੜ੍ਹੋ - Elon musk ਦਾ ਭਾਰਤ ਦੌਰਾ ਰੱਦ, 21 ਅਪ੍ਰੈਲ ਨੂੰ ਆ ਰਹੇ ਸੀ ਭਾਰਤ, PM ਮੋਦੀ ਨਾਲ ਕਰਨੀ ਸੀ ਮੁਲਾਕਾਤ

ਦੱਸ ਦੇਈਏ ਕਿ ਮਾਰਚ 2024 ’ਚ ਇਸ ਖੇਤਰ ’ਚ ਨਿਵੇਸ਼ਕਾਂ ਦੀ ਗਿਣਤੀ 1.35 ਕਰੋੜ ਤੱਕ ਪਹੁੰਚ ਗਈ, ਜੋ ਇਸ ਤੋਂ ਇਕ ਸਾਲ ਪਹਿਲਾਂ 1.21 ਕਰੋੜ ਸੀ। ਇਸ ਨਾਲ ਹਾਈਬ੍ਰਿਡ ਫੰਡਾਂ ਵੱਲ ਨਿਵੇਸ਼ਕਾਂ ਦੇ ਝੁਕਾਅ ਦਾ ਪਤਾ ਚਲਦਾ ਹੈ। ਹਾਈਬ੍ਰਿਡ ਫੰਡ, ਮਿਊਚੁਅਲ ਫੰਡ ਸਕੀਮਾਂ ਹਨ, ਜੋ ਆਮ ਤੌਰ ’ਤੇ ਇਕੁਇਟੀ ਅਤੇ ਕਰਜ਼ਾ ਸਕਿਓਰਿਟੀਜ਼ ਦੇ ਸੁਮੇਲ ’ਚ ਅਤੇ ਕਦੇ-ਕਦੇ ਸੋਨੇ ਵਰਗੀਆਂ ਹੋਰ ਜਾਇਦਾਦ ਸ਼੍ਰੇਣੀਆਂ ’ਚ ਨਿਵੇਸ਼ ਕਰਦੀਆਂ ਹਨ।

ਇਹ ਵੀ ਪੜ੍ਹੋ - ਹਵਾਈ ਸਫ਼ਰ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ: Air India ਨੇ 30 ਅਪ੍ਰੈਲ ਤੱਕ ਰੱਦ ਕੀਤੀਆਂ ਉਡਾਣਾਂ

ਅਪ੍ਰੈਲ ’ਚ ਵਿੱਤੀ ਸਾਲ 2023-24 ਦੀ ਸ਼ੁਰੂਆਤ ਤੋਂ ਕਰਜ਼ੇ ਵਾਲੇ ਫੰਡਾਂ ਲਈ ਟੈਕਸੇਸ਼ਨ ’ਚ ਤਬਦੀਲੀ ਤੋਂ ਬਾਅਦ ਇਹ ਸ਼੍ਰੇਣੀ ਨਿਯਮਿਤ ਨਿਵੇਸ਼ ਨੂੰ ਆਕਰਸ਼ਿਤ ਕਰ ਰਹੀ ਹੈ। ਇਸ ਤੋਂ ਪਹਿਲਾਂ ਮਾਰਚ ’ਚ ਇਸ ਹਿੱਸੇ ’ਚ 12,372 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਦੇਖੀ ਗਈ ਸੀ। ਐਸੋਸੀਏਸ਼ਨ ਆਫ ਮਿਊਚੁਅਲ ਫੰਡਜ਼ ਇਨ ਇੰਡੀਆ (ਐੱਮਫੀ) ਦੇ ਅੰਕੜਿਆਂ ਅਨੁਸਾਰ, ਹਾਈਬ੍ਰਿਡ ਸ਼੍ਰੇਣੀ ’ਚ ਬੀਤੇ ਵਿੱਤੀ ਸਾਲ ’ਚ 1.45 ਲੱਖ ਕਰੋੜ ਰੁਪਏ ਦਾ ਸ਼ੁੱਧ ਪ੍ਰਵਾਹ ਦੇਖਿਆ ਗਿਆ, ਜਦੋਂਕਿ ਵਿੱਤੀ ਸਾਲ 2022-23 ’ਚ 18,813 ਕਰੋੜ ਰੁਪਏ ਦੀ ਨਿਕਾਸੀ ਹੋਈ ਸੀ।

ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਵੱਡੀ ਛਾਲ, ਜਾਣੋ ਕਿੰਨਾ ਮਹਿੰਗਾ ਹੋਇਆ 10 ਗ੍ਰਾਮ ਸੋਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

rajwinder kaur

This news is Content Editor rajwinder kaur