ਨਿੱਜੀ ਜੈੱਟ ਜਹਾਜ਼ਾਂ ਦੀ ਮੰਗ ’ਚ ਭਾਰੀ ਗਿਰਾਵਟ, ਕੋਵਿਡ ਮਹਾਮਾਰੀ ਦੌਰਾਨ ਕਮਾਇਆ ਸੀ ਚੰਗਾ ਮੁਨਾਫਾ

01/02/2023 2:16:10 PM

ਜਲੰਧਰ (ਨੈਸ਼ਨਲ ਡੈਸਕ) - ਕੋਵਿਡ ਮਹਾਮਾਰੀ ਵਿਚ ਜਦੋਂ ਕਈ ਏਅਰਲਾਈਨਜ਼ ਪ੍ਰਭਾਵਿਤ ਹੋ ਗਈਆਂ ਸਨ ਤਾਂ ਸਾਵਧਾਨੀ ਵਿਚਾਲੇ ਅਮੀਰ ਅਤੇ ਮਸ਼ਹੂਰ ਸ਼ਖਸੀਅਤਾਂ ਨੇ ਹਵਾਈ ਯਾਤਰਾ ਲਈ ਕਮਰਸ਼ੀਅਲ ਉਡਾਣਾਂ ਦੀ ਬਜਾਏ ਪ੍ਰਾਈਵੇਟ ਜੈੱਟ ਅਤੇ ਹੈਲੀਕਾਪਟਰ ਖਰੀਦੇ। ਇਸ ਕਾਰਨ ਪ੍ਰਾਈਵੇਟ ਜੈੱਟਾਂ ਦੀ ਕਾਫੀ ਮੰਗ ਹੋ ਗਈ ਅਤੇ ਕੰਪਨੀਆਂ ਚੰਗਾ ਮੁਨਾਫਾ ਕਮਾ ਰਹੀਆਂ ਸਨ ਪਰ ਇਕ ਸਾਲ ਬਾਅਦ ਹੀ ਇਸ ਸੈਕਟਰ ਨੂੰ ਵੱਡਾ ਝਟਕਾ ਲੱਗਾ ਹੈ। ਬੀਤੇ ਸਾਲ ਦੇ ਮੁਕਾਬਲੇ ਇਸ ਸਾਲ ਪ੍ਰਾਈਵੇਟ ਜੈੱਟ ਅਤੇ ਹੈਲੀਕਾਪਟਰਾਂ ਦੀਆਂ ਉਡਾਣਾਂ ’ਚ ਕਾਫੀ ਕਮੀ ਆਈ ਹੈ। ਭਾਰਤ ਦੇ ਅਮੀਰ ਲੋਕ ਹੁਣ ਪ੍ਰਾਈਵੇਟ ਜਹਾਜ਼ਾਂ ਨੂੰ ਅਲਵਿਦਾ ਕਹਿ ਰਹੇ ਹਨ ਅਤੇ ਕਮਸ਼ੀਅਲ ਉਡਾਣਾਂ ਦਾ ਬਦਲ ਚੋਣ ਕਰ ਰਹੇ ਹਨ। ਇਹ ਖੁਲਾਸਾ ਸਰਕਾਰ ਦੀ ਮਾਲਕੀ ਵਾਲੀ ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਅੰਕੜਿਆਂ ਤੋਂ ਹੋਇਆ ਹੈ।

ਇਹ ਵੀ ਪੜ੍ਹੋ : ਸਾਲ 2023 : ਅੱਜ ਤੋਂ ਬਦਲ ਜਾਣਗੇ ਕਈ ਨਿਯਮ, ਬੈਂਕ ਲਾਕਰ-ਕ੍ਰੈਡਿਟ ਕਾਰਡ ਸਮੇਤ ਕਈ ਸੈਕਟਰ 'ਚ ਹੋਣਗੇ ਬਦਲਾਅ

ਜੈੱਟ ਉਡਾਣਾਂ ’ਚ 16 ਫੀਸਦੀ ਦੀ ਕਮੀ

ਰਿਪੋਰਟ ਮੁਤਾਬਕ ਪ੍ਰਾਈਵੇਟ ਜੈੱਟ ਜਹਾਜ਼ਾਂ ਦੀ ਮੰਗ ’ਚ ਤੇਜ਼ੀ ਨਾਲ ਕਮੀ ਆ ਰਹੀ ਹੀ ਹੈ। ਇਸ ਸਾਲ ਅਪ੍ਰੈਲ ਤੋਂ ਨਵੰਬਰ ਤੱਕ ਦੀ ਇਸੇ ਮਿਆਦ ’ਚ ਪਿਛਲੇ ਸਾਲ ਦੇ ਮੁਕਾਬਲੇ ਨਿੱਜੀ ਜੈੱਟ ਅਤੇ ਹੈਲੀਕਾਪਟਰਾਂ ਦੀਆਂ ਉਡਾਣਾਂ ’ਚ 16.5 ਫੀਸਦੀ ਦੀ ਗਿਰਾਵਟ ਦੇਖੀ ਗਈ। ਇਸ ਦੇ ਉਲਟ 2020 ਦੇ ਮੁਕਾਬਲੇ ਬੀਤੇ ਸਾਲ 2021 ਦੇ ਅਪ੍ਰੈਲ-ਨਵੰਬਰ ਵਿਚ ਇਸ ਤਰ੍ਹਾਂ ਦੇ ਜਹਾਜ਼ਾਂ ਦੀਆਂ ਉਡਾਣਾਂ ਵਿਚ 48.4 ਦਾ ਵਾਧਾ ਦਰਜ ਕੀਤਾ ਗਿਆ ਸੀ। ਸਰਕਾਰ ਦੀ ਮਾਲਕੀ ਵਾਲੇ ਭਾਰਤੀ ਏਅਰਪੋਰਟ ਅਥਾਰਟੀ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਭਾਰਤ ਦੇ ਅਮੀਰ ਲੋਕ ਪ੍ਰਾਈਵੇਟ ਜਹਾਜ਼ਾਂ ਦੇ ਅਮੀਰ ਲੋਕ ਪ੍ਰਾਈਵੇਟ ਜਹਾਜ਼ਾਂ ਨੂੰ ਅਲਵਿਦਾ ਕਹਿ ਰਹੇ ਹਨ। ਇਸ ਦੀ ਥਾਂ ਕਮਰਸ਼ੀਅਲ ਉਡਾਣਾਂ ਦਾ ਬਦਲ ਚੁਣ ਰਹੇ ਹਨ, ਜਿਸ ਕਾਰਨ ਨਿੱਜੀ ਜੈੱਟ ਦੀ ਮੰਗ ’ਚ ਭਾਰੀ ਗਿਰਾਵਟ ਆ ਰਹੀ ਹੈ।

ਇਹ ਵੀ ਪੜ੍ਹੋ : Elon Musk ਦੇ ਬਚਤ ਦੇ Idea ਨੇ ਪਰੇਸ਼ਾਨ ਕੀਤੇ ਮੁਲਾਜ਼ਮ, ਗੰਦਗੀ 'ਚ ਰਹਿਣ ਲਈ ਹੋਏ ਮਜਬੂਰ

2019 ’ਚ 1,78,860 ਸਨ ਕੁੱਲ ਆਮ ਉਡਾਣਾਂ

ਦੇਸ਼ ਭਰ ਦੇ ਹਵਾਈ ਅੱਡਿਆਂ ਤੋਂ ਮਹਾਮਾਰੀ ਤੋਂ ਪਹਿਲਾਂ ਅਪ੍ਰੈਲ-ਨਵੰਬਰ 2019 ਵਿਚ ਆਮ ਜਹਾਜ਼ਾਂ ਨੇ ਕੁੱਲ 1,78,860 ਉਡਾਣਾਂ ਭਰੀਆਂ ਸਨ। ਮਹਾਮਾਰੀ ਤੋਂ ਪਹਿਲਾਂ ਸਾਲ ਅਪ੍ਰੈਲ-ਨਵੰਬਰ 2020 ਵਿਚ ਸਾਲ ਦੀ ਦੂਸਰੀ ਛਿਮਾਹੀ ’ਚ ਲਾਕਡਾਊਨ ਅਤੇ ਹੋਰ ਪਾਬੰਦੀਆਂ ਹਟਾਏ ਜਾਣ ਤੋਂ ਬਾਅਦ ਯਾਤਰਾ ਸ਼ੁਰੂ ਹੋਈ ਸੀ। ਇਸ ਦੇ ਬਾਵਜੂਦ 1,28,180 ਪ੍ਰਾਈਵੇਟ ਜੈੱਟ ਵਾਲੀਆਂ ਹਵਾਈ ਉਡਾਣਾਂ ਦਰਜ ਏਅਰ ਫਲਾਈਟਾਂ ਦਰਜ ਕੀਤੀਆਂ ਗਈ ਸੀ। ਇਹ ਅਪ੍ਰੈਲ-ਨਵੰਬਰ 2021 ਵਿਚ ਵਧ ਕੇ 1,90,580 ਹੋ ਗਈਆਂ ਸੀ ਪਰ ਅਪ੍ਰੈਲ-ਨਵੰਬਰ 2022 ਵਿਚ ਘੱਟ ਕੇ ਇਨ੍ਹਾਂ ਨਿੱਜੀ ਉਡਾਣਾਂ ਦੀ ਗਿਣਤੀ 1,59,130 ਹੋ ਗਈ ਸੀ।

ਇਸ ਤਰ੍ਹਾਂ ਵਧੀ ਸੀ ਪ੍ਰਾਈਵੇਟ ਜੈੱਟ ਇੰਡਸਟਰੀ ਦੀ ਰਫਤਾਰ

ਕੋਵਿਡ ਦੌਰਾਨ ਬੀਮਾਰੀ ਦੇ ਡਰ ਅਤੇ ਦਹਿਸ਼ਤ ਕਾਰਨ ਐੱਚ. ਆਈ. ਐੱਨ. ਦੇ ਨਾਲ-ਨਾਲ ਕਾਰਪੋਰੇਟ ਘਰਾਣਿਆਂ ਨੇ ਆਪਣੇ ਜਾਣਨ ਵਾਲੇ ਲੋਕਾਂ ਨਾਲ ਉਡਾਣ ਭਰਨ ਲਈ ਚਾਰਟਰਡ ਉਡਾਣਾਂ ਦੀ ਚੋਣ ਕੀਤੀ ਸੀ। ਜਿਵੇਂ-ਜਿਵੇਂ ਸਥਿਤੀ ਆਮ ਵਾਂਗ ਹੋਈ ਅਤੇ ਲੋਕਾਂ ਦਾ ਟੀਕਾਕਰਨ ਵਧਿਆ ਅਤੇ ਮਹਾਮਾਰੀ ਵੀ ਪੈਨਡੈਮਿਕ ਤੋਂ ਅਨਡੈਮਿਕ ਹੋਣ ਲੱਗੀ, ਤਾਂ ਇਨ੍ਹਾਂ ਐੱਚ. ਐੱਨ. ਆਈਜ਼ ਅਤੇ ਕਾਰਪੋਰੇਟ ਘਰਾਣਿਆਂ ਨੇ ਹਵਾਈ ਯਾਤਰਾ ਲਈ ਨਿੱਜੀ ਜੈੱਟਾਂ ਦਾ ਵਿਕਲਪ ਛੱਡ ਕੇ ਕਮਰਸ਼ੀਅਲ ਉਡਾਣਾਂ ਰਾਹੀਂ ਯਾਤਰਾ ਕਰਨੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਖ਼ਤਰਨਾਕ ਮੂਵਿੰਗ ਬੰਬ: ਪਾਕਿਸਤਾਨ 'ਚ ਪਲਾਸਟਿਕ ਦੇ ਥੈਲਿਆਂ ਵਿੱਚ ਹੋ ਰਹੀ ਰਸੋਈ ਗੈਸ ਦੀ ਸਪਲਾਈ!

ਲਾਕਡਾਊਨ ਤੋਂ ਬਾਅਦ ਵਧੀ ਸੀ ਪ੍ਰਾਈਵੇਟ ਜੈੱਟ ਦੀ ਮੰਗ

ਦੋ ਮਹੀਨਿਆਂ ਦੇ ਲੰਬੇ ਲਾਕਡਾਊਨ ਤੋਂ ਬਾਅਦ ਭਾਰਤ ਨੇ ਮਈ 2020 ਵਿਚ ਘਰੇਲੂ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਸਨ, ਉਦੋਂ ਕਈ ਹਾਈ ਨੈੱਟ ਵਰਥ ਵਾਲੇ ਲੋਕਾਂ ਯਾਨੀ ਬੇਹੱਦ ਅਮੀਰ ਲੋਕਾਂ ਦੇ ਨਾਲ-ਨਾਲ ਕੰਪਨੀਆਂ ਨੇ ਦੇਸ਼ ਅਤੇ ਵਿਦੇਸ਼ਾਂ ਵਿੱਚ ਯਾਤਰਾ ਕਰਨ ਲਈ ਨਿੱਜੀ ਜੈੱਟਾਂ ਦੀ ਚੋਣ ਕੀਤੀ ਸੀ। ਇੰਨਾ ਹੀ ਨਹੀਂ ਇਨ੍ਹਾਂ ਲੋਕਾਂ ਨੇ ਆਪਣੇ ਪਰਿਵਾਰਾਂ ਨਾਲ ਛੁੱਟੀਆਂ ਮਨਾਉਣ ਲਈ ਚਾਰਟਰ ਫਲਾਈਟਾਂ ਨੂੰ ਵੀ ਚੁਣਿਆ। ਇਸ ਨਾਲ ਪ੍ਰਾਈਵੇਟ ਜੈੱਟ ਅਤੇ ਹੈਲੀਕਾਪਟਰ ਆਪ੍ਰੇਟਰਾਂ ਨੇ ਭਾਰੀ ਮੁਨਾਫਾ ਕਮਾਇਆ ਅਤੇ ਇਹ ਖੇਤਰ ਵਧਿਆ-ਫੁੱਲਿਆ।

ਘਰੇਲੂ ਉਡਾਣਾਂ ਨੇ ਤੋੜਿਆ ਪਹਿਲਾਂ ਦਾ ਰਿਕਾਰਡ

ਜਿੱਥੇ ਬਿਜਨੈੱਸ ਜੈਟ ਇੰਡਸਟਰੀ ਕੋਵਿਡ ਦੇ ਬਾਅਦ ਫਿਰ ਤੋਂ ਰਫਤਾਰ ਫੜਨ ਦੇ ਲਈ ਸੰਘਰਸ਼ ਕਰ ਰਹੀ ਹੈ। ਉਥੇ ਭਾਰਤ ’ਚ ਏਅਰਲਾਈਨਜ਼ ਨੇ ਉੱਚ ਏਅਰ ਫੇਅਰ ਹੋਸਟਲ ਟੈਰਿਫ ਤੇ ਮਹਿੰਗਾਈ ਦੇ ਬਾਵਜੂਦ ਚਾਲੂ ਸਾਲ ’ਚ ਯਾਤਰੀਆਂ ਦੀ ਰਿਕਾਰਡ ਸੰਖਿਆ ਦਰਜ ਕੀਤੀ ਗਈ ਹੈ। ਹਾਲ ਹੀ ’ਚ ਭਾਰਤ ’ਚ 24 ਦਸੰਬਰ ਨੂੰ ਇਕ ਦਿਨ ’ਚ ਸਭ ਤੋਂ ਵੱਧ ਘਰੇਲੂ ਯਾਤਰੀਆਂ ਦੀ ਗਿਣਤੀ 435500 ਦਰਜ ਕੀਤੀ ਗਈ। ਇਹ ਦਸੰਬਰ 2019 ਦੇ 420000 ਦੇ ਗਿਣਤੀ ਨੂੰ ਪਾਰ ਕਰ ਗਈ ਹੈ। ਸ਼ਡਿਊਲਡ ਏਅਰਲਾਈਨ ਦਾ ਮਤਲਬ ਏਅਰਨਾਈਨਜ਼ ਦਾ ਕੋਈ ਵੀ ਨਾਗਰਿਕ ਜਹਾਜ ਹੈ, ਜਿਸਨੂੰ ਭਾਰਤ ਸਰਕਾਰ ਨੇ ਦੇਸ਼ ਦੇ ਅੰਦਰ ਕਿਸੇ ਵੀ ਸ਼ਡਿਊਲ ਹਵਾਈ ਸੇਵਾ ਨੂੰ ਚਲਾਉਣ ਦੀ ਮਨਜੂਰੀ ਦਿੱਤੀ ਹੋਵੇ।

ਇਹ ਵੀ ਪੜ੍ਹੋ : ਨਵੇਂ ਸਾਲ ਮੌਕੇ Swiggy ਨੂੰ ਮਿਲੇ ਬੰਪਰ ਆਰਡਰ, ਚਾਈਨੀਜ਼ ਫੂਡ 'ਤੇ ਭਾਰੀ ਪਏ ਭਾਰਤੀ ਪਕਵਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur