ਐੱਚ. ਐੱਸ. ਬੀ.  ਸੀ. ਨੇ ਬ੍ਰਿਟੇਨ ''ਚ ਭਾਰਤੀ ਮੂਲ ਦੇ ਰਣਨੀਤੀ ਮਾਹਰ ਦੀ ਕੀਤੀ ਨਿਯੁਕਤੀ

05/31/2020 8:20:03 PM

ਲੰਡਨ- ਬ੍ਰਿਟੇਨ ਵਿਚ ਐੱਚ. ਐੱਸ. ਬੀ.  ਸੀ. ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਬਾਅਦ ਦੇ ਲੈਂਡਸਕੇਪ ਦੇ ਵਾਧੇ ਦੀਆਂ ਯੋਜਨਾਵਾਂ ਦਾ ਖਰੜਾ ਤਿਆਰ ਕਰਨ ਲਈ ਭਾਰਤੀ ਮੂਲ ਦੇ ਇਕ ਰਣਨੀਤੀ ਮਾਹਰ ਦੀ ਨਿਯੁਕਤੀ ਕੀਤੀ ਹੈ। 'ਦਿ ਸੰਡੇ ਟਾਈਮਜ਼' ਮੁਤਾਬਕ ਚੀਰਾ ਬਰੂਆ ਬੈਂਕ ਨਾਲ ਸਮੂਹ ਮੁਖੀ ਦੇ ਰੁਪ ਵਿਚ ਜੁੜੇ ਹਨ। ਉਹ ਇਸ ਗੱਲ ਦਾ ਮੁਲਾਂਕਣ ਕਰਨਗੇ ਕਿ ਅਗਲੇ ਪੰਜ ਤੋਂ 10 ਸਾਲਾਂ ਵਿਚ ਐੱਚ. ਐੱਸ. ਬੀ. ਸੀ. ਨੂੰ ਕਿਨ੍ਹਾਂ ਬਾਜ਼ਾਰਾਂ ਅਤੇ ਖੇਤਰਾਂ 'ਤੇ ਧਿਆਨ ਦੇਣਾ ਚਾ ਹੀਦਾ ਹੈ। ਬਰੂਆ ਪਹਿਲਾਂ 'ਮੈਕਿੰਨਸੇ ਐਂਡ ਕੰਪਨੀ' ਵਿਚ ਪਾਰਟਨਰ ਅਤੇ ਅਲਾਇੰਸ ਬਰਨਸਟੀਨ ਵਿਚ ਮਾਹਰ ਰਹਿ ਚੁੱਕੇ ਹਨ। ਐੱਚ. ਐੱਸ. ਬੀ.ਸੀ. ਦੇ ਇਕ ਬੈਂਕ ਦੇ ਹਵਾਲੇ ਤੋਂ ਦੱਸਿਆ, ''ਮੇਰਾ ਮੰਨਣਾ ਹੈ ਕਿ ਸਮੂਹ ਸਿੰਗਾਪੁਰ ਸਣੇ ਦੱਖਣੀ ਪੂਰਬੀ ਏਸ਼ੀਆ ਵੱਲ ਜ਼ਿਆਦਾ ਧਿਆਨ ਦੇਵੇਗਾ।''

Sanjeev

This news is Content Editor Sanjeev