ਸਾਵਧਾਨ! ਚੱਲਦੀਆਂ ਕਾਰਾਂ ਨੂੰ ਲੱਗ ਰਹੀ ਹੈ ਅੱਗ, ਤੁਸੀਂ ਵੀ ਹੋ ਸਕਦੇ ਹੋ ਇਸ ਦਾ ਸ਼ਿਕਾਰ

10/11/2018 6:46:45 PM

ਨਵੀਂ ਦਿੱਲੀ—ਦੇਸ਼ 'ਚ ਲਗਾਤਾਰ ਚੱਲਦੀ ਕਾਰਾਂ 'ਚ ਅੱਗ ਲੱਗਣ ਦੀਆਂ ਘਟਨਾਵਾਂ ਤੇਜ਼ੀ ਨਾਲ ਵਧ ਰਹੀਆਂ ਹਨ। ਪਿਛਲੇ 2 ਦਿਨਾਂ 'ਚ ਅਜਿਹੀਆਂ ਹੀ ਤਿੰਨ ਘਟਨਾਵਾਂ ਸਾਹਮਣੇ ਆਈਆਂ ਹਨ ਜਿਨ੍ਹਾਂ 'ਚ ਅੱਗ ਲੱਗ ਗਈ ਹੈ। ਇਨ੍ਹਾਂ ਕਾਰਾਂ 'ਚ ਦੇਸ਼ ਦੀ ਮਸ਼ਹੂਰ ਲਗਜ਼ਰੀ ਕਾਰ ਬੀ.ਐੱਮ.ਡਬਲਿਊ. ਵੀ ਸ਼ਾਮਲ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਜਦ ਬੀ.ਐੱਮ.ਡਬਲਿਊ. ਕਾਰ 'ਚ ਅਜਿਹੇ ਹਾਦਸੇ ਹੋ ਸਕਦੇ ਹਨ ਤਾਂ ਬਾਕੀ ਕੰਪਨੀਆਂ ਦਾ ਕੀ ਹਾਲ ਹੋਵੇਗਾ। ਟ੍ਰਾਂਸਪੋਰਟ ਵਿਭਾਗ ਦੇ ਅੰਕੜੇ ਮੁਤਾਬਕ ਇਸ ਸਾਲ ਲਗਭਗ 140 ਤੋਂ ਜ਼ਿਆਦਾ ਚੱਲਦੀਆਂ ਹੋਈਆਂ ਕਾਰਾਂ 'ਚ ਲੱਗ ਗਈ।
ਜਿਸ 'ਚ ਕਈ ਲੋਕਾਂ ਦੀ ਮੌਤ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਹਾਲ ਹੀ 'ਚ ਜੀ.ਟੀ. ਰੋਡ 'ਤੇ ਇੰਡੀਗੋ ਅਤੇ ਪੀ-3 ਸੈਕਟਰ 'ਚ ਐਕਸ.ਯੂ.ਵੀ.-500 ਗੱਡੀ ਸੜ ਕੇ ਸੁਆਹ ਹੋ ਗਈ। ਉੱਥੇ ਗ੍ਰੇਨੋ ਦੇ ਕਮਰਸ਼ਲ ਬੇਲਟ 'ਚ ਸ਼ਨੀਵਾਰ ਨੂੰ ਡੋਮੀਨੋਜ ਕੋਲ ਬੀ.ਐੱਮ.ਡਬਲਿਊ. ਕਾਰ ਅੱਗ ਦੀ ਝਪੇਟ 'ਚ ਆ ਗਈ। 
ਕਿਉਂ ਹੁੰਦੇ ਹਨ ਹਾਦਸੇ
ਕਾਰ ਨੂੰ ਹੋਰ ਆਕਰਸ਼ਕ ਬਣਾਉਣ ਲਈ ਲੋਕ ਉਸ 'ਚ ਤਰ੍ਹਾਂ-ਤਰ੍ਹਾਂ ਦੀਆਂ ਐਕਸੈਸਰੀਆਂ ਲਗਵਾਉਂਦੇ ਹਨ। ਜਿਨ੍ਹਾਂ ਨਾਲ ਗੱਡੀਆਂ ਦੀ ਵਾਈਰਿੰਗ 'ਚ ਕਈ ਤਰ੍ਹਾਂ ਦੀ ਕਟਿੰਗ ਹੋ ਜਾਂਦੀ ਹੈ। ਕਈ ਵਾਰ ਓਵਰ ਹੀਟ ਹੋਣ 'ਤੇ ਵਾਇਅਰ ਇਸ ਨੂੰ ਝੇਲ ਨਹੀਂ ਪਾਉਂਦੀ ਅਤੇ ਸ਼ਾਰਟ ਸਰਕਟ ਦਾ ਖਤਰਾ ਵਧ ਜਾਂਦਾ ਹੈ। ਹਾਲਾਂਕਿ ਅੱਗ ਲਗਣ ਦਾ ਸਿਰਫ ਇਕ ਇਹ ਹੀ ਕਾਰਨ ਨਹੀਂ ਹੈ। ਫਿਊਲ ਟੈਂਕ, ਪਾਈਪ 'ਚ ਲੀਕੇਜ ਆਦਿ ਨਾਲ ਵੀ ਅੱਗ ਲਗ ਸਕਦੀ ਹੈ।
ਕਿਸੇ ਅਪਰੂਵਡ ਸਟੇਸ਼ਨ ਤੋਂ ਹੀ ਗੈਸ ਕਿਟ (ਸੀ.ਐੱਨ.ਜੀ./ਐੱਲ.ਪੀ.ਜੀ.) ਲਗਵਾਉ।
ਕਾਰ 'ਚ ਜ਼ਿਆਦਾ ਲਾਈਟਾਂ, ਪ੍ਰੇਸ਼ਰ ਵਾਲਾ ਹਾਰਨ ਵਰਗੀਆਂ ਫਾਲਤੂ ਚੀਜਾਂ ਨੂੰ ਨਾ ਲਗਵਾਉ।
ਕਾਰ ਦੀ ਸਰਵਿਸ ਕਰਵਾਉਣ ਜਦ ਵੀ ਜਾਓ ਤਾਂ ਕਾਰ ਦੇ ਬੋਨਟ ਨੂੰ ਖੋਲ ਕੇ ਚੈੱਕ ਕਰਵਾਉਂਦੇ ਰਹਿਣਾ ਚਾਹੀਦਾ ਕਿਤੇ ਪਾਈਟ ਫਟੀ ਤਾਂ ਨਹੀਂ।