ਹੋਟਲ ਲੀਲਾ ਵੈਂਚਰ ਦਾ ਸ਼ੁੱਧ ਘਾਟਾ ਵਧ ਕੇ 29.82 ਕਰੋੜ ਰੁਪਏ

05/28/2019 11:08:17 AM

ਨਵੀਂ ਦਿੱਲੀ—ਹੋਟਲ ਲੀਲਾ ਵੈਂਚਰ ਦਾ 31 ਮਾਰਚ 2019 ਨੂੰ ਖਤਮ ਤਿਮਾਹੀ 'ਚ ਏਕਲ ਸ਼ੁੱਧ ਘਾਟਾ ਵਧ ਕੇ 29.82 ਕਰੋੜ ਰੁਪਏ ਹੋ ਗਿਆ ਹੈ। ਇਸ ਤੋਂ ਪਹਿਲਾਂ 2017-18 ਦੀ ਜਨਵਰੀ-ਮਾਰਚ ਤਿਮਾਹੀ 'ਚ ਉਸ ਨੂੰ 15.80 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਸੀ। ਕੰਪਨੀ ਨੇ ਸੋਮਵਾਰ ਨੂੰ ਇਸ ਦੀ ਸੂਚਨਾ ਦਿੱਤੀ। ਹੋਟਲ ਲੀਲਾ ਵੈਂਚਰ ਨੇ ਬੰਬਈ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਸਮੀਖਿਆਧੀਨ ਸਮੇਂ 'ਚ ਕੰਪਨੀ ਦੀ ਸੰਚਾਲਨ ਨਾਲ ਇਕਸਾਰ ਆਮਦਨ 43.06 ਕਰੋੜ ਰੁਪਏ ਰਹੀ। 2017-18 ਦੀ ਮਾਰਚ ਤਿਮਾਹੀ 'ਚ ਉਸ ਦੀ ਆਮਦਨ 41.54 ਕਰੋੜ ਰੁਪਏ ਰਹੀ ਸੀ। ਪੂਰੇ ਵਿੱਤੀ ਸਾਲ 2018-19 'ਚ, ਕੰਪਨੀ ਦਾ ਸ਼ੁੱਧ ਘਾਟਾ 118.90 ਕਰੋੜ ਰੁਪਏ ਰਿਹਾ ਜਦੋਂਕਿ 2017-18 'ਚ ਉਸ ਨੂੰ 23.23 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਕੰਪਨੀ ਦੀ ਸੰਚਾਲਨ ਨਾਲ ਏਕੀਕ੍ਰਿਤ ਆਮਦਨ 2017-18 'ਚ 137.84 ਕਰੋੜ ਰੁਪਏ ਤੋਂ ਵਧ ਕੇ 2018-19 'ਚ 154.34 ਕਰੋੜ ਰੁਪਏ ਰਹੀ।

Aarti dhillon

This news is Content Editor Aarti dhillon