ਹੋਂਡਾ ਨੇ ਹੀਰੋ ਇਲੈਕਟ੍ਰਿਕ ’ਤੇ ਕੀਤਾ ਮੁਕਦਮਾ, ਜਾਣੋ ਕੀ ਹੈ ਮਾਮਲਾ

06/05/2020 5:30:10 PM

ਗੈਜੇਟ ਡੈਸਕ– ਹੋਂਡਾ ਨੇ ਡਿਜ਼ਾਈਨ ਦੀ ਨਕਲ ਕਰਨ ਨੂੰ ਲੈ ਕੇ ਹੀਰੋ ਇਲੈਕਟ੍ਰਿਕ ’ਤੇ ਮੁਕਦਮਾ ਦਰਜ ਕੀਤਾ ਹੈ। ਕੰਪਨੀ ਦਾ ਦੋਸ਼ ਹੈ ਕਿ ਹੀਰੋ ਇਲੈਕਟ੍ਰਿਕ ਦੇ ਡੈਸ਼ ਈ-ਸਕੂਟਰ ਦਾ ਡਿਜ਼ਾਈਨ ਕਾਫ਼ੀ ਹੱਦ ਤਕ ਹੋਂਡਾ ਦੇ ਸਕੂਟਰ ਦੀ ਨਕਲ ਹੈ। ਹੋਂਡਾ ਨੇ ਦਿੱਲੀ ਹਾਈਕੋਰਟ ’ਚ ਅਪੀਲ ਦਾਖ਼ਲ ਕਰਕੇ ਹੀਰੋ ਇਲੈਕਟ੍ਰਿਕ ਦੇ ਡੈਸ਼ ਸਕੂਟਰ ਦੇ ਨਿਰਮਾਣ, ਵਿਕਰੀ ਅਤੇ ਵਿਗਿਆਪਨ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। 

ਹੋਂਡਾ ਨੇ ਆਪਣੀ ਪਟੀਸ਼ਨ ’ਚ ਹੀਰੋ ਇਲੈਕਟ੍ਰਿਕ ਖ਼ਿਲਾਫ਼ ਅੰਤਰਿਮ ਹੁਕਮ ਜਾਰੀ ਕਰਨ ਦੀ ਮੰਗ ਕੀਤੀ ਹੈ। ਕੰਪਨੀ ਦਾ ਦੋਸ਼ ਹੈ ਕਿ ਹੀਰੋ ਇਲੈਕਟ੍ਰਿਕ ਨੇ ਹੋਂਡਾ ਦੇ Moove ਇਲੈਕਟ੍ਰਿਕ ਸਕੂਟਰ ਦੇ ਰੀਅਰ ਕਵਰ ਅਤੇ ਫਰੰਟ ਤੇ ਰੀਅਰ ਲੈਂਪ ਦੇ ਡਿਜ਼ਾਈਨ ਦੀ ਨਕਲ ਕੀਤੀ ਹੈ, ਜੋ ਰਜਿਸਟਰਡ ਡਿਜ਼ਾਈਨ ਦੇ ਉਲੰਘਣ ਦਾ ਮਾਮਲਾ ਹੈ। 

ਹੀਰੋ ਇਲੈਕਟ੍ਰਿਕ ਨੇ ਪਿਛਲੇ ਸਾਲ 62 ਹਜ਼ਾਰ ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਡੈਸ਼ ਇਲੈਕਟ੍ਰਿਕ ਸਕੂਟਰ ਲਾਂਚ ਕੀਤਾ ਸੀ। ਉਥੇ ਹੀ ਹੋਂਡਾ ਦੇ ਮੂਵ ਸਕੂਟਰ ਦੀ ਗੱਲ ਕਰੀਏ ਤਾਂ ਫਿਲਹਾਲ ਇਹ ਭਾਰਤ ’ਚ ਉਪਲੱਬਧ ਨਹੀਂ ਹੈ। ਮਾਮਲੇ ਨੂੰ ਲੈ ਕੇ ਹੋਂਡਾ ਨੇ ਟਿੱਪਣੀ ਮੰਗਣ ਵਾਲੇ ਈ-ਮੇਲ ਦਾ ਜਵਾਬ ਨਹੀਂ ਦਿੱਤਾ, ਜਦਕਿ ਹੀਰੋ ਇਲੈਕਟ੍ਰਿਕ ਨੇ ਇਸ ’ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। 

11 ਜੂਨ ਨੂੰ ਲੈ ਮਾਮਲੇ ਦੀ ਸੁਣਵਾਈ
ਇਕਨੋਮਿਕ ਟਾਈਮਸ ਦੁਆਰਾ ਵੇਖੇ ਗਏ ਅਦਾਲਤੀ ਦਸਤਾਵੇਜ਼ ਮੁਤਾਬਕ, ਦਿੱਲੀ ਹਾਈਕੋਰਟ ਨੇ 22 ਮਈ ਨੂੰ ਹੀਰੋ ਇਲੈਕਟ੍ਰਿਕ ਨੂੰ ਦੋਸ਼ਾਂ ਦਾ ਜਵਾਬ ਦੇਣ ਲਈ ਕਿਹਾ ਸੀ। ਇਕ ਵਕੀਲ ਨੇ ਦੱਸਿਆ ਕਿ ਕੋਰਟ ਨੇ 29 ਮਈ ਨੂੰ ਹੋਂਡਾ ਦੀਆਂ ਦਲੀਲਾਂ ਸੁਣੀਆਂ ਅਤੇ ਮੰਗਲਵਾਰ ਨੂੰ ਹੀਰੋ ਇਲੈਕਟ੍ਰਿਕ ਦੀਆਂ ਦਲੀਵਾਂ ਸੁਣਨੀਆਂ ਸਨ ਪਰ ਹੁਣ ਮਾਮਲੇ ਦੀ ਸੁਣਵਾਈ 11 ਜੂਨ ਨੂੰ ਹੋਵੇਗੀ। 

Rakesh

This news is Content Editor Rakesh