Honda ਦੀ ਜ਼ਬਰਦਸਤ ਪੇਸ਼ਕਸ਼, ਅੱਧੀ EMI ’ਤੇ ਖਰੀਦੋ ਬਾਈਕ ਤੇ ਸਕੂਟਰ

07/21/2020 5:53:06 PM

ਗੈਜੇਟ ਡੈਸਕ– ਕੋਰੋਨਾਵਾਇਰਸ ਕਾਰਨ ਕਾਰਾਂ ਅਤੇ ਦੋਪਹੀਆ ਵਾਹਨਾਂ ਦੀ ਵਿਕਰੀ ਕਾਫੀ ਪ੍ਰਭਾਵਿਤ ਹੋਈ ਹੈ। ਗਾਹਕਾਂ ਨੂੰ ਲੁਭਾਉਣ ਲਈ ਆਟੋਮੋਬਾਇਲ ਕੰਪਨੀਆਂ ਆਕਰਸ਼ਕ ਪੇਮੈਂਟ ਆਪਸ਼ਨ ਪੇਸ਼ ਕਰ ਰਹੀਆਂ ਹਨ। ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਆਪਣੀ ਬਾਈਕ ਅਤੇ ਸਕੂਟਰ ਲਈ ਸਪੈਸ਼ਲ ਸਕੀਮ ਲੈ ਕੇ ਆਈ ਹੈ। ਇਹ ਸਕੀਮ ਫਾਈਨਾਂਸ ’ਤੇ ਜਾਂ ਕ੍ਰੈਡਿਟ ਕਾਰਡ ਤੋਂ ਫੁਲ ਪੇਮੈਂਟ ਕਰਕੇ ਦੋਪਹੀਆ ਵਾਹਨ ਖਰੀਦਣ ਵਾਲੇ ਗਾਹਕਾਂ ਲਈ ਹੈ। ਇਸ ਤਹਿਤ ਕੰਪਨੀ ਅੱਧੀ EMI, 95 ਫੀਸਦੀ ਤਕ ਲੋਨ ਅਤੇ ਕੈਸ਼ਬੈਕ ਵਰਗੇ ਆਫਰ ਦੇ ਰਹੀ ਹੈ। 

ਅੱਧੀ EMI ਦਾ ਆਪਸ਼ਨ
ਨੌਕਰੀਪੇਸ਼ਾ ਲੋਕਾਂ ਲਈ ਹੋਂਡਾ ਆਸਾਨ EMI ਦਾ ਆਪਸ਼ਨ ਲੈ ਕੇ ਆਈ ਹੈ। ਕੰਪਨੀ ਨੇ IDFC First Bank ਅਤੇ HDFC bank ਨਾਲ ਫਾਈਨਾਂਸ ਸੁਵਿਧਾ ਲਈ ਸਾਂਝੇਦਾਰੀ ਕੀਤੀ ਹੈ। ਇਸ ਦੌਰਾਨ ਕੰਪਨੀ ਦੇ ਵਾਹਨ ਖਰੀਦਣ ’ਤੇ ਗਾਹਕ ਨੂੰ ਸ਼ੁਰੂਆਤੀ 3 ਮਹੀਨਿਆਂ ਤਕ ਸਿਰਫ ਅੱਧੀ EMI (ਮਹੀਨੇ ਦੀ ਕਿਸ਼ਤ) ਦੇਣੀ ਹੋਵੇਗੀ। ਇਸ ਤੋਂ ਬਾਅਦ ਤੁਹਾਨੂੰ ਹਰ ਮਹੀਨੇ ਤੈਅ ਕੀਤੀ ਗਈ ਪੂਰੀ ਕਿਸ਼ਤ ਜਮ੍ਹਾ ਕਰਵਾਉਣੀ ਪਵੇਗੀ। ਹੁਣ ਗਾਹਕ 36 ਮਹੀਨਿਆਂ ਤਕ ਲਈ ਵਾਹਨ ਨੂੰ ਫਾਈਨਾਂਸ ਕਰਵਾ ਸਕਦੇ ਹਨ। 

ਆਸਾਨ ਡਾਊਨ ਪੇਮੈਂਟ
ਕੋਰੋਨਾ ਮਹਾਮਾਰੀ ਦੌਰਾਨ ਜ਼ਿਆਦਾਤਰ ਲੋਕਾਂ ਕੋਲ ਪੈਸਿਆਂ ਦੀ ਕਮੀ ਹੈ। ਅਜਿਹੇ ’ਚ ਹੋਂਡਾ ਤੁਹਾਡੇ ਲਈ ਆਸਾਨ ਡਾਊਨ ਪੇਮੈਂਟ ਦਾ ਆਪਸ਼ਨ ਲੈ ਕੇ ਆਈ ਹੈ। ਇਸ ਵਿਚ ਗਾਹਕ ਵਾਹਨ ਦੀ ਕੀਮਤ ਦੀ 95 ਫੀਸਦੀ ਤਕ ਦੀ ਰਕਮ ਨੂੰ ਫਾਈਨਾਂਸ ਕਰਵਾ ਸਕਦੇ ਹਨ। ਯਾਨੀ ਗਾਹਕ ਨੂੰ ਵਾਹਨ ਦੀ ਕੀਮਤ ਦੀ ਸਿਰਫ 5 ਫੀਸਦੀ ਰਕਮ ਹੀ ਬਤੌਰ ਡਾਊਨ ਪੇਮੈਂਟ ਦੇਣੀ ਹੋਵੇਗੀ। 

ਕੈਸ਼ਬੈਕ ਆਫਰ
SBI ਕ੍ਰੈਡਿਟ ਕਾਰਡ ਧਾਰਕਾਂ ਲਈ ਕੰਪਨੀ ਨੇ ਕੈਸ਼ਬੈਕ ਆਫਰ ਵੀ ਦਿੱਤਾ ਹੈ ਜਿਸ ਤਹਿਤ ਗਾਹਕ ਐੱਸ.ਬੀ.ਆਈ. ਕ੍ਰੈਡਿਟ ਕਾਰਡ ਰਾਹੀਂ ਹੀ ਵਾਹਨ ਦੀ ਪੂਰੀ ਕੀਮਤ ਦੇ ਸਕਦੇ ਹਨ। ਇਸ ਖਰੀਦ ’ਤੇ ਗਾਹਕ ਨੂੰ 5 ਫੀਸਦੀ ਤਕ ਕੈਸ਼ਬੈਕ ਦਾ ਵੀ ਲਾਭ ਮਿਲੇਗਾ। ਇਨ੍ਹਾਂ ਆਫਰਸ ’ਚ ਕੰਪਨੀ ਦੇ ਮਸ਼ਹੂਰ ਸਕੂਟਰ ਐਕਟਿਵਾ ਤੋਂ ਲੈ ਕੇ Shine, SP125, Livo, CD110 Dream ਅਤੇ ਹਾਲ ਹੀ ’ਚ ਲਾਂਚ ਕੀਤਾ ਗਿਆ Grazia ਸਕੂਟਰ ਵੀ ਸ਼ਾਮਲ ਹੈ। 

Rakesh

This news is Content Editor Rakesh