ਵਰਨਾ ਤੇ ਸਿਆਜ਼ ਨੂੰ ਪਛਾੜ ਹੋਂਡਾ ਸਿਟੀ ਬਣੀ ਨੰਬਰ ਵਨ ਕਾਰ

01/03/2018 3:52:01 PM

ਨਵੀਂ ਦਿੱਲੀ— ਸਾਲ 2017 'ਚ ਸੇਡਾਨ ਕਾਰਾਂ ਦੀ ਸ਼੍ਰੇਣੀ 'ਚ ਹੁੰਡਈ ਵਰਨਾ ਅਤੇ ਮਾਰੂਤੀ ਸੁਜ਼ੂਕੀ ਸਿਆਜ਼ ਨੂੰ ਪਿੱਛ ਛੱਡਦੇ ਹੋਏ ਹੋਂਡਾ ਸਿਟੀ ਸਭ ਤੋਂ ਵਧ ਵਿਕਣ ਵਾਲੀ ਕਾਰ ਰਹੀ। ਹੋਂਡਾ ਸਿਟੀ ਨੇ ਮਿਡ-ਸਾਈਜ਼ ਸੇਡਾਨ ਕਾਰਾਂ ਦੀ ਸ਼੍ਰੇਣੀ 'ਚ ਪਹਿਲਾ ਨੰਬਰ ਹਾਸਲ ਕੀਤਾ ਹੈ। ਜਾਪਾਨ ਦੀ ਕਾਰ ਨਿਰਮਾਤਾ ਕੰਪਨੀ ਹੋਂਡਾ 1998 ਤੋਂ ਭਾਰਤ 'ਚ ਸਿਟੀ ਸੇਡਾਨ ਕਾਰ ਦੀ ਵਿਕਰੀ ਕਰ ਰਹੀ ਹੈ। ਹੋਂਡਾ ਸਿਟੀ ਨੂੰ ਦੇਸ਼ 'ਚ 20 ਸਾਲ ਹੋ ਚੁੱਕੇ ਹਨ। ਬਾਜ਼ਾਰ 'ਚ ਕਈ ਮੁਕਾਬਲੇਬਾਜ਼ ਆ ਜਾਣ ਦੇ ਬਾਅਦ ਵੀ ਇਸ ਕਾਰ ਨੇ ਆਪਣੀ ਪਕੜ ਮਜ਼ਬੂਤ ਬਣਾਈ ਹੋਈ ਹੈ।

ਹੋਂਡਾ ਨੇ ਸਾਲ 2017 'ਚ ਸਿਟੀ ਸੇਡਾਨ ਦੀ 62,573 ਮਾਡਲ ਵੇਚੇ। ਉੱਥੇ ਹੀ ਮਾਰੂਤੀ ਸੁਜ਼ੂਕੀ 47,114 ਸਿਆਜ਼ ਮਾਡਲ ਹੀ ਵੇਚ ਸਕੀ। ਤੀਜੇ ਨੰਬਰ 'ਤੇ ਹੁੰਡਈ ਵਰਨਾ ਰਹੀ। ਨਵੀਂ ਹੁੰਡਈ ਵਰਨਾ ਅਗਸਤ 2017 'ਚ ਲਾਂਚ ਕੀਤੀ ਗਈ ਸੀ। ਇਹ ਤੇਜ਼ੀ ਨਾਲ ਬਾਜ਼ਾਰ 'ਚ ਪਕੜ ਬਣਾ ਰਹੀ ਹੈ। ਹਾਲਾਂਕਿ ਇਹ ਹੋਂਡਾ ਸਿਟੀ ਨੂੰ ਪਿੱਛੇ ਛੱਡਣ 'ਚ ਨਾਕਾਮ ਰਹੀ ਹੈ।

ਹੋਡਾਂ ਸਿਟੀ ਦੀ ਹਰ ਮਹੀਨੇ ਔਸਤ 4,000 ਮਾਡਲ ਵਿਕਦੇ ਹਨ। ਇਕੱਲੇ ਦਸੰਬਰ 'ਚ ਹੀ ਇਸ ਦੇ 4300 ਮਾਡਲ ਵਿਕੇ। ਫਰਵਰੀ 2017 'ਚ ਕੰਪਨੀ ਨੇ ਹੋਂਡਾ ਸਿਟੀ ਦੇ ਫੀਚਰਜ਼ ਅਤੇ ਲੁਕ ਨੂੰ ਅਪਡੇਟ ਕੀਤਾ ਸੀ। ਹੋਡਾਂ ਸਿਟੀ 'ਚ 1.5 ਲੀਟਰ ਪੈਟਰੋਲ ਇੰਜਣ ਮਿਲਦਾ ਹੈ, ਜੋ 117 ਬੀ. ਐੱਚ. ਪੀ. ਦੀ ਪਾਵਰ ਅਤੇ 145 ਐੱਨ. ਐੱਮ. ਦਾ ਟਾਰਕ ਜੈਨਰੇਟ ਕਰਦਾ ਹੈ। ਇਹ ਕਾਰ 18 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦਿੰਦੀ ਹੈ। ਕਾਰ ਦੀ ਕੀਮਤ 10 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।