ਪਹਿਲੀ ਛਿਮਾਹੀ ’ਚ ਦਿੱਲੀ-NCR ’ਚ ਘਰਾਂ ਦੀ ਵਿਕਰੀ ਹੋਈ ਢਾਈ ਗੁਣਾ

07/10/2022 8:33:23 PM

ਨਵੀਂ ਦਿੱਲੀ- ਚਾਲੂ ਵਿੱਤੀ ਸਾਲ ਦੀ ਪਹਿਲੀ ਜਨਵਰੀ-ਜੂਨ ਦੀ ਛਿਮਾਹੀ ਦੇ ਦੌਰਾਨ ਦਿੱਲੀ-ਐੱਨ.ਸੀ.ਆਰ. ’ਚ ਘਰਾਂ ਦੀ ਵਿਕਰੀ ਸਾਲਾਨਾ ਆਧਾਰ ’ਤੇ ਢਾਈ ਗੁਣਾ ਹੋ ਗਈ ਹੈ। ਇਸ ਦੌਰਾਨ ਆਵਾਸ ਕੀਮਤਾਂ ’ਚ ਕਰੀਬ 7 ਫੀਸਦੀ ਦਾ ਵਾਧਾ ਹੋਇਆ ਹੈ। ਜਾਇਦਾਦ ਸਲਾਹਕਾਰ ਨਾਈਟ ਫ੍ਰੈਂਕ ਇੰਡੀਆ ਦੀ ਰਿਪੋਰਟ ’ਚ ਇਕ ਜਾਣਕਾਰੀ ਦਿੱਤੀ ਗਈ ਹੈ। ਵਿਕਰੀ ਵਧਣ ਦੀ ਮੁੱਖ ਵਜ੍ਹਾ ਮੰਗ ’ਚ ਸੁਧਾਰ ਹੈ।

ਇਹ ਵੀ ਪੜ੍ਹੋ :ਯੂਕ੍ਰੇਨ ’ਚ ਅਪਾਰਟਮੈਂਟ ’ਤੇ ਰਾਕੇਟ ਨਾਲ ਹਮਲਾ, 15 ਦੀ ਮੌਤ

ਨਾਈਟ ਫ੍ਰੈਂਕ ਦੀ ਰਿਪੋਰਟ ‘ਭਾਰਤੀ ਰਿਅਲ ਅਸਟੇਟ : ਰਿਹਾਇਸ਼ੀ ਅਤੇ ਦਫਤਰੀ ਬਾਜ਼ਾਰ ਪਹਿਲੀ ਛਿਮਾਹੀ-2022’ 'ਚ ਕਿਹਾ ਗਿਆ ਹੈ ਕਿ ਇਸ ਸਾਲ ਦੀ ਪਹਿਲੀ ਜਨਵਰੀ-ਜੂਨ ਦੀ ਛਿਮਾਹੀ ’ਚ ਦਿੱਲੀ-ਐੱਨ.ਸੀ.ਆਰ. ’ਚ ਰਿਹਾਇਸ਼ੀ ਜਾਇਦਾਦਾਂ ਦੀ ਵਿਕਰੀ ਢਾਈ ਗੁਣਾ ਹੋ ਕੇ 29,101 ਇਕਾਈ ’ਤੇ ਪਹੁੰਚ ਗਈ। 2021 ਦੀ ਬਰਾਬਰ ਮਿਆਦ ’ਚ ਰਿਹਾਇਸ਼ੀ ਇਕਾਈਆਂ ਦੀ ਵਿਕਰੀ 11,474 ਇਕਾਈ ਰਹੀ ਸੀ।

ਇਹ ਵੀ ਪੜ੍ਹੋ : ENG v IND : ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ

ਰਿਪੋਰਟ ’ਚ ਦੱਸਿਆ ਗਿਆ ਹੈ ਕਿ ਸਾਲਾਨਾ ਆਧਾਰ ’ਤੇ ਇਸ ਮਿਆਦ ’ਚ ਘਰਾਂ ਦੀਆਂ ਕੀਮਤਾਂ 7 ਫੀਸਦੀ ਵਧ ਕੇ 4,437 ਰੁਪਏ ਪ੍ਰਤੀ ਵਰਗ ਫੁੱਟ ਹੋ ਗਏ। ਉਥੇ ਹੀ ਬਿਨਾਂ ਵਿਕਰੀ ਰਿਹਾਇਸ਼ੀ ਜਾਇਦਾਦਾਂ 6 ਫੀਸਦੀ ਘੱਟ ਕੇ 95,811 ਇਕਾਈ ਰਹਿ ਗਈ। ਦਿੱਲੀ-ਐੱਨ.ਸੀ.ਆਰ. ਦੇ ਦਫਤਰ ਬਾਜ਼ਾਰ ਦੇ ਬਾਰੇ ’ਚ ਨਾਈਟ ਫ੍ਰੈਂਕ ਨੇ ਕਿਹਾ ਕਿ ਪਹਿਲੀ ਛਿਮਾਹੀ ’ਚ ਪੱਟੇ ’ਤੇ ਦਫਤਰ ਦੀ ਜਗ੍ਹਾ ਦੀ ਮੰਗ 69 ਫੀਸਦੀ ਵਧਾ ਕੇ 41 ਲੱਖ ਵਰਗ ਫੁੱਟ ’ਤੇ ਪਹੁੰਚ ਗਈ, ਜੋ ਇਸ ਤੋਂ ਪਿਛਲੇ ਸਾਲ ਦੀ ਬਰਾਬਰ ਮਿਆਦ ’ਚ 24 ਲੱਖ ਵਰਗ ਫੁੱਟ ਸੀ।

ਇਹ ਵੀ ਪੜ੍ਹੋ : ਜਾਨਸਨ ਦੇ ਅਹੁਦਾ ਛੱਡਣ ਨਾਲ ਯੂਰਪੀਅਨ ਯੂਨੀਅਨ ਲਈ ਜ਼ਿਆਦਾ ਬਦਲਾਅ ਨਹੀਂ ਹੋਵੇਗਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Karan Kumar

This news is Content Editor Karan Kumar