ਦਿੱਲੀ ''ਚ ਪਹਿਲੀ ਤਿਮਾਹੀ ''ਚ ਮਕਾਨਾਂ ਦੀ ਵਿਕਰੀ 23 ਫ਼ੀਸਦੀ ਵਧੀ

07/16/2018 2:06:01 AM

ਨਵੀਂ ਦਿੱਲੀ— ਅਜਿਹਾ ਲੱਗਦਾ ਹੈ ਕਿ ਨੋਟਬੰਦੀ ਤੋਂ ਪ੍ਰਭਾਵਿਤ ਮਕਾਨਾਂ ਦੀ ਮੰਗ ਹੁਣ ਰਾਸ਼ਟਰੀ ਰਾਜਧਾਨੀ ਖੇਤਰ 'ਚ ਸੁਧਰ ਰਹੀ ਹੈ। ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਖੇਤਰ 'ਚ ਮਕਾਨਾਂ ਦੀ ਵਿਕਰੀ ਇਸ ਤੋਂ ਪਿਛਲੀ ਤਿਮਾਹੀ ਦੇ ਮੁਕਾਬਲੇ 23 ਫ਼ੀਸਦੀ ਵਧ ਕੇ 11,150 ਇਕਾਈ ਰਹੀ। ਜਾਇਦਾਦ ਬਾਰੇ ਸਲਾਹ ਦੇਣ ਵਾਲੀ ਕੰਪਨੀ ਐਨਾਰਾਕ ਨੇ ਆਪਣੀ ਤਾਜ਼ਾ ਰਿਪੋਰਟ 'ਚ ਕਿਹਾ ਕਿ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ 'ਚ ਮਾਰਚ ਤਿਮਾਹੀ ਦੌਰਾਨ ਮਕਾਨਾਂ ਦੀ ਵਿਕਰੀ 9100 ਇਕਾਈਆਂ ਰਹੀ ਹੈ। ਹਾਲਾਂਕਿ ਇਹ ਪਿਛਲੇ ਸਾਲ ਦੀ ਇਸੇ ਤਿਮਾਹੀ 'ਚ 11,450 ਇਕਾਈ ਤੋਂ ਘੱਟ ਹੈ। ਐਨਾਰਾਕ 'ਚ ਜਾਇਦਾਦ ਸਲਾਹਕਾਰ ਅਨੁਜ ਪੁਰੀ ਨੇ ਕਿਹਾ ਕਿ ਦੇਸ਼ ਦੇ 7 ਪ੍ਰਮੁੱਖ ਸ਼ਹਿਰਾਂ 'ਚ ਮਕਾਨਾਂ ਦੀ ਵਿਕਰੀ ਜਨਵਰੀ-ਮਾਰਚ, 2018 ਦੇ ਮੁਕਾਬਲੇ ਅਪ੍ਰੈਲ-ਜੂਨ 'ਚ 24 ਫ਼ੀਸਦੀ ਵਧੀ। ਇਹ ਇਸ ਗੱਲ ਦੀ ਗਵਾਹ ਹੈ ਕਿ ਮਕਾਨ ਖਰੀਦਦਾਰ ਹੁਣ ਬਾਜ਼ਾਰ 'ਚ ਆਉਣ ਲੱਗੇ ਹਨ।