ਸਭ ਤੋਂ ਅਮੀਰ ਬ੍ਰਿਟੀਸ਼ ਦਾ ਤਾਜ ਫਿਰ ਹਿੰਦੁਜਾ ਭਰਾਵਾਂ ਦੇ ਨਾਂ

05/13/2019 1:17:57 AM

ਨਵੀਂ ਦਿੱਲੀ— ਵਾਹਨ ਤੇ ਤੇਲ ਅਤੇ ਗੈਸ ਸਮੇਤ ਕਈ ਖੇਤਰਾਂ 'ਚ ਕਾਰੋਬਾਰ ਕਰਨ ਵਾਲੇ ਹਿੰਦੁਜਾ ਸਮੂਹ ਦੇ ਮਾਲਿਕ ਤੇ ਹਿੰਦੁਜਾ ਭਰਾ ਦੇ ਨਾਂ ਨਾਲ ਮਸ਼ਹੂਰ ਗੋਪੀਚੰਦ ਅਤੇ ਸ਼੍ਰੀਚੰਦ ਨੇ ਇਕ ਵਾਰ ਫਿਰ ਸਭ ਤੋਂ ਅਮੀਰ ਬ੍ਰਿਟੀਸ਼ ਦਾ ਤਾਜ ਆਪਣੇ ਨਾਂ ਕਰ ਲਿਆ ਹੈ।
'ਸੰਡੇ ਟਾਈਮਸ' ਵੱਲੋਂ ਅੱਜ ਜਾਰੀ ਸਭ ਤੋਂ ਅਮੀਰ ਬ੍ਰਿਟੀਸ਼ ਦੀ ਸੂਚੀ 'ਚ ਹਿੰਦੁਜਾ ਭਰਾ ਫਿਰ ਪਹਿਲੇ ਸਥਾਨ 'ਤੇ ਪਹੁੰਚ ਗਏ ਹਨ। ਸਾਲ 2018 ਦੀ ਸੂਚੀ 'ਚ ਬ੍ਰਿਟੇਨ ਦੇ ਉਦਯੋਗਪਤੀ ਸਰ ਜਿਮ ਰੈਟਕਲੀਫ ਹਿੰਦੁਜਾ ਭਰਾਵਾਂ ਨੂੰ ਪਛਾੜ ਕੇ ਪਹਿਲੇ ਸਥਾਨ 'ਤੇ ਕਾਬਜ਼ ਹੋਏ ਸਨ। ਇਸ ਵਾਰ ਦੀ ਸੂਚੀ 'ਚ ਹਿੰਦੁਜਾ ਭਰਾਵਾਂ ਨੇ ਉਨ੍ਹਾਂ ਨੂੰ ਕਾਫੀ ਪਿੱਛੇ ਕਰ ਦਿੱਤਾ ਅਤੇ ਉਹ ਤੀਜੇ ਸਥਾਨ 'ਤੇ ਆ ਗਏ। ਸਰ ਰੈਟਕਲੀਫ ਦੀ ਜਾਇਦਾਦ ਪਿਛਲੇ ਸਾਲ ਦੇ ਮੁਕਾਬਲੇ ਕਰੀਬ 3 ਅਰਬ ਪੌਂਡ ਘੱਟ ਹੋਈ ਹੈ।


ਹਿੰਦੁਜਾ ਭਰਾ ਇਸ ਤੋਂ ਪਹਿਲਾਂ ਸਾਲ 2014 ਅਤੇ ਸਾਲ 2017 'ਚ ਇਸ ਸੂਚੀ 'ਚ ਅੱਵਲ ਸਥਾਨ 'ਤੇ ਰਹੇ ਸਨ। ਹਿੰਦੁਜਾ ਭਰਾਵਾਂ ਦੀ ਜਾਇਦਾਦ ਪਿਛਲੇ ਸਾਲ ਤੋਂ 1.36 ਅਰਬ ਪੌਂਡ ਵਧ ਕੇ 22 ਅਰਬ ਪੌਂਡ ਹੋ ਗਈ। ਇਸ ਸਾਲ ਦੂਜੇ ਸਥਾਨ 'ਤੇ ਰਿਊਬੇਨ ਭਰਾ ਹਨ। ਡੇਵਿਡ ਅਤੇ ਸਾਈਮਨ ਰਿਊਮੇਨ ਪ੍ਰਾਪਰਟੀ ਦੇ ਕਾਰੋਬਾਰ ਨਾਲ ਜੁੜੇ ਹਨ ਅਤੇ ਉਨ੍ਹਾਂ ਦੀ ਕੁਲ ਜਾਇਦਾਦ 18.66 ਅਰਬ ਪੌਂਡ ਹੈ।
ਚੌਥੇ ਸਥਾਨ 'ਤੇ ਸਰ ਲੇਨ ਬਲਾਵਤਨਿਕ ਹਨ, ਜਿਨ੍ਹਾਂ ਦੀ ਜਾਇਦਾਦ 14.8 ਅਰਬ ਪੌਂਡ ਹੈ। ਇਸ ਸੂਚੀ 'ਚ ਬ੍ਰਿਟੇਨ ਦੇ ਸਭ ਤੋਂ ਅਮੀਰ 1,000 ਵਿਅਕਤੀਆਂ ਦਾ ਨਾਂ ਸ਼ਾਮਲ ਹੈ।

satpal klair

This news is Content Editor satpal klair