ਹੀਰੋ ਦੀ ਬਾਈਕ ਖਰੀਦਣ ਵਾਲੇ ਹੋ ਤਾਂ ਹੁਣ ਢਿੱਲੀ ਹੋਵੇਗੀ ਤੁਹਾਡੀ ਜੇਬ

08/22/2020 10:41:58 PM

ਨਵੀਂ ਦਿੱਲੀ— ਹੀਰੋ ਮੋਟੋਕਾਰਪ ਨੇ ਲਗਭਗ ਸਾਰੇ ਮੋਟਰਸਾਈਕਲਾਂ ਤੇ ਸਕੂਟਰਾਂ ਦੀ ਕੀਮਤ 'ਚ ਵਾਧਾ ਕਰਨਾ ਸ਼ੁਰੂ ਕਰ ਦਿੱਤਾ ਹੈ।

ਕੰਪਨੀ ਨੇ ਸਭ ਤੋਂ ਕਿਫਾਇਤੀ ਮੋਟਰਸਾਈਕਲ ਹੀਰੋ ਐੱਚ. ਐੱਫ. ਡੀਲਕਸ ਦੀ ਕੀਮਤ ਵਧਾ ਦਿੱਤੀ ਹੈ। ਹੁਣ ਇਸ ਦੇ ਬੇਸ ਮਾਡਲ ਦੀ ਕੀਮਤ 48,000 ਰੁਪਏ ਹੋ ਗਈ ਹੈ, ਜੋ ਪਹਿਲਾਂ 46,800 ਰੁਪਏ ਸੀ, ਯਾਨੀ ਬੇਸ ਮਾਡਲ ਦੀ ਕੀਮਤ 1,200 ਰੁਪਏ ਵਧਾਈ ਗਈ ਹੈ।

ਉੱਥੇ ਹੀ, ਇਸ ਤੋਂ ਉਪਰਲੇ ਅਲੋਇ ਵ੍ਹੀਲਸ ਵਾਲੇ ਮਾਡਲ ਦੀ ਕੀਮਤ 49,000 ਰੁਪਏ ਹੋ ਗਈ ਹੈ, ਜਦੋਂ ਕਿ ਸੈਲਫ-ਸਟਾਰਟ ਵਾਲੇ ਅਲੋਇ ਵ੍ਹੀਲਸ ਮਾਡਲ ਦੀ ਕੀਮਤ 57,175 ਰੁਪਏ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬਲੈਕ ਮਾਡਲ ਦੀ ਕੀਮਤ ਹੁਣ 57,300 ਰੁਪਏ ਹੋ ਗਈ ਹੈ। i3S ਨਾਲ ਟਾਪ ਮਾਡਲ ਦੀ ਕੀਮਤ ਵੱਧ ਕੇ 58,500 ਰੁਪਏ ਹੋ ਗਈ ਹੈ।
ਹੀਰੋ ਨੇ ਮਾਡਲਾਂ ਦੀ ਕੀਮਤ ਵਧਾਉਣ ਤੋਂ ਪਹਿਲਾਂ ਇਨ੍ਹਾਂ 'ਚ ਨਾ ਤੋਂ ਕੋਈ ਫੀਚਰ ਜੋੜੇ ਹਨ ਅਤੇ ਨਾ ਹੀ ਕੋਈ ਹਟਾਏ ਹਨ। ਹਾਲਾਂਕਿ, ਕੀਮਤਾਂ 'ਚ ਵਾਧਾ ਹੋਣ ਨਾਲ ਤੁਹਾਡੀ ਡ੍ਰੀਮ ਬਾਈਕ ਮਹਿੰਗੀ ਹੋ ਗਈ ਹੈ।

Sanjeev

This news is Content Editor Sanjeev