ਹੀਰੋ ਮੋਟੋਕਾਰਪ ਨੇ ਇਲੈਕਟ੍ਰਿਕ ਸਕੂਟਰ ਇੰਡਸਟਰੀ ’ਚ ਰੱਖਿਆ ਕਦਮ, ਭਾਰਤ ’ਚ ਲਾਂਚ ਕੀਤਾ ਪਹਿਲਾ ਸਕੂਟਰ

10/07/2022 8:51:12 PM

ਆਟੋ ਡੈਸਕ : ਭਾਰਤ ’ਚ ਇਲੈਕਟ੍ਰਿਕ ਵਾਹਨਾਂ ਦਾ ਬਾਜ਼ਾਰ ਤੇਜ਼ੀ ਨਾਲ ਵਧ ਰਿਹਾ ਹੈ। ਇਲੈਕਟ੍ਰਿਕ ਵਾਹਨਾਂ ਦੀ ਵਧਦੀ ਮੰਗ ਨੂੰ ਵੇਖਦਿਆਂ ਇਸ ਦੇ ਉਤਪਾਦਕਾਂ ਦੇ ਨਾਵਾਂ ਦੀ ਸੂਚੀ ’ਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਹੀਰੋ ਮੋਟੋਕਾਰਪ ਨੇ ਵੀ ਭਾਰਤ ਵਿਚ ਪਹਿਲਾ ਇਲੈਕਟ੍ਰਿਕ ਸਕੂਟਰ ਲਾਂਚ ਕਰ ਇਸ ਸੂਚੀ ’ਚ ਆਪਣਾ ਨਾਂ ਦਰਜ ਕਰਵਾ ਲਿਆ ਹੈ।

ਇਹ ਵੀ ਪੜ੍ਹੋ - ਭਾਰਤ ਆ ਰਹੀ ਪਹਿਲੀ Flex Fuel ਨਾਲ ਚੱਲਣ ਵਾਲੀ ਕਾਰ, 28 ਸਤੰਬਰ ਨੂੰ ਹੋ ਸਕਦੀ ਹੈ ਪੇਸ਼

ਕੰਪਨੀ ਵੱਲੋਂ ਭਾਰਤ ਵਿਚ ਹੀਰੋ ਵਿਡਾ ਵੀ1 ਲਾਂਚ ਕਰ ਦਿੱਤਾ ਗਿਆ ਹੈ। ਇਸ ਨੂੰ ਤਾਈਵਾਨ ਦੀ ਕੰਪਨੀ ਗੋਗੋਰੋ ਦੇ ਨਾਲ ਰਲ਼ ਕੇ ਤਿਆਰ ਕੀਤਾ ਗਿਆ ਹੈ। ਇਹ ਇਲੈਕਟ੍ਰਿਕ ਸਕੂਟਰ ਦੋ ਵੇਰੀਐਂਟ ’ਚ ਉਪਲਬਧ ਹੈ। ਪ੍ਰੋ ਵੇਰੀਐਂਟ ਦੀ ਕੀਮਤ 1.45 ਲੱਖ ਰੁਪਏ ਅਤੇ ਪਲੱਸ ਵੇਰੀਐਂਟ ਦੀ ਕੀਮਤ 1.59 ਲੱਖ ਰੁਪਏ ਨਿਰਧਾਰਿਤ ਕੀਤੀ ਗਈ ਹੈ। ਦੋਹਾਂ ਵੇਰੀਐਂਟਸ ’ਚ ਤਿੰਨ ਰਾਈਡਿੰਗ ਮੋਡ - ਈਕੋ, ਰਾਈਟ ਅਤੇ ਸਪੋਰਟਸ ਮਿਲਦੇ ਹਨ। ਇਨ੍ਹਾਂ ਵਿਚ ਸਵੈਪੇਬਲ ਬੈਟਰੀ ਹੈ, ਜਿਸ ਨੂੰ ਆਰਾਮ ਨਾਲ ਚਾਰਜ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ - Kinetic Green ਨੇ ਭਾਰਤ ’ਚ ਲਾਂਚ ਕੀਤਾ ਨਵਾਂ ਇਲੈਕਟ੍ਰਿਕ ਸਕੂਟਰ, ਕੀਮਤ 85 ਹਜ਼ਾਰ ਰੁਪਏ ਤੋਂ ਸ਼ੁਰੂ

ਨਵੇਂ ਇਲੈਕਟ੍ਰੀਕਲ ਸਕੂਟਰਾਂ ਵਿਚ ਓਵਰ ਦਿ ਏਅਰ ਅਪਡੇਟਸ, 7 ਇੰਚ ਦਾ ਟੱਚਸਕ੍ਰੀਨ, ਕੀਲੈੱਸ ਕੰਟਰੋਲ, ਕਰੂਜ਼ ਕੰਟਰੋਲ, ਐੱਸਓਐੱਸ ਅਲਰਟ ਜਿਹੇ ਫੀਚਰ ਦਿੱਤੇ ਗਏ ਹਨ। ਇਲੈਕਟ੍ਰਿਕ ਸਕੂਟਰਾਂ ਦੇ ਨਾਲ ਹੀ ਕੰਪਨੀ ਵੱਲੋਂ ਇਲੈਕਟ੍ਰਿਕ ਚਾਰਜਿੰਗ ਨੈੱਟਵਰਕ ਦੀ ਵੀ ਸ਼ੁਰੂਆਤ ਕੀਤੀ ਗਈ ਹੈ। 
3 ਸਕਿੰਟਾਂ ’ਚ ਫੜ ਸਕਦਾ ਹੈ 40 ਕਿ. ਮੀ./ਘੰਟਾ ਦੀ ਰਫਤਾਰ
ਕੰਪਨੀ ਦਾ ਕਹਿਣਾ ਹੈ ਕਿ ਇਹ ਇਲੈਕਟ੍ਰਿਕ ਸਕੂਟਰ ਤਕਰੀਬਨ 3 ਸਕਿੰਟਾਂ ਵਿਚ 0 ਤੋਂ 40 ਕਿ.ਮੀ. ਪ੍ਰਤੀ ਘੰਟੇ ਦੀ ਰਫਤਾਰ ਫੜ ਸਕਦੇ ਹਨ। ਹੀਰੋ ਵਿਡਾ ਵੀ1 ਪ੍ਰੋ  ਇਹ ਰਫਤਾਰ 3.2 ਸਕਿੰਟਾਂ ’ਚ, ਜਦਕਿ ਪਲੱਸ ਵੇਰੀਐਂਟ 3.4 ਸਕਿੰਟਾਂ ਵਿਚ ਇਸ ਰਫਤਾਰ ’ਤੇ ਪਹੁੰਚ ਸਕਦੇ ਹਨ। ਇਨ੍ਹਾਂ ਦੀ ਵੱਧ ਤੋਂ ਵੱਧ ਰਫਤਾਰ 80 ਕਿ.ਮੀ. ਪ੍ਰਤੀ ਘੰਟੇ ਤਕ ਹੈ। ਪ੍ਰੋ ਵੇਰੀਐਂਟ ਇਕ ਵਾਰ ਪੂਰਾ ਚਾਰਜ ਹੋਣ ’ਤੇ 165 ਕਿਲੋਮੀਟਰ, ਜਦਕਿ ਪਲੱਸ ਵੇਰੀਐਂਟ 143 ਕਿੱਲੋਮੀਟਰ ਦੂਰੀ ਤਕ ਚੱਲ ਸਕਦਾ ਹੈ। 
10 ਅਕਤੂਬਰ ਤੋਂ ਸ਼ੁਰੂ ਹੋਵੇਗੀ ਬੁਕਿੰਗ
ਕੰਪਨੀ ਵੱਲੋਂ 10 ਅਕਤੂਬਰ ਤੋਂ ਵਿਡਾ ਵੀ1 ਦੀ ਬੁਕਿੰਗ ਸ਼ੁਰੂ ਕੀਤੀ ਜਾਵੇਗੀ। ਇਸ ਲਈ ਤੁਹਾਨੂੰ 4,999 ਰੁਪਏ ਦੇਣੇ ਪੈਣਗੇ।  ਫਿਲਹਾਲ ਇਹ ਸਿਰਫ ਦਿੱਲੀ, ਜੈਪੁਰ ਅਤੇ ਬੈਂਗਲੁਰੂ ’ਚ ਉਪਲੱਬਧ ਹੋਵੇਗਾ ਅਤੇ ਬਾਕੀ ਸੂਬਿਆਂ ਦੇ ਲੋਕਾਂ ਨੂੰ ਥੋੜ੍ਹਾ ਇੰਤਜ਼ਾਰ ਕਰਨਾ ਪਵੇਗਾ। ਗਾਹਕਾਂ ਲਈ ਘੱਟ ਵਿਆਜ ਦਰ ’ਤੇ ਫਾਈਨਾਂਸ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਨਾਲ ਹੀ ਬਾਇਬੈਕ ਅਸ਼ੋਰੈਂਸ ਦੇ ਤਹਿਤ 16 ਤੋਂ 18 ਮਹੀਨੇ ਬਾਅਦ ਕੰਪਨੀ ਨੂੰ ਇਸ ਦੀ 70 ਫੀਸਦੀ ਕੀਮਤ ਲੈ ਕੇ ਸਕੂਟਰ ਵਾਪਸ ਵੀ ਦਿੱਤਾ ਜਾ ਸਕਦਾ ਹੈ।

Anuradha

This news is Content Editor Anuradha