ਹੀਰੋ ਗਰੁੱਪ ਨੇ ਵਧਾਇਆ ਦੇਸ਼ ਦਾ ਮਾਣ, ਹੁਣ ਵਿਦੇਸ਼ਾਂ 'ਚ ਝੰਡੇ ਗੱਡਣ ਦੀ ਤਿਆਰੀ 'ਚ

11/21/2020 6:12:22 PM

ਨਵੀਂ ਦਿੱਲੀ — ਕੋਰੋਨਾ ਆਫ਼ਤ ਦੇ ਬਾਅਦ ਹੋਏ ਨੁਕਸਾਨ ਦੀ ਭਰਪਾਈ ਲਈ ਹੁਣ ਕੰਪਨੀਆਂ ਤੇਜ਼ੀ ਨਾਲ ਕਾਰੋਬਾਰ ਦੇ ਵਿਸਥਾਰ ਦੀ ਯੋਜਨਾ ਬਣਾ ਰਹੀਆਂ ਹਨ। ਹੀਰੋ ਸਾਈਕਲ ਗਰੁੱਪ ਨੇ ਵੀ ਵਿਦੇਸ਼ੀ ਬਾਜ਼ਾਰ ਵੱਲ ਰੁਖ਼ ਕੀਤਾ ਹੈ। ਕੰਪਨੀ ਆਪਣੇ ਉਤਪਾਦਾਂ ਦੀ ਵਿਕਰੀ ਵਧਾਉਣ ਲਈ ਆਗਾਮੀ ਦੋ ਸਾਲਾਂ ਵਿਚ ਨਵੇਂ ਬਾਜ਼ਾਰਾਂ ਦੀ ਭਾਲ ਕਰੇਗੀ ਅਤੇ ਵਿਕਰੀ ਵਧਾਉਣ ਵੱਲ ਧਿਆਨ ਕੇਂਦਰਿਤ ਕਰੇਗੀ। ਇਸ ਟੀਚੇ ਨੂੰ ਹਾਸਲ ਕਰਨ ਲਈ ਕੰਪਨੀ ਨੇ ਗਲੋਬਲ ਬਾਜ਼ਾਰ ਵਿਚ ਇਕ ਹਜ਼ਾਰ ਕਰੋੜ ਰੁਪਏ ਵਾਧੂ ਇਕੱਠੇ ਕਰਨ ਦਾ ਟੀਚਾ ਰੱਖਿਆ ਹੈ। ਸਾਲ 2024 'ਚ ਵਪਾਰ ਨੂੰ ਤਿੰਨ ਗੁਣਾ ਵਧਾਉਣ ਦਾ ਟੀਚਾ ਰੱਖਿਆ ਗਿਆ ਹੈ।

ਕੰਪਨੀ ਨੇ ਤਾਲਾਬੰਦੀ ਦੌਰਾਨ ਗਲੋਬਲ ਬਾਜ਼ਾਰਾਂ ਵਿਚ ਭਾਰੀ ਵਿਕਰੀ ਕੀਤੀ ਸੀ। ਇਸ ਦੇ ਬਾਅਦ ਤੋਂ ਹੀ ਗਰੁੱਪ ਦਾ ਫੋਕਸ ਘਰੇਲੂ ਬਾਜ਼ਾਰ ਦੇ ਨਾਲ-ਨਾਲ ਗਲੋਬਲ ਬਾਜ਼ਾਰ 'ਤੇ ਵੀ ਹੈ। ਹੀਰੋ ਮੋਟਰ ਕੰਪਨੀ ਇਸ ਸਮੇਂ ਸਾਈਕਲ, ਆਟੋ , ਇੰਜੀਨੀਅਰਿੰਗ, ਲਗਜ਼ਰੀ ਲਾਈਫ਼ ਸਟਾਈਲ ਨਾਲ ਜੁੜੀਆਂ ਵਸਤੂਆਂ ਅਤੇ ਹਾਸਪਿਟੈਲਿਟੀ ਵੱਲ ਫੋਕਸ ਕਰ ਰਹੀ ਹੈ। ਕੰਪਨੀ ਦੇ ਸੀ.ਐਮ.ਡੀ. ਪੰਕਜ ਮੁੰਜਾਲ ਨੇ ਕਿਹਾ ਕਿ ਪੂਰੀ ਦੁਨੀਆ 'ਚ ਸਾਈਕਲ, ਈ-ਬਾਈਕ ਅਤੇ ਆਟੋਮੋਟਿਵ ਕੰਪੋਨੈਂਟਸ ਦੀ ਮੰਗ ਵਧੀ ਹੈ। ਇਸ ਲਈ ਕੰਪਨੀ ਯੂਰਪੀ ਅਤੇ ਅਮਰੀਕੀ ਬਾਜ਼ਾਰ 'ਚ ਗ੍ਰੋਥ ਕਰੇਗੀ। ਕੰਪਨੀ 'ਚ ਹੀਰੋ ਸਾਈਕਲ, ਐਵੋਸੇਟ ਸਪੋਰਟਸ(ਯੂ.ਕੇ.) , ਬੀ.ਐਸ.ਐਚ.(ਸ਼੍ਰੀਲੰਕਾ), ਫਾਇਰਫਾਕਸ, ਸਪਰ ਅਤੇ ਆਟੋਮੋਟਿਵ ਕੰਪੋਨੈਂਟ ਮੈਨੁਫੈਕਚਰਰ ਹੀਰੋ ਮੋਟਰਸ ਬ੍ਰਾਂਡ ਸ਼ਾਮਲ ਹਨ।

ਇਹ ਵੀ ਪੜ੍ਹੋ : ਰੇਮੇਡੀਸਵਿਰ ਦਵਾਈ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਨਹੀਂ ਵਰਤੀ ਜਾਣੀ ਚਾਹੀਦੀ : WHO

ਕੰਪਨੀ ਨੇ ਯੂਰਪ ਵਿਚ ਵੀ ਵਿਸਥਾਰ ਕੀਤਾ ਹੈ। ਇਸ ਦੇ ਨਾਲ ਹੀ ਭਾਰਤ ਵਿਚ ਇਕਾਈਆਂ ਨੂੰ ਵੀ ਅਪਗ੍ਰੇਡ ਕੀਤਾ ਜਾ ਰਿਹਾ ਹੈ। ਇਸ ਲਈ ਲੁਧਿਆਣੇ ਵਿਚ ਸਾਈਕਲ ਵੈਲੀ 'ਚ ਉਤਪਾਦਨ ਦੀ ਸਮਰੱਥਾ ਨੂੰ ਵਧਾ ਕੇ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਗੁਣਵੱਤਾ ਸਾਈਕਲ ਅਤੇ ਈ-ਬਾਈਕ ਬਣਾਉਣ ਦੀ ਸਮਰੱਥਾ 'ਚ ਸੁਧਾਰ ਕੀਤਾ ਹੈ।

ਇਹ ਵੀ ਪੜ੍ਹੋ : ਦਸੰਬਰ ਤੋਂ ਤੁਹਾਡਾ ਬੈਂਕ ਬਦਲੇਗਾ ਪੈਸੇ ਦੇ ਲੈਣ-ਦੇਣ ਨਾਲ ਜੁੜਿਆ ਇਹ ਨਿਯਮ

ਵਿਦੇਸ਼ੀ ਕੰਪਨੀਆਂ ਦੀ ਕੀਤੀ ਪ੍ਰਾਪਤੀ

ਕੰਪਨੀ ਨੇ ਲੁਧਿਆਣਾ ਅਤੇ ਗੁੜਗਾਂਵ 'ਚ ਇਕਾਈਆਂ ਦੇ ਨਾਲ-ਨਾਲ ਗਲੋਬਲ ਬਾਜ਼ਾਰਾਂ 'ਚ ਵੀ ਕੁਝ ਕੰਪਨੀਆਂ ਦੀ ਪ੍ਰਾਪਤੀ ਕੀਤੀ ਹੈ। ਸ਼੍ਰੀਲੰਕਾ 'ਚ ਬੀ.ਐਚ.ਐਸ. ਕੰਪਨੀ ਦੀ ਪ੍ਰਾਪਤੀ ਕਰਕੇ ਹਾਈਐਂਡ ਸਾਈਕਲਾਂ ਦਾ ਨਿਰਮਾਣ ਸ਼ੁਰੂ ਕੀਤਾ ਹੈ। ਜਰਮਨੀ ਦੀ ਕੰਪਨੀ ਐਚ.ਐਨ.ਐਫ. 'ਚ 49 ਫ਼ੀਸਦੀ ਹਿੱਸੇਦਾਰੀ ਲੈ ਕੇ ਇਲੈਕਟ੍ਰਿਕ ਬਾਈਕ 'ਤੇ ਫੋਕਸ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : Johnson&Johnson ਨੂੰ ਇਕ ਹੋਰ ਝਟਕਾ : ਕੰਪਨੀ 'ਤੇ ਲੱਗਾ 120 ਮਿਲੀਅਨ ਡਾਲਰ ਦਾ ਜੁਰਮਾਨਾ

Harinder Kaur

This news is Content Editor Harinder Kaur