ਹੀਰੋ ਇਲੈਕਟ੍ਰਿਕ ਨੇ 700 ਕਰੋਡ਼ ਰੁਪਏ ਦੇ ਨਿਵੇਸ਼ ਨੂੰ ਇਕ ਸਾਲ ਲਈ ਟਾਲਿਆ

01/02/2020 12:41:58 AM

ਨਵੀਂ ਦਿੱਲੀ  (ਭਾਸ਼ਾ)-ਦੇਸ਼ ਦੀ ਪ੍ਰਮੁੱਖ ਇਲੈਕਟ੍ਰਿਕ ਦੋਪਹੀਆ ਵਾਹਨ ਕੰਪਨੀ ਹੀਰੋ ਇਲੈਕਟ੍ਰਿਕ ਨੇ ਆਪਣੀ 700 ਕਰੋਡ਼ ਰੁਪਏ ਦੀ ਨਿਵੇਸ਼ ਯੋਜਨਾ ਨੂੰ ਇਕ ਸਾਲ ਲਈ ਟਾਲ ਦਿੱਤਾ ਹੈ। ਕੰਪਨੀ ਦੇ ਇਕ ਉੱਚ ਅਧਿਕਾਰੀ ਦਾ ਕਹਿਣਾ ਹੈ ਕਿ ਫੇਮ-2 ਯੋਜਨਾ ਲੋੜੀਂਦੇ ਨਤੀਜਾ ਦੇਣ ’ਚ ਅਸਫਲ ਰਹੀ ਹੈ, ਜਿਸ ਦੀ ਵਜ੍ਹਾ ਨਾਲ ਇਹ ਖੇਤਰ ਹੇਠਾਂ ਆ ਰਿਹਾ ਹੈ। ਇਸ ਕਾਰਣ ਕੰਪਨੀ ਨੂੰ ਆਪਣੀ ਨਿਵੇਸ਼ ਯੋਜਨਾ ਨੂੰ ਟਾਲਣਾ ਪਿਆ।

ਹੀਰੋ ਇਲੈਕਟ੍ਰਿਕ ਦੇ ਪ੍ਰਬੰਧ ਨਿਰਦੇਸ਼ਕ ਨਵੀਨ ਮੁੰਜਾਲ ਨੇ ਕਿਹਾ ਕਿ ਕੰਪਨੀ ਚਾਹੁੰਦੀ ਹੈ ਕਿ ਇਸ ਨੀਤੀ ਨੂੰ ਮੁੜ ਗਠਿਤ ਕੀਤਾ ਜਾਵੇ। ਕੰਪਨੀ ਚਾਹੁੰਦੀ ਹੈ ਕਿ ਘੱਟ ਰਫਤਾਰ ਦੇ ਦੋਪਹੀਆ ਨੂੰ ਵੀ ਸਬਸਿਡੀ ਲਈ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਮੁੰਜਾਲ ਨੇ ਕਿਹਾ,‘‘ਉਦਯੋਗ ਦੇ ਦ੍ਰਿਸ਼ਟੀਕੋਣ ਨਾਲ ਫੇਮ-1 ’ਚ ਕੁਝ ਹੋ ਰਿਹਾ ਸੀ ਪਰ ਫੇਮ-2 ਦੇ ਆਉਣ ਤੋਂ ਬਾਅਦ ਚਾਹੇ ਕੋਈ ਵੀ ਦਲੀਲ ਜਾਂ ਕਾਰਣ ਹੋਵੇ, ਜਿਸ ਤਰੀਕੇ ਨਾਲ ਫੇਮ-2 ਲਾਗੂ ਕੀਤਾ ਗਿਆ, ਉਸ ਨਾਲ ਪੂਰਾ ਉਦਯੋਗ ਹੇਠਾਂ ਆ ਗਿਆ। ਹਾਲਾਂਕਿ ਹੁਣ ਉਦਯੋਗ ਉਸ ਤੋਂ ਉੱਭਰ ਰਿਹਾ ਹੈ।’’ ਇਲੈਕਟ੍ਰਿਕ ਵਾਹਨ ਵਿਨਿਰਮਾਤਾਵਾਂ ਦੇ ਸੰਗਠਨ ਐੱਸ. ਐੱਮ. ਈ. ਵੀ. ਦੇ ਫੇਮ-2 ਦੇ ਪਾਤਰ ਇਲੈਕਟ੍ਰਿਕ ਦੋਪਹੀਆ ਦੀ ਵਿਕਰੀ ਅਪ੍ਰੈਲ-ਦਸੰਬਰ, 2019 ਦੀ ਮਿਆਦ ’ਚ ਸਿਰਫ 3000 ਇਕਾਈ ਰਹੀ ਹੈ।

Karan Kumar

This news is Content Editor Karan Kumar