Hero Electric ਨੇ ਲਾਂਚ ਕੀਤੇ ਦੋ ਇਲੈਕਟ੍ਰਿਕ ਸਕੂਟਰ, 110 ਕਿਲੋਮੀਟਰ ਤੱਕ ਦੀ ਮਿਲੇਗੀ ਮਾਈਲੇਜ

08/20/2019 2:03:15 PM

ਨਵੀਂ ਦਿੱਲੀ — ਹੀਰੋ ਇਲੈਕਟ੍ਰਿਕ ਨੇ ਭਾਰਤ ਵਿਚ ਆਪਣੇ ਦੋ ਨਵੇਂ ਇਲੈਕਟ੍ਰਿਕ ਸਕੂਟਰ Optima ER ਅਤੇ Nyx ER ਨੂੰ ਲਾਂਚ ਕਰ ਦਿੱਤਾ ਹੈ। ਖਾਸ ਗੱਲ ਇਹ ਹੈ ਕਿ Optima ER ਅਤੇ Nyx ER ਨਾਮ ਦੇ ਇਹ ਦੋਵੇਂ ਇਲੈਕਟ੍ਰਿਕ ਸਕੂਟਰ ਬਜ਼ਾਰ ਵਿਚ ਪਹਿਲਾਂ ਤੋਂ ਹੀ ਮੌਜੂਦ ਹਨ। ਪਰ ਹੁਣ ਇਨ੍ਹਾਂ ਨਵੇਂ ਮਾਡਲਾਂ 'ਚ ER ਜੋੜ ਦਿੱਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਜ਼ਿਆਦਾ ਰੇਂਜ(ਐਕਸਟੈਂਡਿਡ ਰੇਂਜ)। ਦੂਜੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਇਹ ਦੋਵੇਂ ਸਕੂਟਰ ਪਹਿਲਾਂ ਤੋਂ ਮੌਜੂਦ ਮਾਡਲਸ ਦੀ ਤੁਲਨਾ 'ਚ ਜ਼ਿਆਦਾ ਦੂਜੀ ਤੈਅ ਕਰਨਗੇ ਅਤੇ ਹੁਣ ਕੰਪਨੀ ਨੇ ਇਨ੍ਹਾਂ ਸਕੂਟਰਾਂ 'ਚ ਡਿਊਲ ਲੀਥੀਅਮ-ਆਇਨ ਬੈਟਰੀ ਦੀ ਇਸਤੇਮਾਲ ਕੀਤਾ ਹੈ। 
ਕੀਮਤ
ਜੇਕਰ ਕੀਮਤ ਦੀ ਗੱਲ ਕਰੀਏ ਤਾਂ ਨਵੇਂ Optima ER ਦੀ ਕੀਮਤ 68,721(ਐਕਸ ਸ਼ੋਅਰੂਮ ਕੀਮਤ) ਰੁਪਏ ਰੱਖੀ ਗਈ ਹੈ ਜਦੋਂਕਿ Nyx ER ਦੀ ਕੀਮਤ 69,754(ਐਕਸ ਸ਼ੋਅਰੂਮ ਕੀਮਤ) ਰੁਪਏ ਰੱਖੀ ਗਈ ਹੈ। ਇਹ ਕੀਮਤਾਂ ਨਾਰਥ ਈਸਟ ਨੂੰ ਛੱਡ ਕੇ ਪੂਰੇ ਭਾਰਤ ਲਈ ਹਨ। ਨਾਰਥ ਈਸਟ 'ਚ Optima ER ਦੀ ਕੀਮਤ 71,543 ਅਤੇ Nyx ER ਦੀ ਕੀਮਤ 72,566 ਰੁਪਏ ਹੈ।

110 ਕਿਲੋਮੀਟਰ ਦੀ ਮਾਈਲੇਜ

Hero Electric ਨੇ ਇਨ੍ਹਾਂ ਦੋਵਾਂ ਇਲੈਕਟ੍ਰਿਕ ਸਕੂਟਰ 'ਚ ਡਿਊਲ ਲੀਥੀਅਮ-ਆਇਨ ਬੈਟਰੀ ਲਗਾਈ ਹੈ। ਬੈਟਰੀ 4-5 ਘੰਟੇ 'ਚ ਪੂਰੀ ਚਾਰਜ ਕੀਤੀ ਜਾ ਸਕਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਪੂਰੀ ਚਾਰਜ ਕਰਨ ਦੇ ਬਾਅਦ Optima ER, 110 ਕਿਲੋਮੀਟਰ ਅਤੇ Nyx ER, 100 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰ ਸਕਣਗੇ। ਇਸ ਦੇ ਨਾਲ ਹੀ ਇਨ੍ਹਾਂ ਦੋਵਾਂ ਸਕੂਟਰਾਂ ਦੀ ਟਾਪ ਸਪੀਡ 42 ਕਿਲੋਮੀਟਰ ਪ੍ਰਤੀ ਘੰਟਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਨ੍ਹਾਂ ਸਕੂਟਰਾਂ ਵਿਚ ਲੱਗੀ ਬੈਟਰੀ 5 ਸਾਲ ਤੱਕ ਚੱਲੇਗੀ।

ਖਾਸ ਫੀਚਰਸ

Optima ER ਅਤੇ Nyx ER 'ਚ LED ਹੈੱਡਲਾਈਟਸ, ਡਿਜੀਟਲ ਸਪੀਡੋਮੀਟਰ, ਅਲਾਇ  ੍ਵਹੀਲਸ, ਟੇਲੇਸਕੋਪਿਕ ਸਸਪੈਂਨਸ਼ਨ ਅਤੇ ਰਿਜਨਰੇਟਿਵ ਬ੍ਰੇਕਿੰਗ ਵਰਗੀਆਂ  ਸਹੂਲਤਾਂ ਮਿਲਦੀਆਂ ਹਨ। Optima ER ਕਾਲਜ ਸਟੂਡੈਂਟਸ ਅਤੇ ਦਫਤਰ ਆਉਣ-ਜਾਣ ਦੇ ਇਸਤੇਮਾਲ ਲਈ ਬਣਾਇਆ ਗਿਆ ਹੈ ਜਦੋਂਕਿ Nyx ER ਨੂੰ ਈ-ਕਾਮਰਸ ਡਿਲਵਰੀ, ਰੈਂਟਲ ਈ-ਬਾਇਕਸ ਅਤੇ ਛੋਟੇ ਕਾਰੋਬਾਰ ਨੂੰ ਧਿਆਨ 'ਚ ਰੱਖ ਕੇ ਬਣਾਇਆ ਗਿਆ ਹੈ।