HDFC ਨੇ 0.05 ਫੀਸਦੀ ਘੱਟ ਕੀਤੀਆਂ ਖੁਦਰਾ ਆਵਾਸ ਕਰਜ਼ ਦੀਆਂ ਵਿਆਜ ਦਰਾਂ

01/04/2020 11:51:19 AM

ਨਵੀਂ ਦਿੱਲੀ—ਆਵਾਸ ਕਰਜ਼ ਕੰਪਨੀ ਐੱਚ.ਡੀ.ਐੱਫ.ਸੀ. ਲਿਮਟਿਡ ਨੇ ਵਿਆਜ ਦੀ ਦਰ 0.05 ਫੀਸਦੀ ਘੱਟ ਕਰਨ ਦੀ ਸ਼ੁਰੂਵਾਰ ਨੂੰ ਘੋਸ਼ਣਾ ਕੀਤੀ ਹੈ। ਇਹ ਫੈਸਲਾ ਨਵੇਂ ਅਤੇ ਪੁਰਾਣੇ ਦੋਵਾਂ ਤਰ੍ਹਾਂ ਦੇ ਗਾਹਕਾਂ ਲਈ ਲਾਗੂ ਹੋਵੇਗਾ। ਇਸ ਤੋਂ ਪਹਿਲਾਂ ਭਾਰਤੀ ਸਟੇਟ ਬੈਂਕ ਬਾਹਰੀ ਮਾਨਕ 'ਤੇ ਆਧਾਰਿਤ ਆਪਣੀ ਵਿਆਜ ਦਰ ਨੂੰ ਪਹਿਲੀ ਜਨਵਰੀ ਤੋਂ 8.05 ਫੀਸਦੀ ਤੋਂ ਘਟਾ ਕੇ 7.80 ਫੀਸਦੀ ਕਰ ਚੁੱਕਾ ਹੈ। ਐੱਚ.ਡੀ.ਐੱਫ.ਸੀ. ਨੇ ਇਕ ਬਿਆਨ 'ਚ ਕਿਹਾ ਕਿ ਉਸ ਨੇ ਆਪਣੀ ਖੁਦਰਾ ਆਵਾਸ ਕਰਜ਼ 'ਤੇ ਪ੍ਰਦਾਨ ਵਿਆਜ ਦਰ (ਆਰ.ਪੀ.ਐੱਲ.ਆਰ.) ਨੂੰ 0.05 ਫੀਸਦੀ ਘੱਟ ਕੀਤਾ। ਸੰਸ਼ੋਧਿਤ ਦਰ ਛੇ ਜਨਵਰੀ ਤੋਂ ਲਾਗੂ ਹੋਵੇਗੀ। ਬੈਂਕ ਆਪਣੇ ਰਿਹਾਇਸ਼ ਕਰਜ਼ਿਆਂ 'ਤੇ ਪਰਿਵਰਤਨਸ਼ੀਲ ਦਰ ਨੂੰ ਆਰ.ਪੀ.ਐੱਲ.ਆਰ. ਦੇ ਆਧਾਰ 'ਤੇ ਤੈਅ ਕਰਦਾ ਹੈ। ਨਵੀਂਆਂ ਦਰਾਂ 8.20 ਫੀਸਦੀ ਤੋਂ ਨੌ ਫੀਸਦੀ ਦੇ ਦਾਇਰੇ 'ਚ ਰਹੇਗੀ।

Aarti dhillon

This news is Content Editor Aarti dhillon