HDFC ਖਾਤਾਧਾਰਕ ਨਾ ਕਰਨ ਇਹ ਕੰਮ, ਨਹੀਂ ਤਾਂ ਖਾਲੀ ਹੋ ਸਕਦੈ ਖਾਤਾ

03/24/2019 9:17:11 PM

ਬਿਜ਼ਨੈੱਸ ਡੈਸਕ—ਆਨਲਾਈਨ ਬੈਂਕਿੰਗ ਫਰਾਡ ਦੇ ਮਾਮਲੇ 'ਚ ਕਾਫੀ ਵਧ ਗਏ ਹਨ। ਇਸ ਕਾਰਨ ਬੈਂਕ ਸਮੇਂ-ਸਮੇਂ 'ਤੇ ਆਪਣੇ ਖਾਤਾਧਾਰਕਾਂ ਨੂੰ ਚਿਤਾਵਨੀ ਦੇ ਕੇ ਆਨਲਾਈਨ ਫਰਾਡ ਤੋਂ ਬਚਣ ਦਾ ਸਹੀ ਤਰੀਕਾ ਅਤੇ ਸਲਾਹ ਲੈਂਦੇ ਹਨ। ਦੇਸ਼ ਦੇ ਵੱਡੇ ਪ੍ਰਾਈਵੇਟ ਬੈਂਕ HDFC ਨੇ ਆਪਣੇ ਗਾਹਕਾਂ ਨੂੰ ਐੱਸ.ਐੱਮ.ਐੱਸ. ਭੇਜ ਕੇ ਸਾਵਧਾਨ ਕੀਤਾ ਹੈ। HDFC  ਬੈਂਕ ਨੇ ਗਾਹਕਾਂ ਨੂੰ ਕਿਹਾ ਕਿ ਭੁੱਲ ਕੇ ਵੀ AnyDesk ਨਾਂ ਦਾ ਮੋਬਾਇਲ ਐਪ ਡਾਊਨਲੋਡ ਨਾ ਕਰਨ। ਅਜਿਹਾ ਕਰਨ 'ਤੇ ਇਕ ਝਟਕੇ 'ਚ ਤੁਹਾਡਾ ਬੈਂਕ ਅਕਾਊਂਟ ਖਾਲੀ ਹੋ ਸਕਦਾ ਹੈ।


ਆਰ.ਬੀ.ਆਈ. ਨੇ ਜਾਰੀ ਕੀਤੀ ਸੀ ਚਿਤਾਵਨੀ
ਇਸ ਤੋਂ ਪਹਿਲਾਂ ਆਰ.ਬੀ.ਆਈ. ਨੇ ਇਸ ਸੰਦਰਭ 'ਚ ਬਕਾਇਦਾ ਇਕ ਚਿਤਾਵਨੀ ਜਾਰੀ ਕੀਤੀ ਸੀ। AnyDesk ਦਾ ਇਕ ਅਜਿਹਾ ਸਾਫਟਵੇਅਰ ਹੈ ਜੋ ਤੁਹਾਡੇ ਮੋਬਾਇਲ ਜਾਂ ਲੈਪਟਾਪ ਰਾਹੀਂ ਬੈਂਕ ਅਕਾਊਂਟ ਨਾਲ ਲੈਣ-ਦੇਣ ਕਰ ਸਕਦਾ ਹੈ। ਬੈਂਕ ਨੇ ਦੱਸਿਆ ਕਿ ਅਸੀਂ ਪਾਇਆ ਹੈ ਕਿ ਯੂ.ਪੀ.ਆਈ. ਪਲੇਟਫਾਰਮ 'ਤੇ ਕੁਝ ਧੋਖਾਧੜੀ ਵਾਲੇ ਲੈਣ-ਦੇਣ ਹੋਏ ਹਨ। ਧੋਖੇਬਾਜ਼ ਇਸ ਐਪ ਦੀ ਮਦਦ ਨਾਲ ਵਿਕਟਿਮ ਦੇ ਮੋਬਾਇਲ ਡਿਵਾਈਸ 'ਤੇ ਦੂਰ ਤੋਂ ਹੀ ਐਕਸੈੱਸ ਕਰਕੇ ਬੈਂਕਿੰਗ ਟ੍ਰਾਂਜੈਕਸ਼ਨ ਕਰ ਸਕਦੇ ਹਨ। ਕੁਝ ਦਿਨ ਪਹਿਲਾਂ ਭਰਤੀ ਰਿਜ਼ਰਵ ਬੈਂਕ ਨੇ ਵੀ ਨੋਟੀਫਿਕੇਸ਼ਨ ਜਾਰੀ ਕਰ ਇਸ ਐਪ ਦੇ ਬਾਰੇ 'ਚ ਸਾਵਧਾਨ ਕੀਤਾ ਸੀ।


ਸੋਸ਼ਲ ਮੀਡੀਆ ਜਾਂ ਕਿਸੇ ਹੋਰ ਜ਼ਰੀਏ ਇਕ ਮੋਬਾਇਲ ਐਪ AnyDesk ਡਾਊਨਲੋਡ ਕਰਨ ਦਾ ਸੁਝਾਅ ਦਿੱਤਾ ਜਾਂਦਾ ਹੈ। ਇਸ ਐਪ ਨੂੰ ਡਾਊਨਲੋਡ ਕਰਨ ਤੋਂ ਬਾਅਦ ਤੁਹਾਨੂੰ ਬੈਂਕ ਅਕਾਊਂਟ ਮਿੰਟਾਂ 'ਚ ਖਾਲੀ ਹੋ ਸਕਦਾ ਹੈ। HDFC  ਬੈਂਕ ਨੇ ਗਾਹਕਾਂ ਨੂੰ ਅਜਿਹੇ ਹੀ ਫਰਾਡ ਤੋਂ ਬਚਣ ਦੇ ਤਰੀਕੇ ਦੱਸੇ ਹਨ ਜਿਨ੍ਹਾਂ ਨੂੰ ਧਿਆਨ 'ਚ ਰੱਖ ਕੇ ਤੁਸੀਂ ਕਿਸੇ ਵੀ ਬੈਂਕ ਫਰਾਡ ਤੋਂ ਬਚ ਸਕਦੇ ਹੋ।

ਕਿਵੇਂ ਹੁੰਦੀ ਹੈ ਧੋਖਾਧੜੀ
ਧੋਖੇਬਾਜ਼ ਵਿਕਟਿਮ ਨੂੰ AnyDesk  ਨਾਂ ਦੀ ਐਪ ਨੂੰ ਪਲੇ ਸਟੋਰ ਜਾਂ ਐਪ ਸਟੋਰ ਤੋਂ ਡਾਊਨਲੋਡ ਕਰਨ ਦਾ ਲਾਲਚ ਦਿੰਦਾ ਹੈ। ਵਿਕਟਿਮ ਦੇ ਮੋਬਾਇਲ 'ਤੇ 9 ਡਿਜ਼ੀਟ ਦਾ ਐਪ ਕੋਡ ਜਨਰੇਟ ਹੁੰਦਾ ਹੈ ਜਿਵੇਂ ਹੀ ਧੋਖੇਬਾਜ਼ ਇਸ ਕੋਡ ਨੂੰ ਆਪਣੇ ਡਿਵਾਈਸ 'ਤੇ ਇੰਸਰਟ ਕਰਦਾ ਹੈ, ਧੋਖੇਬਾਜ਼ ਨੂੰ ਵਿਕਟਿਮ ਦੇ ਮੋਬਾਇਲ ਫੋਨ ਦਾ ਐਕਸੈੱਸ ਮਿਲ ਜਾਂਦਾ ਹੈ। ਧੋਖੇਬਾਜ਼ ਵਿਕਟਿਮ ਦੇ ਮੋਬਾਇਲ ਫੋਨ ਤੋਂ ਟ੍ਰਾਂਜੈਕਸ਼ਨ ਕਰ ਸਕਦਾ ਹੈ। ਇਸ ਐਪ ਨੂੰ ਡਾਊਨਲੋਡ ਕਰਨ ਤੋਂ ਬਾਅਦ ਆਪਣੇ ਡਿਵਾਈਸ 'ਤੇ ਯੂਜ਼ਰ ਦਾ ਕੰਟਰੋਲ ਨਹੀਂ ਰਹਿ ਜਾਂਦਾ। ਸਾਈਬਰ ਦੋਸ਼ੀ ਇਸ ਦੇ ਲਈ ਵਿਸ਼ਵ ਦੇ ਕਿਸੇ ਵੀ ਹਿੱਸੇ ਤੋਂ ਡਿਵਾਈਸ ਨੂੰ ਰਿਮੋਟਲੀ ਐਕਸੈੱਸ ਕਰਦੇ ਹੋਏ ਬੈਂਕ ਖਾਤਾ ਸਾਫ ਕਰ ਸਕਦੇ ਹਨ।

ਕਿਸੇ ਅਣਜਾਣ ਵਿਅਕਤੀ ਐਨੀਡੈਸਕ ਜਾਂ ਹੋਰ ਐਪ ਇੰਸਟਾਲ ਦੀ ਇਜਾਜ਼ਤ ਨਾ ਦਿਓ ਕਿਉਂਕਿ ਇਸ ਨਾਲ ਤੁਹਾਡੇ ਬੈਂਕ ਅਕਾਊਂਟ 'ਤੇ ਫਰਾਡ ਹੋਣ ਦਾ ਖਤਰਾ ਵਧ ਜਾਂਦਾ ਹੈ। ਜੇਕਰ ਇਹ ਤੁਹਾਡੇ ਫੋਨ 'ਚ ਗਲਤੀ ਨਾਲ ਵੀ ਡਾਊਨਲੋਡ ਹੋ ਜਾਂਦੀ ਹੈ ਤਾਂ ਤੁਰੰਤ ਡਿਲੀਟ ਕਰ ਦਵੋ। ਪੇਮੈਂਟ ਅਤੇ ਮੋਬਾਇਲ ਬੈਂਕਿੰਗ ਦਾ ਐਪ ਲਾਕ ਫੀਚਰ ਅਨੇਬਲ ਕਰਕੇ ਰੱਖੋ। ਅਣਜਾਣ ਕਾਲਰ ਦੇ ਵਿਗਿਆਪਨ ਜਾਂ ਉਸ 'ਤੇ ਭਰੋਸਾ ਨਾ ਕਰੋ। ਸ਼ੱਕੀ ਕਾਲ ਨੂੰ ਤੁਰੰਤ ਕਟ ਦਵੋ। ਸਰਚ ਇੰਜਣ 'ਤੇ ਮਿਲਿਆ ਕਸਟਮਰ ਸਰਵਿਸ ਨੰਬਰ ਫਰਾਡ ਹੋ ਸਕਦਾ, ਉਸ 'ਤੇ ਭਰੋਸਾ ਨਾ ਕਰੋ। ਕਿਸੇ ਕਾਲਰ ਜਾਂ ਵਿਅਕਤੀ ਤੋਂ ਆਪਣਾ ਬੈਂਕਿੰਗ ਪਾਸਵਰਡ ਸਾਂਝਾ ਨਾ ਕਰੋ ਅਤੇ ਨਾ ਹੀ ਉਸ ਫੋਨ 'ਚ ਸੇਵ ਕਰੋ। ਕਿਸੇ ਫੋਨ ਕਾਲ 'ਤੇ ਓ.ਟੀ.ਪੀ. ਸ਼ੇਅਰ ਨਾ ਕਰੋ। ਅਣਜਾਣ ਕਾਲਰ ਦੇ ਯੂ.ਪੀ.ਆਈ. ਐਪ ਤੋਂ ਪੇਮੈਂਟ ਕਰਨ ਜਾਂ ਰਿਸੀਵ ਕਰਨ ਤੋਂ ਬਚੋ। ਕੋਈ ਵੀ ਫਰਾਡ ਹੋਣ 'ਤੇ ਤੁਰੰਤ ਫੋਨ ਬੈਂਕਿੰਗ, ਬੈਂਕ ਬ੍ਰਾਂਚ ਜਾਂ ਕਸਟਮਰ ਕੇਅਰ ਨਾਲ ਸੰਪਰਕ ਕਰੋ।

Karan Kumar

This news is Content Editor Karan Kumar