HDFC ਬੈਂਕ ਨੂੰ ਤੀਜੀ ਤਿਮਾਹੀ ''ਚ 5,586 ਕਰੋੜ ਦਾ ਸ਼ੁੱਧ ਮੁਨਾਫਾ, 20 ਫੀਸਦੀ ਦਾ ਵਾਧਾ

01/20/2019 9:37:56 AM

ਨਵੀਂ ਦਿੱਲੀ—ਨਿੱਜੀ ਖੇਤਰ ਦੇ ਐੱਚ.ਡੀ.ਐੱਫ.ਸੀ. ਬੈਂਕ ਦਾ ਮੌਜੂਦਾ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ ਸ਼ੁੱਧ ਲਾਭ 20.3 ਫੀਸਦੀ ਵਧ ਕੇ 5,585.9 ਕਰੋੜ ਰੁਪਏ ਰਿਹਾ। ਬੈਂਕ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਦੇ ਇਸ ਸਮੇਂ 'ਚ ਉਸ ਨੇ 4,642.6 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਅਰਜ਼ਿਤ ਕੀਤਾ ਸੀ। 
ਐੱਚ.ਡੀ.ਐੱਫ.ਸੀ. ਬੈਂਕ ਨੇ ਕਿਹਾ ਕਿ ਇਸ ਸਾਲ ਅਕਤੂਬਰ-ਦਸੰਬਰ ਦੇ ਵਿਚਕਾਰ ਉਸ ਦੀ ਕੁੱਲ ਆਮਦਨ ਵਧ ਕੇ 30,811.27 ਕਰੋੜ ਰੁਪਏ ਹੋ ਗਈ। ਪਿਛਲੇ ਵਿੱਤੀ ਸਾਲ ਦੀ ਇਸ ਸਮੇਂ 'ਚ ਇਹ ਅੰਕੜਾ 24,450.44 ਕਰੋੜ ਰੁਪਏ ਰਿਹਾ। ਬਿਆਨ 'ਚ ਕਿਹਾ ਗਿਆ ਹੈ ਕਿ 31 ਦਸੰਬਰ 2018 ਨੂੰ ਖਤਮ ਤਿਮਾਹੀ 'ਚ ਬੈਂਕ ਦੀ ਸ਼ੁੱਧ ਵਿਆਜ ਆਮਦਨ (ਵਿਆਜ ਦੀ ਪ੍ਰਾਪਤੀ ਅਤੇ ਵਿਆਜ 'ਤੇ ਖਰਚ ਦੇ ਵਿਚਕਾਰ ਦਾ ਅੰਤਰ) 21.9 ਫੀਸਦੀ ਵਧ ਕੇ 12,576.8 ਕਰੋੜ ਰੁਪਏ ਰਹੀ। 
ਪਿਛਲੇ ਸਾਲ ਇਸ ਸਮੇਂ 'ਚ ਇਹ ਅੰਕੜਾ 10,314.3 ਕਰੋੜ ਰੁਪਏ ਰਿਹਾ ਸੀ। ਇਹ ਵਾਧਾ ਕਰਜ਼ ਕਾਰੋਬਾਰ 'ਚ 23.7 ਫੀਸਦੀ ਦੀ ਤੇਜ਼ੀ ਦਾ ਨਤੀਜਾ ਹੈ। ਇਸ ਦੌਰਾਨ ਬੈਂਕ ਦਾ ਸ਼ੁੱਧ ਵਿਆਜ ਮਾਰਜਨ 4.3 ਫੀਸਦੀ ਰਹੀ। ਅਕਤੂਬਰ-ਦਸੰਬਰ 2018 ਦੌਰਾਨ ਬੈਂਕ ਦੀ ਸਕਲ ਗੈਰ-ਲਾਗੂ ਸੰਪਤੀ (ਐੱਨ.ਪੀ.ਏ.) ਵੀ ਪਿਛਲੇ ਸਾਲ ਦੀ ਇਸ ਸਮੇਂ ਦੇ 1.29 ਫੀਸਦੀ ਤੋਂ ਵਧ ਕੇ 1.38 ਫੀਸਦੀ ਹੋ ਗਈ। 

Aarti dhillon

This news is Content Editor Aarti dhillon