GST ਅਧਿਕਾਰੀਆਂ ਨੇ ਜਾਅਲੀ ਬਿੱਲ ਕੱਢਣ ਵਾਲੇ 23 ਯੂਨਿਟਾਂ ਦਾ ਪਰਦਾਫਾਸ਼ ਕੀਤਾ

07/11/2021 4:49:26 PM

ਨਵੀਂ ਦਿੱਲੀ (ਭਾਸ਼ਾ) - ਵਸਤੂ ਅਤੇ ਸੇਵਾਵਾਂ ਟੈਕਸ (ਜੀ. ਐੱਸ. ਟੀ.) ਦੇ ਅਧਿਕਾਰੀਆਂ ਨੇ 551 ਕਰੋੜ ਰੁਪਏ ਦੇ ਜਾਅਲੀ ਚਲਾਨ ਤਿਆਰ ਕਰਨ ਅਤੇ 91 ਕਰੋੜ ਰੁਪਏ ਦਾ ਗਲਤ ਤਰੀਕੇ ਨਾਲ ਫਾਰਵਰਡ ਇਨਪੁਟ ਟੈਕਸ ਕ੍ਰੈਡਿਟ ਦੇਣ ਲਈ 23 ਸੰਸਥਾਵਾਂ ਦਾ ਪਰਦਾਫਾਸ਼ ਕੀਤਾ ਹੈ। ਵਿੱਤ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਖੁਫੀਆ ਜਾਣਕਾਰੀ ਦੇ ਅਧਾਰ ਤੇ ਕੇਂਦਰੀ ਵਸਤੂ ਅਤੇ ਸੇਵਾਵਾਂ ਟੈਕਸ (ਸੀ.ਜੀ.ਐੱਸ.ਟੀ.) ਕਮਿਸ਼ਨਰੇਟ, ਦਿੱਲੀ (ਪੱਛਮ) ਨੇ 91 ਕਰੋੜ ਰੁਪਏ ਦਾ ਇੰਪੁੱਟ ਟੈਕਸ ਕ੍ਰੈਡਿਟ ਦੇਣ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿਚ ਸ਼ਾਮਲ ਕੰਪਨੀਆਂ ਵਿਚ ਮੈਸਰਜ਼ ਗਿਰਧਰ ਐਂਟਰਪ੍ਰਾਈਜਜ਼, ਮੈਸਰਜ਼ ਅਰੁਣ ਸੇਲਜ਼, ਮੈਸਰਜ਼ ਅਕਸ਼ੈ ਟ੍ਰੇਡਰਜ਼, ਮੇਸਰਜ਼ ਸ੍ਰੀ ਪਦਮਾਵਤੀ ਐਂਟਰਪ੍ਰਾਈਜਜ਼ ਤੋਂ ਇਲਾਵਾ 19 ਹੋਰ ਸੰਸਥਾਵਾਂ ਸ਼ਾਮਲ ਹਨ। ਇਹ 23 ਕੰਪਨੀਆਂ ਦਾ ਗਠਨ ਬਿਨਾਂ ਮਾਲ ਵਿਕਰੀ ਦੇ ਬਿੱਲ ਕੱਢਣ ਅਤੇ ਤੇ ਅੱਗੇ ਆਈ.ਟੀ.ਸੀ. ਦਾ ਭੁਗਤਾਨ ਕਰਨ ਲਈ ਕੀਤਾ ਗਿਆ ਹੈ।

ਮੰਤਰਾਲੇ ਨੇ ਕਿਹਾ ਕਿ ਦਿਨੇਸ਼ ਗੁਪਤਾ, ਸ਼ੁਭਮ ਗੁਪਤਾ, ਵਿਨੋਦ ਜੈਨ ਅਤੇ ਯੋਗੇਸ਼ ਗੋਇਲ ਝੂਠੇ ਚਲਾਨ ਪੈਦਾ ਕਰਨ ਦੇ ਕਾਰੋਬਾਰ ਵਿਚ ਸ਼ਾਮਲ ਸਨ। ਇਨ੍ਹਾਂ ਦੋਸ਼ੀਆਂ ਨੇ ਆਪਣੇ ਬਿਆਨ ਦੇ ਕੇ ਸਵੈ-ਇੱਛਾ ਨਾਲ ਦੋਸ਼ ਕਬੂਲ ਕਰ ਲਿਆ ਹੈ। ਤਿੰਨ ਮੁਲਜ਼ਮਾਂ ਲਈ 10 ਜੁਲਾਈ ਨੂੰ ਸੀਜੀਐਸਟੀ ਐਕਟ ਦੀ ਧਾਰਾ 132 ਦੇ ਤਹਿਤ ਗ੍ਰਿਫਤਾਰ ਕਰਕੇ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਸਰਕਾਰ ਫਿਰ ਦੇ ਰਹੀ ਸਸਤਾ ਸੋਨਾ ਖਰੀਦਣ ਦਾ ਮੌਕਾ, ਜਾਣੋ ਕਦੋਂ ਸ਼ੁਰੂ ਹੋਵੇਗੀ ਇਹ ਸਕੀਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur