ਜਨਵਰੀ ''ਚ GST ਕੁਲੈਕਸ਼ਨ 1.1 ਲੱਖ ਕਰੋੜ ਰੁਪਏ ਦੇ ਪਾਰ

02/01/2020 10:17:36 AM

ਨਵੀਂ ਦਿੱਲੀ—ਆਰਥਿਕ ਸੁਸਤੀ ਦੇ ਦੌਰਾਨ ਬਜਟ ਤੋਂ ਇਕ ਦਿਨ ਪਹਿਲਾਂ ਵਸਤੂ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਦੇ ਮੋਰਚੇ 'ਤੇ ਅਰਥਵਿਵਸਥਾ ਨੂੰ ਇਕ ਵੱਡੀ ਖੁਸ਼ਖਬਰੀ ਮਿਲੀ ਹੈ। ਜਨਵਰੀ 'ਚ ਜੀ.ਐੱਸ.ਟੀ. ਕੁਲੈਕਸ਼ਨ 1.1 ਲੱਖ ਕਰੋੜ ਰੁਪਏ ਦੇ ਪੱਧਰ ਨੂੰ ਪਾਰ ਕਰ ਗਿਆ ਹੈ। ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂਕਿ ਜੀ.ਐੱਸ.ਟੀ. ਕੁਲੈਕਸ਼ਨ ਨੇ ਇਕ ਲੱਖ ਕਰੋੜ ਰੁਪਏ ਦਾ ਅੰਕੜਾ ਪਾਰ ਕੀਤਾ ਹੈ। ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਇਹ ਰਾਜਸਵ ਸਕੱਤਰ ਅਜੈ ਭੂਸ਼ਣ ਪਾਂਡੇ ਵਲੋਂ ਤੈਅ ਕੀਤੇ ਗਏ ਟੀਚੇ ਦੇ ਅਨੁਰੂਪ ਹੈ।
ਹਾਲ ਹੀ 'ਚ ਉਨ੍ਹਾਂ ਨੇ ਟੈਕਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਉੱਚ ਪੱਧਰੀ ਬੈਠਕਾਂ ਕੀਤੀਆਂ ਸਨ। ਉਸ ਦੇ ਬਾਅਦ ਇਹ ਟੀਚਾ ਤੈਅ ਕੀਤਾ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਜਨਵਰੀ 'ਚ ਜੀ.ਐੱਸ.ਟੀ.ਦਾ ਘਰੇਲੂ ਕੁਲੈਕਸ਼ਨ ਕਰੀਬ 86,453 ਕਰੋੜ ਰੁਪਏ ਰਿਹਾ ਹੈ। ਉੱਧਰ ਏਕੀਕ੍ਰਿਤ ਜੀ.ਐੱਸ.ਟੀ. ਅਤੇ ਉਪ ਟੈਕਸ ਤੋਂ 23,597 ਕਰੋੜ ਰੁਪਏ ਜੁਟਾਏ ਗਏ ਹਨ। ਇਹ ਅੰਕੜੇ ਅਸਥਾਈ ਹਨ।
ਸਖਤੀ ਨਾਲ ਆਇਆ ਸੁਧਾਰ
ਸਰਕਾਰ ਨੇ ਜੀ.ਐੱਸ.ਟੀ. ਕੁਲੈਕਸ਼ਨ ਨੂੰ ਵਧਾਉਣ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਨਵੇਂ ਆਈਡੀਆ ਦੇਣ, ਜੀ.ਐੱਸ.ਟੀ. ਸਿਸਟਮ ਨੂੰ ਹੋਰ ਮਜ਼ਬੂਤ ਕਰਨ ਲਈ ਇਕ ਕਮੇਟੀ ਬਣਾਈ ਗਈ ਹੈ। ਇਸ ਕਮੇਟੀ 'ਚ ਕੇਂਦਰ ਅਤੇ ਸੂਬਾ ਸਰਕਾਰ ਦੇ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦੇ ਇਲਾਵਾ ਟੈਕਸ ਚੋਰੀ ਦੇ ਖਿਲਾਫ ਮੁਹਿੰਮ ਚਲਾ ਰਹੀ ਹੈ। ਜੋ ਲੋਕ ਫਰਜ਼ੀ ਬਿੱਲ ਦੇ ਇਨਪੁਟ ਟੈਕਸ ਕ੍ਰੈਡਿਟ ਦਾ ਲਾਭ ਉਠਾ ਰਹੇ ਹਨ, ਉਨ੍ਹਾਂ ਦੇ ਖਿਲਾਫ ਜਾਂਚ 'ਚ ਤੇਜ਼ੀ ਲਿਆਂਦੀ ਜਾ ਰਹੀ ਹੈ।

Aarti dhillon

This news is Content Editor Aarti dhillon