ਜੀ.ਐੱਸ.ਕੇ. ਫਾਰਮਾ ਦੇ ਮੁਨਾਫੇ ''ਚ 16.5 ਫੀਸਦੀ ਦਾ ਵਾਧਾ

05/20/2019 4:52:52 PM

ਨਵੀਂ ਦਿੱਲੀ—ਵਿੱਤੀ ਸਾਲ 2019 ਦੀ ਚੌਥੀ ਤਿਮਾਹੀ 'ਚ ਜੀ.ਐੱਸ.ਕੇ. ਫਾਰਮਾ ਦਾ ਮੁਨਾਫਾ 16.5 ਫੀਸਦੀ ਵਧ ਕੇ 123 ਕਰੋੜ ਰੁਪਏ 'ਤੇ ਰਿਹਾ ਹੈ ਜਦੋਂਕਿ ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਕੰਪਨੀ ਦਾ ਮੁਨਾਫਾ 105.6 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2019 ਦੀ ਚੌਥੀ ਤਿਮਾਹੀ 'ਚ ਜੀ.ਐੱਸ.ਕੇ. ਫਾਰਮਾ ਦੀ ਆਮਦਨ 0.3 ਫੀਸਦੀ ਘਟ ਕੇ 751.2 ਕਰੋੜ ਰੁਪਏ 'ਤੇ ਰਿਹਾ ਹੈ ਜਦੋਂਕਿ ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਕੰਪਨੀ ਦੀ ਆਮਦਨ 748.6 ਕਰੋੜ ਰੁਪਏ ਰਿਹਾ ਸੀ। 
ਸਾਲਾਨਾ ਆਧਾਰ 'ਤੇ ਕੰਪਨੀ ਦੀ ਚੌਥੀ ਤਿਮਾਹੀ 'ਚ ਕੰਪਨੀ ਦੀ ਐਬਿਟਡਾ 154.8 ਕਰੋੜ ਰੁਪਏ ਤੋਂ ਵਧ ਕੇ 163.5 ਕਰੋੜ ਰੁਪਏ ਰਹੀ ਹੈ ਜਦੋਂਕਿ ਸਾਲ ਦਰ ਸਾਲ ਆਧਾਰ 'ਤੇ ਕੰਪਨੀ ਦੀ ਐਬਿਟਡਾ ਮਾਰਜਨ 20.7 ਫੀਸਦੀ ਤੋਂ ਵਧ ਕੇ 21.8 ਫੀਸਦੀ 'ਤੇ ਰਹੀ ਹੈ। 
ਸਾਲਾਨਾ ਆਧਾਰ 'ਤੇ ਵਿੱਤੀ ਸਾਲ 2019 ਦੀ ਚੌਥੀ ਤਿਮਾਹੀ 'ਚ ਕੰਪਨੀ ਦੀ ਹੋਰ ਆਮਦਨ 18.2 ਕਰੋੜ ਰੁਪਏ ਤੋਂ ਵਧ ਕੇ 52.5 ਕਰੋੜ ਰੁਪਏ ਰਹੀ ਹੈ।

Aarti dhillon

This news is Content Editor Aarti dhillon