PNB ਖ਼ਾਤਾਧਾਰਕਾਂ ਨੂੰ ਵੱਡੀ ਰਾਹਤ! ਬੈਂਕ ਨੇ ਪੁਰਾਣੀ ਚੈੱਕਬੁੱਕ ਦੀ ਵੈਧਤਾ ਨੂੰ ਲੈ ਕੇ ਦਿੱਤੀ ਇਹ ਸਹੂਲਤ

04/01/2021 12:08:11 PM

ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਕਈ ਬੈਂਕਾਂ ਦੇ ਰਲੇਵੇਂ ਦੀ ਘੋਸ਼ਣਾ ਕੀਤੀ ਹੈ, ਜਿਸ ਤੋਂ ਬਾਅਦ ਇਨ੍ਹਾਂ ਬੈਂਕਾਂ ਦੀਆਂ ਚੈੱਕਬੁੱਕਾਂ, ਪਾਸਬੁੱਕਾਂ, ਆਈ.ਐਫ.ਐਸ.ਸੀ. ਕੋਡਾਂ ਨੂੰ ਬਦਲਿਆ ਜਾਵੇਗਾ। ਅਜਿਹੀ ਸਥਿਤੀ ਵਿਚ ਖਾਤਾ ਧਾਰਕਾਂ ਦੇ ਸਾਹਮਣੇ ਇੱਕ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ। ਇਸ ਸਮੱਸਿਆ ਦੇ ਮੱਦੇਨਜ਼ਰ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸਰਕਾਰੀ ਬੈਂਕ, ਪੰਜਾਬ ਨੈਸ਼ਨਲ ਬੈਂਕ ਨੇ ਕਰੋੜਾਂ ਗਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਪੀ.ਐਨ.ਬੀ. ਨੇ ਓਰੀਐਂਟਲ ਬੈਂਕ ਆਫ਼ ਕਾਮਰਸ (ਓ ਬੀ ਸੀ) ਅਤੇ ਯੂਨਾਈਟਿਡ ਬੈਂਕ ਆਫ਼ ਇੰਡੀਆ (ਯੂ ਐਨ ਆਈ) ਦੇ ਖਾਤਾ ਧਾਰਕਾਂ ਦੀ ਚੈੱਕ ਬੁੱਕ ਦੀ ਵੈਧਤਾ ਨੂੰ 30 ਜੂਨ 2021 ਤੱਕ ਵਧਾ ਦਿੱਤਾ ਹੈ। ਹੁਣ ਇਨ੍ਹਾਂ ਦੋਵਾਂ ਬੈਂਕਾਂ ਦੇ ਖ਼ਾਤਾਧਾਰਕ ਆਪਣੀ ਪੁਰਾਣੀ ਚੈੱਕਬੁੱਕ ਦੀ ਵਰਤੋਂ 30 ਜੂਨ ਤੱਕ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਓਰੀਐਂਟਲ ਬੈਂਕ ਆਫ ਕਾਮਰਸ ਅਤੇ ਯੂਨਾਈਟਿਡ ਬੈਂਕ ਆਫ ਇੰਡੀਆ ਦਾ ਪੰਜਾਬ ਨੈਸ਼ਨਲ ਬੈਂਕ (ਪੀ ਐਨ ਬੀ) ਵਿਚ ਰਲੇਵਾਂ ਕਰ ਦਿੱਤਾ ਗਿਆ ਹੈ। 

ਪੀ.ਐਨ.ਬੀ. ਨੇ ਆਪਣੇ ਅਧਿਕਾਰਤ ਟਵੀਟਰ ਹੈਂਡਲ ਤੋਂ ਟਵੀਟ ਕਰਕੇ ਕਿਹਾ, e-OBC/e-UNI ਖ਼ਾਤਾਧਾਰਕ ਕਿਰਪਾ ਕਰਕੇ ਬ੍ਰਾਂਚ, ਇੰਟਰਨੈਟ ਬੈਂਕਿੰਗ ਸਰਵਿਸ, ਮੋਬਾਈਲ ਬੈਂਕਿੰਗ ਸਰਵਿਸ ਅਤੇ ਏ.ਟੀ.ਐਮ. ਦੁਆਰਾ ਇੱਕ ਨਵੀਂ ਪੀ.ਐਨ.ਬੀ. ਚੈੱਕ ਬੁੱਕ ਪ੍ਰਾਪਤ ਕਰੋ। ਓ.ਬੀ.ਸੀ. ਅਤੇ ਯੂ.ਐਨ.ਆਈ. ਦੀ ਚੈੱਕ ਬੁੱਕ ਅਜੇ ਵੀ 30 ਜੂਨ 2021 ਤੱਕ ਵੈਧ ਹੈ। ਇਸਦੇ ਨਾਲ ਬੈਂਕ ਨੇ ਕਿਹਾ, ਓ.ਬੀ.ਸੀ., ਯੂ.ਐਨ.ਆਈ. ਦੁਆਰਾ ਪਹਿਲਾਂ ਤੋਂ ਹੀ ਜਾਰੀ ਕੀਤੇ ਗਏ ਚੈੱਕ ਸਿਰਫ 30 ਜੂਨ, 2021 ਤੱਕ ਹੀ ਯੋਗ ਮੰਨੇ ਜਾਣਗੇ। 

ਇਹ ਵੀ ਪੜ੍ਹੋ : Spicejet ਦਾ ਵੱਡਾ ਐਲਾਨ, ਕੋਰੋਨਾ ਪਾਜ਼ੇਟਿਵ ਹੋਣ 'ਤੇ ਯਾਤਰੀਆਂ ਨੂੰ ਮਿਲੇਗੀ ਇਹ ਸਹੂਲਤ

ਨਵਾਂ ਆਈਐਫਐਸਸੀ ਅਤੇ ਐਮਆਈਸੀਆਰ ਜਾਰੀ ਕੀਤਾ ਗਿਆ

ਪੰਜਾਬ ਨੈਸ਼ਨਲ ਬੈਂਕ ਨੇ ਇਨ੍ਹਾਂ ਦੋਵਾਂ ਬੈਂਕ ਗਾਹਕਾਂ ਨੂੰ ਨਵਾਂ ਆਈ.ਐਫ.ਐਸ.ਸੀ. ਅਤੇ ਐਮ.ਆਈ.ਸੀ.ਆਰ. ਜਾਰੀ ਕੀਤਾ ਹੈ। ਖ਼ਾਤਾਧਾਰਕ  ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ UPGR <space> <ਅਕਾਉਂਟ ਨੰਬਰ ਦੇ ਆਖਰੀ 4 ਅੰਕ> ਲਿਖ ਕੇ 9264092640 'ਤੇ SMS ਭੇਜ ਸਕਦੇ ਹੋ।

ਇਸ ਤੋਂ ਇਲਾਵਾ ਪੀ.ਐਨ.ਬੀ. ਦੇ 1800-180-2222 ਅਤੇ 1800-103-2222 ਦੇ ਟੋਲ ਫਰੀ ਨੰਬਰਾਂ 'ਤੇ ਵੀ ਸੰਪਰਕ ਕਰਕੇ ਲੌੜੀਂਦੀ ਜਾਣਕਾਰੀ ਹਾਸਲ ਕਰ ਸਕਦੇ ਹੋ। ਪੀ.ਐਨ.ਬੀ. ਨਾਲ ਈਮੇਲ ਰਾਹੀਂ ਵੀ ਸੰਪਰਕ ਕੀਤਾ ਜਾ ਸਕਦਾ ਹੈ। ਇਸਦੇ ਲਈ ਖਾਤਾ ਧਾਰਕ ਨੂੰ care@pnb.co.in ਤੇ ਮੇਲ ਕਰਨੀ ਪਏਗੀ।

ਇਹ ਵੀ ਪੜ੍ਹੋ : 1 ਅਪ੍ਰੈਲ ਤੋਂ ਬੋਤਲਬੰਦ ਪਾਣੀ ਵੇਚਣਾ ਨਹੀਂ ਹੋਵੇਗਾ ਆਸਾਨ, ਕਰਨੀ ਪਵੇਗੀ ਇਨ੍ਹਾਂ ਨਿਯਮਾਂ ਦੀ ਪਾਲਣਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 

Harinder Kaur

This news is Content Editor Harinder Kaur