ਸਰਕਾਰ ਦੀ ਸ਼ਾਨਦਾਰ ਸਕੀਮ, 5 ਸਾਲ ਚ ਬਣੇਗਾ 4 ਲੱਖ ਤੋਂ ਵੱਧ ਵਿਆਜ

08/26/2020 2:42:28 AM

ਨਵੀਂ ਦਿੱਲੀ-  ਕੋਰੋਨਾ ਵਾਇਰਸ ਦੇ ਇਸ ਸੰਕਟ ਵਿਚ ਲੋਕ ਨਿਵੇਸ਼ ਕਰਨ ਲਈ ਸੁਰੱਖਿਅਤ ਥਾਵਾਂ ਦੀ ਭਾਲ ਕਰ ਰਹੇ ਹਨ। ਜੇਕਰ ਤੁਸੀਂ ਵੀ ਕਿਸੇ ਸੁਰੱਖਿਅਤ ਜਗ੍ਹਾ ਦੀ ਭਾਲ ਕਰ ਰਹੇ ਹੋ, ਤਾਂ ਡਾਕਘਰ ਦੀ ਸਕੀਮ ਤੁਹਾਡੇ ਲਈ ਵਧੀਆ ਹੋ ਸਕਦੀ ਹੈ। ਜੇਕਰ ਤੁਸੀਂ ਸੀਨੀਅਰ ਸਿਟੀਜ਼ਨ ਹੋ ਅਤੇ ਆਪਣੇ ਪੈਸੇ ਨੂੰ ਕਿਤੇ ਨਿਵੇਸ਼ ਕਰਨਾ ਚਾਹੁੰਦੇ ਹੋ, ਤਾਂ ਡਾਕਘਰ ਦੀ 'ਸੀਨੀਅਰ ਸਿਟੀਜ਼ਨ ਬਚਤ ਯੋਜਨਾ' ਤੁਹਾਡੇ ਲਈ ਬਿਹਤਰ ਸਾਬਤ ਹੋ ਸਕਦੀ ਹੈ।

ਡਾਕਘਰ ਸੀਨੀਅਰ ਸਿਟੀਜ਼ਨ ਬਚਤ ਯੋਜਨਾ (ਐੱਸ. ਸੀ. ਐੱਸ. ਐੱਸ.) ਵਿਚ ਨਿਵੇਸ਼ ਨਾ ਸਿਰਫ ਆਕਰਸ਼ਕ ਹੈ ਸਗੋਂ ਸੁਰੱਖਿਅਤ ਵੀ ਹੈ।

ਕਿੰਨਾ ਫਾਇਦਾ-
ਸੀਨੀਅਰ ਸਿਟੀਜ਼ਨਸ ਜੇਕਰ ਇਸ ਸਕੀਮ ਵਿਚ ਇਕਮੁਸ਼ਤ 10 ਲੱਖ ਰੁਪਏ ਨਿਵੇਸ਼ ਕਰਦੇ ਹਨ ਤਾਂ 7.4 ਫੀਸਦੀ ਦੀ ਮਿਸ਼ਰਤ ਵਿਆਜ ਦਰ 'ਤੇ 5 ਸਾਲ ਬਾਅਦ ਯਾਨੀ ਮਿਆਦ ਪੂਰੀ ਹੋਣ 'ਤੇ ਕੁੱਲ ਰਕਮ 14,28,964 ਰੁਪਏ ਹੋ ਜਾਏਗੀ, ਯਾਨੀ 5 ਸਾਲ ਵਿਚ 4,28,964 ਰੁਪਏ ਦਾ ਫਾਇਦਾ ਹੋਵੇਗਾ।

ਸਕੀਮ ਬਾਰੇ ਖ਼ਾਸ ਗੱਲਾਂ
- ਡਾਕਘਰ ਸੀਨੀਅਰ ਸਿਟੀਜ਼ਨ ਬਚਤ ਯੋਜਨਾ ਵਿਚ ਜੇਕਰ ਤੁਸੀਂ ਖਾਤਾ ਖੋਲ੍ਹਣਾ ਚਾਹੁੰਦੇ ਹੋ ਤਾਂ ਤੁਹਾਡੀ ਉਮਰ 60 ਸਾਲ ਤੋਂ ਉੁਪਰ ਹੋਣੀ ਚਾਹੀਦੀ ਹੈ। 
- ਇਸ ਸਕੀਮ ਵਿਚ ਫਿਲਹਾਲ ਸਾਲਾਨਾ ਵਿਆਜ ਦਰ 7.4 ਫੀਸਦੀ ਹੈ। ਸਕੀਮ ਦੀ ਮਿਆਦ ਪੂਰੀ ਹੋਣ ਦਾ ਸਮਾਂ 5 ਸਾਲ ਹੈ।
- ਇਸ ਵਿਚ ਨਿਵੇਸ਼ ਇਕ ਵਾਰ ਕੀਤਾ ਜਾ ਸਕਦਾ ਹੈ। ਘੱਟੋ-ਘੱਟ 1,000 ਰੁਪਏ ਤੋਂ ਲੈ ਕੇ 15 ਲੱਖ ਰੁਪਏ ਤੱਕ ਇਸ ਵਿਚ ਨਿਵੇਸ਼ ਕੀਤੇ ਜਾ ਸਕਦੇ ਹਨ।
- ਇਸ ਵਿਚ ਤੁਸੀਂ ਆਪਣੇ ਪਤੀ ਜਾਂ ਪਤਨੀ ਦੇ ਨਾਲ ਸਾਂਝਾ ਖਾਤਾ ਵੀ ਰੱਖ ਸਕਦੇ ਹੋ ਪਰ ਸਭ ਨੂੰ ਮਿਲਾ ਕੇ ਜ਼ਿਆਦਾ ਤੋਂ ਜ਼ਿਆਦਾ 15 ਲੱਖ ਰੁਪਏ ਤੋਂ ਵੱਧ ਨਿਵੇਸ਼ ਨਹੀਂ ਕਰ ਸਕਦੇ।
 

Sanjeev

This news is Content Editor Sanjeev