ਗੋਇਲ ਦੀ ਵਿਦੇਸ਼ ਯਾਤਰਾ ''ਤੇ ਪਹਿਲਾਂ ਤੋਂ ਸੀ ਮਨਿਸਟਰੀ ਦੀ ਨਜ਼ਰ

05/27/2019 8:41:43 AM

ਮੁੰਬਈ — ਮੁੰਬਈ ਦੇ ਇੰਟਰਨੈਸ਼ਨਲ ਏਅਰਪੋਰਟ 'ਤੇ ਸ਼ਨੀਵਾਰ ਨੂੰ ਏਅਰ ਟ੍ਰੈਫਿਕ ਕੰਟਰੋਲ ਨੇ ਐਮੀਰੇਟਸ ਦੀ ਦੁਬਈ ਰਵਾਨਾ ਹੋਣ ਵਾਲੀ ਫਲਾਈਟ ਨੂੰ ਇਮੀਗ੍ਰੇਸ਼ਨ ਅਥਾਰਟੀ ਦੀ ਬੇਨਤੀ 'ਤੇ ਵਾਪਸ ਬੁਲਾਇਆ ਸੀ। ਇਸ ਉਡਾਣ ਵਿਚ ਗੋਇਲ ਅਤੇ ਉਨ੍ਹਾਂ ਦੀ ਪਤਨੀ ਸਵਾਰ ਸਨ। ਉਹ ਇਮੀਗ੍ਰੇਸ਼ਨ ਜਾਂਚ ਪੂਰੀ ਹੋਣ ਤੋਂ ਬਾਅਦ ਫਰਸਟ ਕਲਾਸ ਵਿਚ ਬੈਠੇ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਫਲਾਈਟ ਵਿਚੋਂ ਉਤਰਣ ਲਈ ਕਿਹਾ ਗਿਆ। 

ਗੋਇਲ ਜੋੜੇ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਵਿਦੇਸ਼ ਯਾਤਰਾ 'ਤੇ ਰੋਕ ਲੱਗੀ ਹੈ ਅਤੇ ਇਹ ਕਦਮ ਕਾਰਪੋਰੇਟ ਅਫੇਅਰਸ ਮਨਿਸਟਰੀ ਦੀ ਬੇਨਤੀ 'ਤੇ ਜਾਰੀ ਲੁੱਕਆਊਟ ਸਰਕੂਲਰ ਦੇ ਅਨੁਸਾਰ ਚੁੱਕਿਆ ਗਿਆ ਸੀ।
ਜੈੱਟ ਏਅਰਵੇਜ਼ ਨੇ ਵਿੱਤੀ ਸੰਕਟ ਦੇ ਬਾਅਦ ਆਪਣੀਆਂ ਉਡਾਣਾਂ ਬੰਦ ਕਰ ਦਿੱਤੀਆਂ ਸਨ। ਕਾਰਪੋਰੇਟ ਅਫੇਅਰਸ ਮਨਿਸਟਰੀ ਦਾ ਮੁੰਬਈ ਦਫਤਰ ਜੈੱਟ ਏਅਰਵੇਜ਼ ਦੇ ਮਾਮਲਿਆਂ ਦੀ ਜਾਂਚ ਕਰ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਮਨਿਸਟਰੀ ਨੇ ਜੈੱਟ ਦੇ ਖਾਤਿਆਂ 'ਚ ਕਈ ਟਰਾਂਜੈਕਸ਼ਨਸ ਸ਼ੱਕੀ ਹੋਣ ਦੀ ਸਥਿਤੀ 'ਚ ਏਅਰਲਾਈਨ ਦੇ ਕੰਮਕਾਜ ਅਤੇ ਇਸ ਦੇ ਡਾਇਰੈਕਟਰਸ ਦੀ ਭੂਮਿਕਾ ਦੀ ਵੇਰਵੇ ਸਹਿਤ ਜਾਣਕਾਰੀ ਦੀ ਸਿਫਾਰਸ਼ ਕੀਤੀ ਸੀ। ਮਨਿਸਟਰੀ ਨੂੰ ਗੋਇਲ ਜੋੜੇ ਦੇ ਦੇਸ਼ ਛੱਡਣ ਦਾ ਸ਼ੱਕ ਸੀ ਅਤੇ ਇਸ ਕਾਰਨ ਵਿਭਾਗ ਨੇ ਲਗਭਗ ਇਕ ਮਹੀਨਾ ਪਹਿਲਾਂ ਹੀ ਹੋਮ ਮਨਿਸਟਰੀ ਨੂੰ ਉਨ੍ਹਾਂ ਦੇ ਖਿਲਾਫ LOC ਜਾਰੀ ਕਰਨ ਦੀ ਅਰਜ਼ੀ ਦਿੱਤੀ ਸੀ। 

ਅਥਾਰਟੀ ਵਲੋਂ ਜਾਰੀ LOC ਇਹ ਜਾਂਚਣ ਲਈ ਇਕ ਸਰਕੂਲਰ ਹੁੰਦਾ ਹੈ ਕਿ ਯਾਤਰਾ ਕਰਨ ਵਾਲੇ ਵਿਅਕਤੀ ਦੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਭਾਲ ਹੈ ਜਾਂ ਨਹੀਂ। ਇਸ ਦਾ ਇਸਤੇਮਾਲ ਏਅਰਪੋਰਟ ਅਤੇ ਸੀਪੋਰਟ 'ਤੇ ਇਮੀਗ੍ਰੇਸ਼ਨ ਜਾਂਚ ਸਮੇਂ ਕੀਤਾ ਜਾ ਸਕਦਾ ਹੈ। 
ਵਿਜੇ ਮਾਲਿਆ, ਨੀਰਵ ਮੋਦੀ, ਮੇਹੁਲ ਚੌਕਸੀ ਅਤੇ ਜਤਿਨ ਮਹਿਤਾ ਸਮੇਤ ਕਈ ਹਾਈ ਪ੍ਰੋਫਾਈਲ ਆਰਿਥਕ ਅਪਰਾਧੀਆਂ ਦੇ ਦੇਸ਼ ਵਿਚੋਂ ਫਰਾਰ ਹੋਣ ਦੇ ਬਾਅਦ ਸਰਕਾਰ ਨੇ ਕਾਰਪੋਰੇਟ ਅਫੇਅਰਸ ਮਨਿਸਟਰੀ ਦੇ ਤਹਿਤ ਆਉਣ ਵਾਲੇ ਸੀਰੀਅਸ ਫਰਾਡ ਇਨਵੈਸਟੀਗੇਸ਼ਨ ਆਫਿਸ ਅਤੇ ਸਰਕਾਰੀ ਬੈਂਕÎਾਂ ਨੂੰ ਵਿਲਫੁੱਲ ਡਿਫਾਲਟ 'ਤੇ ਨਜ਼ਰ ਰੱਖਣ ਲਈ LOC  ਜਾਰੀ ਕਰਨ ਦੀ ਬੇਨਤੀ ਕਰਨ ਦੀ ਪਿਛਲੇ ਸਾਲ ਮਨਜ਼ੂਰੀ ਦਿੱਤੀ ਸੀ।