ਹਵਾਈ ਅੱਡਿਆਂ ਬਾਹਰ ਸਰਕਾਰ ਟੀਕਾਕਰਨ ਹਬ ਬਣਾਉਣ ਦੀ ਕਰ ਰਹੀ ਤਿਆਰੀ

11/23/2020 6:11:10 PM

ਨਵੀਂ ਦਿੱਲੀ -  ਭਾਰਤ ਤੋਂ ਕੋਵਿਡ 19 ਦੇ ਟੀਕਿਆਂ ਦੀ ਜਲਦ ਟਰਾਂਸਪੋਰਟੇਸ਼ਨ ਨੂੰ ਲੈ ਕੇ  ਭਾਰਤ ਸਰਕਾਰ ਨਿਯਮਿਤ ਤਬਦੀਲਿਆ ਕਰਨ ਬਾਰੇ ਵਿਚਾਰ ਕਰ ਰਹੀ ਹੈ। ਜਿਸ ਦੇ ਵਿਚ ਜਹਾਜਾਂ ਦਾ ਘੱਟ ਸਮੇਂ ਲਈ ਹਵਾਈ ਅੱਡਿਆਂ 'ਤੇ ਰੁੱਕਣਾ, ਜਹਾਜਾਂ ਦੀ ਗਤੀ ਨੂੰ ਤੇਜ਼ ਕਰਨਾ ਅਤੇ ਲੈਡਿਂਗ ਪਰਮਿਸ਼ਨਾ ਜਿਹੇ ਬਦਲਾਵ ਸ਼ਾਮਲ ਹਨ। ਸਰਕਾਰ ਹਵਾਈ ਅੱਡਿਆ ਦੇ ਬਾਹਰ ਫਰਾਰਿਟ ਸਟੇਸ਼ਨਾਂ ਨੂੰ ਬਣਾਉਣ ਬਾਰੇ ਸੋਚ ਰਹੀ ਹੈ। ਏ.ਐਫ.ਐਸ ਹਵਾਈ ਅੱਡਿਆਂ ਦੇ ਬਾਹਰ ਇਕ ਅਜਿਹੀ ਸੁਵਿਧਾਂ ਹੈ ਜਿਸ ਨਾਲ ਮਾਲ ਦਾ ਪ੍ਰਬੰਧਨ ਛੇਤੀ ਅਤੇ ਆਸਾਨੀ ਨਾਲ ਹੋ ਸਕੇ ਅਤੇ ਮੁੱਖ ਹਵਾਈ ਅੱਡਿਆਂ 'ਤੇ ਭੀੜ ਘੱਟ ਹੋ ਸਕੇ।

ਯੋਜਨਾ ਦੇ ਮੁਤਾਬਕ ਮਾਲ ਦੇ ਆਉਣ ਜਾਂ ਬਾਹਰ ਜਾਣ ਨਾਲ ਸਬੰਧਤ ਕਾਰਜ ਜਿਵੇਂ ਕਿ ਮਾਲ ਦੀ ਨਿਗਰਾਨੀ, ਕਰ ਭੁਗਤਾਨ ਵਰਗੀਆਂ ਸੁਵੀਧਾਵਾਂ ਏ.ਐਫ.ਐਸ ਵਲੋਂ ਦਿੱਤਿਆਂ ਜਾਣਗੀਆਂਅਤੇ ਇਹ  ਸਟੇਸ਼ਨ ਟੀਕੇ ਦੀਆਂ ਫੈਕਟਰੀਆਂ ਦੇ ਨਜ਼ਦੀਕ ਹੀ ਬਣਾਏ ਜਾਣਗੇ। ਭਾਰਤ ਦੀਆਂ ਕੰਪਨੀਆਂ ਜਿਵੇਂ ਕਿ ਸੀਰਮ ਇੰਸਟੀਟਿਉਟ, ਭਾਰਤ ਬਾਇਓਟੈਕ, ਜ਼ਾਈਡਸ, ਅਤੇ ਕੈਡਿਲਾ ਮੁੱਖ ਟੀਕ ਬਣਾਉਣ ਵਾਲੀਆਂ ਕੰਮਪਨੀਆਂ ਹਨ।

 

Harinder Kaur

This news is Content Editor Harinder Kaur