ਹੁਆਵੇਈ ਮੁੱਦੇ ''ਤੇ ਰੁਖ ਤੈਅ ਕਰਨਾ ਸਰਕਾਰ ਦਾ ਕੰਮ : ਟਰਾਈ

05/21/2019 1:17:27 PM

ਨਵੀਂ ਦਿੱਲੀ—ਭਾਰਤੀ ਦੂਰਸੰਚਾਰ ਰੇਗੂਲੇਟਰ ਅਥਾਰਿਟੀ (ਟਰਾਈ) ਨੇ ਸੋਮਵਾਰ ਨੂੰ ਕਿਹਾ ਕਿ ਇਹ ਸਰਕਾਰ ਤੈਅ ਕਰੇਗੀ ਕਿ ਕੀ ਭਾਰਤ ਨੂੰ ਹੁਆਵੇਈ ਮੁੱਦੇ 'ਤੇ ਕੋਈ ਰੁਖ ਤੈਅ ਕਰਨਾ ਚਾਹੀਦੈ। ਰੇਗੂਲੇਟਰ ਨੇ ਕਿਹਾ ਕਿ ਹੁਆਵੇਈ 'ਤੇ ਰੁਖ ਤੈਅ ਕਰਨਾ ਇਕ ਵੱਡਾ ਸਵਾਲ ਹੈ ਜਿਸ 'ਤੇ ਸਰਕਾਰ ਨੂੰ ਫੈਸਲਾ ਕਰੇਗਾ। ਡੋਨਾਲਡ ਟਰੰਪ ਪ੍ਰਸ਼ਾਸਨ ਨੇ ਪਿਛਲੇ ਹਫਤੇ ਹੁਆਵੇਈ ਅਤੇ ਉਸ ਦੀਆਂ ਸੰਬੰਧਤ ਕੰਪਨੀਆਂ ਨੂੰ ਕਾਲੀ ਸੂਚੀ 'ਚ ਪਾਇਆ ਸੀ। ਇਸ ਕਦਮ ਨਾਲ ਕੰਪਨੀ ਬਿਨ੍ਹਾਂ ਅਮਰੀਕਾ ਸਰਕਾਰ ਦੀ ਮਨਜ਼ੂਰੀ ਦੇ ਅਮਰੀਕੀ ਕੰਪਨੀਆਂ ਤੋਂ ਕਲਪੁਰਜੇ ਨਹੀਂ ਖਰੀਦ ਸਕਦੀ ਹੈ। ਟਰਾਈ ਦੇ ਚੇਅਰਮੈਨ ਆਰ.ਐੱਸ.ਸ਼ਰਮਾ ਨੇ ਇਸ ਸਵਾਲ 'ਤੇ ਕਿਹਾ ਕਿ ਭਾਰਤ ਨੂੰ ਹੁਆਵੇਈ 'ਤੇ ਆਪਣਾ ਰੁਖ ਤੈਅ ਕਰਨਾ ਚਾਹੀਦਾ ਕਿਹਾ ਇਹ ਇਕ ਵੱਡਾ ਸਵਾਲ ਹੈ ਜਿਸ 'ਤੇ ਸਰਕਾਰ ਨੂੰ ਫੈਸਲਾ ਕਰਨਾ ਹੈ। ਉਨ੍ਹਾਂ ਨੇ ਇਸ ਮਾਮਲੇ 'ਤੇ ਕੁਝ ਹੋਰ ਨਹੀਂ ਕਿਹਾ। ਹਾਲਾਂਕਿ ਹੁਆਵੇਈ ਨੇ ਕਿਹਾ ਕਿ ਉਹ ਆਪਣੇ ਮੌਜੂਦਾ ਸਮਾਰਟਫੋਨ ਅਤੇ ਟੈਬਲੇਟਸ ਲਈ ਸੁਰੱਖਿਆ ਅਪਡੇਟ ਅਤੇ ਵਿਕਰੀ ਬਾਅਦ ਦੀਆਂ ਸੇਵਾਵਾਂ ਉਪਲੱਬਧ ਕਰਵਾਉਂਦੀ ਰਹੇਗੀ। ਹਾਲਾਂਕਿ ਉਸ ਦੇ ਉਤਪਾਦਾਂ ਲਈ ਭਵਿੱਖ ਦੀ ਰੂਪ ਰੇਖਾ ਤੈਅ ਨਹੀਂ ਹੈ ਕਿਉਂਕਿ ਉਸ ਦਾ ਐਂਡਰਾਇਡ ਲਾਈਸੈਂਸ ਰੱਦ ਕੀਤਾ ਗਿਆ ਹੈ। 

Aarti dhillon

This news is Content Editor Aarti dhillon